ਨਿਊਜ ਡੈਸਕ : ਪੰਜਾਬ ਦਾ ਸਿਆਸੀ ਪਾਰਾ ਅਕਸਰ ਹੀ ਗਰਮਾਇਆ ਰਹਿੰਦਾ ਹੈ। ਇਸੇ ਦਰਮਿਆਨ ਇਲਜ਼ਾਮਬਾਜੀ ਅਤੇ ਸਿਆਸੀ ਤੰਜਾ ਦਾ ਮਾਹੌਲ ਵੀ ਅਕਸਰ ਹੀ ਚਲਦਾ ਰਹਿੰਦਾ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਪੰਜਾਬ ਅੰਦਰ ਆਪਣੀ ਭਾਰਤ ਜੋੜੋ ਯਾਤਰਾ ਅਰੰਭ ਕਰਨ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਲੈ ਕੇ ਤੰਜ ਕਸਿਆ ਹੈ।
ਪੰਜਾਬ ਦੇ ਪਾਣੀਆਂ ਦਾ ਮਸਲਾ ਉਜਾਗਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਜੇਕਰ ਰਾਜਸਥਾਨ ਅਤੇ ਹਰਿਆਣਾ ਨੂੰ ਪਾਣੀ ਜਾ ਰਿਹਾ ਹੈ ਤਾਂ ਇਸ ਪਿੱਛੇ ਗਾਂਧੀ ਪਰਿਵਾਰ ਦਾ ਹੀ ਹੱਥ ਹੈ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਅੱਜ ਜਿਹੜੀ ਰਾਜਸਥਾਨ ਲਈ ਨਹਿਰ ਜਾ ਰਹੀ ਹੈ ਉਹ ਧੱਕੇ ਨਾਲ ਇੰਦਰਾ ਗਾਂਧੀ ਵੱਲੋਂ ਕੱਢਵਾਈ ਗਈ ਸੀ।ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਜਾਬ ਦਾ ਨੁਕਸਾਨ ਨਹਿਰੂ ਪਰਿਵਾਰ ਅਤੇ ਕਾਂਗਰਸ ਨੇ ਕੀਤਾ ਹੈ ਕੋਈ ਵੀ ਨਹੀਂ ਕਰ ਸਕਦਾ,।