ਨਵਜੋਤ ਸਿੱਧੂ ਚੋਣ ਪ੍ਰਚਾਰ ‘ਚ ਹੋਣਗੇ ਸਰਗਰਮ, ਇਸ ਉਮੀਦਵਾਰ ਲਈ ਉੱਤਰਣਗੇ ਮੈਦਾਨ ‘ਚ

Prabhjot Kaur
3 Min Read

ਅੰਮ੍ਰਿਤਸਰ: ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦਵਿੰਦਰ ਯਾਦਵ ਨਾਲ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਕਾਂਗਰਸ ਦੇ ਵਿਜ਼ਨ ਪੱਤਰ ਨੂੰ ਜਾਰੀ ਕੀਤਾ ਗਿਆ ਇਸ ਮੌਕੇ ਬਾਜਵਾ ਨੇ ਪਿਛਲੇ ਕਈ ਸਮੇਂ ਤੋਂ ਰਾਜਨੀਤੀ ਅਤੇ ਆਪਣੀ ਪਾਰਟੀ ਤੋਂ ਦੂਰ ਨਜ਼ਰ ਆ ਰਹੇ ਨਵਜੋਤ ਸਿੰਘ ਸਿੱਧੂ ਬਾਰੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚਣਗੇ।

ਅੱਜ ਉਹਨਾਂ ਵੱਲੋਂ ਕਾਂਗਰਸ ਦੇ ਵਿਜ਼ਨ ਪੱਤਰ ਨੂੰ ਵੀ ਜਾਰੀ ਕੀਤਾ ਗਿਆ ਬਾਜਵਾ ਦੇ ਨਾਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਦਵਿੰਦਰ ਯਾਦਵ ਸਾਬਕਾ ਡਿਪਟੀ ਸਪੀਕਰ ਓਪੀ ਸੋਨੀ ਸਾਂਸਦ ਜਸਬੀਰ ਸਿੰਘ ਡਿੰਪਾ ਸਾਬਕਾ ਵਿਧਾਇਕ ਸੁਨੀਲ ਦੱਤੀ ਭਗਵੰਤ ਪਾਲ ਸਿੰਘ ਸੱਚਰ ਵਿਕਾਸ ਸੋਨੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਿਆਲਕਾ ਅੰਮ੍ਰਿਤਸਰ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਪੱਪੂ ਸੀਨੀਅਰ ਨੇਤਾ ਜੁਗਲ ਕਿਸ਼ੋਰ ਸ਼ਰਮਾ ਡਾਕਟਰ ਰਾਜ ਕਮਾਰ ਵੇਰਕਾ ਸਾਬਕਾ ਵਿਧਾਇਕ ਹਰ ਪ੍ਰਤਾਪ ਸਿੰਘ ਅਜਨਾਲਾ ਜਿਸ ਵਿੱਚ ਮੁੱਖ ਤੌਰ ਤੇ ਕਿਸਾਨਾਂ ਲਈ ਸਵਾਮੀ ਨਾਥਨ ਰਿਪੋਰਟ ਨੂੰ ਲਾਗੂ ਕਰਕੇ 23 ਫਸਲਾਂ ਤੇ ਐਮਐਸਪੀ ਦੀ ਗਰੰਟੀ ਅਤੇ ਅਗਨੀ ਵੀਰ ਯੋਜਨਾ ਨੂੰ ਸਰਕਾਰ ਬਣਦੇ ਹੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਇਸ ਤੋਂ ਇਲਾਵਾ ਹਰ ਔਰਤ ਨੂੰ ਇਕ ਲੱਖ ਰੁਪਆ ਸਾਲ ਦਾ ਉਸ ਦੇ ਖਰਚ ਵਾਸਤੇ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਤੇ 25 ਲੱਖ ਰੁਪਆ ਮੈਡੀਕਲ ਇੰਸ਼ੋਰੈਂਸ ਵਜੋਂ ਇੱਕ ਪਰਿਵਾਰ ਨੂੰ ਵੰਡਿਆ ਜਾਵੇਗਾ।

ਇੱਥੇ ਬਾਜਵਾ ਨੇ ਮੋਦੀ ਸਰਕਾਰ ਤੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਜਨਤਾ ਨਾਲ ਝੂਠੇ ਵਾਅਦੇ ਹੀ ਕੀਤੇ ਹਨ ਫਿਰ ਉਹ ਚਾਹੇ ਹਰ ਸਾਲ ਨੌਜਵਾਨਾਂ ਨੂੰ ਦੋ ਕਰੋੜ ਨੌਕਰੀ ਦੇਣ ਦਾ ਵਾਅਦਾ ਹੋਵੇ ਜਾਂ ਫਿਰ ਕਿਸਾਨਾਂ ਦੀ ਕਰਜ਼ੇ ਮਾਫ ਦੀ ਗੱਲ ਦੋਹਾਂ ਵਿੱਚ ਹੀ ਮੋਦੀ ਸਰਕਾਰ ਵੱਲੋਂ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ ਬਲਕਿ ਕਿਸਾਨਾਂ ਦਾ 9 ਲੱਖ ਕਰੋੜ ਰੁਪਆ ਮਾਫ ਕਰਨ ਦੀ ਬਜਾਏ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਨਿਆਂ ਦਾ 14 ਲੱਖ ਕਰੋੜ ਰੁਪਆ ਮਾਫ ਕਰਨਾ ਠੀਕ ਸਮਝਿਆ ਉਹਨਾਂ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਦਾ ਪ੍ਰਧਾਨ ਮੰਤਰੀ ਕੇਂਦਰ ਵਿੱਚ ਬਣਦਾ ਹੈ ਤਾਂ ਕਿਸਾਨਾਂ ਦੀ ਕਰਜ਼ਾ ਮਾਫੀ ਲਈ ਇੱਕ ਫੋਰਨ ਤੌਰ ਤੇ ਕਮਿਸ਼ਨ ਬਣਾ ਕੇ ਉਹਨਾਂ ਦੀ ਕਰਜ਼ਾ ਮਾਫੀ ਦੀ ਗੱਲ ਕੀਤੀ ਜਾਵੇਗੀ ਅਤੇ 23 ਫਸਲਾਂ ਤੇ ਐਮਐਸਪੀ ਦਾ ਵਾਅਦਾ ਵੀ ਬਾਜਵਾ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ 30 ਹਜਾਰ ਸਰਕਾਰੀ ਖਾਲੀ ਅਸਾਮੀਆਂ ਵੀ ਤੁਰੰਤ ਪ੍ਰਭਾਵ ਦੇ ਨਾਲ ਪੂਰੀਆਂ ਕੀਤੀਆਂ ਜਾਣਗੀਆਂ।

Share this Article
Leave a comment