ਯੂਕੇ ਦੇ ਪੀਐੱਮ ਦਾ ਦੌਰਾ ਰੱਦ ਹੋਣ ਤੋਂ ਬਾਅਦ ਭਾਰਤ ਸਰਕਾਰ ਕਿਸੇ ਵੀ ਵਿਦੇਸ਼ੀ ਮਹਿਮਾਨ ਨੂੰ ਨਹੀਂ ਭੇਜੇਗੀ ਸੱਦਾ

TeamGlobalPunjab
1 Min Read

ਨਵੀਂ ਦਿੱਲੀ : ਗਣਤੰਤਰ ਦਿਵਸ ਪਰੇਡ ਮੌਕੇ ਇਸ ਵਾਰ ਕੋਈ ਵਿਦੇਸ਼ੀ ਮਹਿਮਾਨ ਚੀਫ ਗੈਸਟ ਨਹੀਂ ਹੋਵੇਗਾ। ਭਾਰਤ ਸਰਕਾਰ ਵੱਲੋਂ ਕਿਸੇ ਵੀ ਨਵੇਂ ਵਿਦੇਸ਼ੀ ਮਹਿਮਾਨ ਨੂੰ ਮੁੜ ਤੋਂ ਸੱਦਾ ਪੱਤਰ ਨਹੀਂ ਭੇਜਿਆ ਜਾਵੇਗਾ। ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਸੱਦਾ ਭੇਜਿਆ ਗਿਆ ਸੀ। ਪਰ ਉਨ੍ਹਾਂ ਨੇ ਯੂਕੇ ਵਿੱਚ ਫੈਲੇ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਭਾਰਤ ਦੌਰਾ ਰੱਦ ਕਰ ਦਿੱਤਾ ਸੀ।

ਮੰਗਲਵਾਰ ਨੂੰ ਬੋਰਿਸ ਜੌਹਨਸਨ ਨੇ ਆਪਣਾ ਦੌਰਾ ਰੱਦ ਹੋਣ ਦੀ ਜਾਣਕਾਰੀ ਦਿੱਤੀ ਅਤੇ ਅੱਜ ਸਵੇਰੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਫੋਨ ‘ਤੇ ਗੱਲਬਾਤ ਕੀਤੀ ਜਿਸ ਦੌਰਾਨ ਭਾਰਤ ਨਾ ਆਉਣ ਦਾ ਕਾਰਨ ਦੱਸਦੇ ਹੋਏ ਦੁੱਖ ਜ਼ਾਹਰ ਕੀਤਾ। ਗੱਲਬਾਤ ਦੌਰਾਨ ਬ੍ਰਿਟਿਸ਼ ਪੀਐੱਮ ਜੌਹਨਸਨ ਨੇ ਕਿਹਾ ਕਿ ਜਿਸ ਰਫ਼ਤਾਰ ਦੇ ਨਾਲ ਬ੍ਰਿਟੇਨ ਵਿਚ ਨਵਾਂ ਕੋਰੋਨਾ ਵਾਇਰਸ ਦਾ ਸਟ੍ਰੇਨ ਪ੍ਰਸਾਰ ਕਰ ਰਿਹਾ ਹੈ, ਉਸ ਲਿਹਾਜ਼ ਨਾਲ ਮੌਜੂਦਾ ਸਮੇਂ ਦੌਰਾ ਕਰਨਾ ਠੀਕ ਨਹੀਂ ਹੈ। ਸਾਲ 1993 ਵਿੱਚ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਜਾਨ ਮੇਜਰ ਗਣਤੰਤਰ ਦਿਵਸ ਦੀ ਪਰੇਡ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਜੇਕਰ ਬੋਰਿਸ ਜੌਹਨਸਨ ਇਸ ਵਾਰ ਭਾਰਤ ਪਹੁੰਚਦੇ ਤਾਂ ਅਜਿਹਾ ਸਨਮਾਨ ਪਾਉਣ ਵਾਲੇ ਉਹ ਦੂਸਰੇ ਬ੍ਰਿਟਿਸ਼ ਪ੍ਰਧਾਨ ਮੰਤਰੀ ਹੁੰਦੇ।

Share this Article
Leave a comment