ਚਾਰ ਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਦੇ ਬਦਲੇ ਨਿਯਮ, ਹੁਣ ਦੇਣੀ ਪਵੇਗੀ ਇੰਨ੍ਹੀ ਫੀਸ

Global Team
2 Min Read

ਨਵੀ ਦਿੱਲੀ: ਉੱਤਰਾਖੰਡ ਵਿੱਚ ਚਾਰ ਧਾਮ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਵਿੱਚ ਬਦਲਾਅ ਕੀਤਾ ਗਿਆ ਹੈ। ਆਨਲਾਈਨ ਰਜਿਸਟ੍ਰੇਸ਼ਨ ਲਈ ਲੋਕਾਂ ਨੂੰ ਹੁਣ ਜ਼ਿਆਦਾ ਫੀਸ ਦੇਣੀ ਪਵੇਗੀ। ਫੀਸ ਜਲਦੀ ਤੋਂ ਜਲਦੀ ਤੈਅ ਕਰਨ ਲਈ ਗੜ੍ਹਵਾਲ ਡਿਵੀਜ਼ਨ ਦੇ ਐਡੀਸ਼ਨਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਬਣਾਈ ਗਈ ਹੈ।

ਗੜ੍ਹਵਾਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਦੱਸਿਆ ਕਿ ਚਾਰ ਧਾਮ ਯਾਤਰਾ ਲਈ ਫਰਜ਼ੀ ਰਜਿਸਟ੍ਰੇਸ਼ਨ ਰੋਕਣ ਲਈ ਘੱਟੋ-ਘੱਟ 10 ਰੁਪਏ ਫੀਸ ਲਈ ਜਾਣੀ ਚਾਹੀਦੀ ਹੈ। ਕਮੇਟੀ ਦੀ ਰਿਪੋਰਟ ਆਉਣ ਅਤੇ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਫਾਈਨਲ ਫੀਸ ਤੈਅ ਕੀਤੀ ਜਾਵੇਗੀ। ਦੱਸ ਦਈਏ ਕਿ 19 ਅਪ੍ਰੈਲ ਤੋਂ ਚਾਰ ਧਾਮ ਯਾਤਰਾ ਸ਼ੁਰੂ ਹੋ ਰਹੀ ਹੈ। 19 ਅਪ੍ਰੈਲ ਨੂੰ ਪੂਰੀ ਵਿਧੀ-ਵਿਧਾਨ ਨਾਲ ਯਮੁਨੋਤਰੀ ਅਤੇ ਗੰਗੋਤਰੀ ਧਾਮ ਦੇ ਕਪਾਟ (ਦਰਵਾਜ਼ੇ) ਖੁੱਲ੍ਹ ਰਹੇ ਹਨ। 22 ਅਪ੍ਰੈਲ ਨੂੰ ਕੇਦਾਰਨਾਥ ਧਾਮ ਅਤੇ 23 ਅਪ੍ਰੈਲ ਨੂੰ ਬਦਰੀਨਾਥ ਧਾਮ ਦੇ ਕਪਾਟ ਖੋਲ੍ਹੇ ਜਾਣਗੇ।

ਉੱਤਰਾਖੰਡ, ਜਿਸ ਨੂੰ ਦੇਵਭੂਮੀ ਜਾਂ ਦੇਵਤਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਇੱਥੇ ਕਈ ਵਿਸ਼ਵ ਪ੍ਰਸਿੱਧ ਮੰਦਰ ਹਨ। ਪੂਰਾ ਸਾਲ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਉੱਤਰਾਖੰਡ ਵਿੱਚ ਸ਼ਰਧਾਲੂ ਜਿਨ੍ਹਾਂ ਅਣਗਿਣਤ ਧਾਰਮਿਕ ਸਥਾਨਾਂ ‘ਤੇ ਜਾਂਦੇ ਹਨ, ਉਨ੍ਹਾਂ ਵਿੱਚੋਂ ਸਭ ਤੋਂ ਖਾਸ ‘ਚਾਰ ਧਾਮ ਯਾਤਰਾ’ ਹੈ। ਇਹ ਯਾਤਰਾ ਹਿਮਾਲਿਆ ਵਿੱਚ ਉਚਾਈ ‘ਤੇ ਸਥਿਤ ਚਾਰ ਪਵਿੱਤਰ ਸਥਾਨਾਂ—ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦੀ ਹੁੰਦੀ ਹੈ। ਉਚਾਈ ‘ਤੇ ਬਣੇ ਇਹ ਮੰਦਰ ਹਰ ਸਾਲ ਲਗਭਗ ਛੇ ਮਹੀਨਿਆਂ ਲਈ ਬੰਦ ਰਹਿੰਦੇ ਹਨ, ਜੋ ਗਰਮੀਆਂ (ਅਪ੍ਰੈਲ ਜਾਂ ਮਈ) ਵਿੱਚ ਖੁੱਲ੍ਹਦੇ ਹਨ ਅਤੇ ਸਰਦੀਆਂ (ਅਕਤੂਬਰ ਜਾਂ ਨਵੰਬਰ) ਦੀ ਸ਼ੁਰੂਆਤ ਦੇ ਨਾਲ ਬੰਦ ਹੋ ਜਾਂਦੇ ਹਨ।

ਇਹ ਤੀਰਥ ਯਾਤਰਾ ਯਮੁਨੋਤਰੀ ਤੋਂ ਸ਼ੁਰੂ ਹੁੰਦੀ ਹੈ, ਗੰਗੋਤਰੀ ਵੱਲ ਵਧਦੀ ਹੈ, ਕੇਦਾਰਨਾਥ ਹੁੰਦੇ ਹੋਏ ਅਖੀਰ ਵਿੱਚ ਬਦਰੀਨਾਥ ‘ਤੇ ਖ਼ਤਮ ਹੁੰਦੀ ਹੈ। ਇਹ ਯਾਤਰਾ ਸੜਕ ਜਾਂ ਹਵਾਈ ਜਹਾਜ਼ ਰਾਹੀਂ ਪੂਰੀ ਕੀਤੀ ਜਾ ਸਕਦੀ ਹੈ

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment