ਆਹ ਚੱਕੋ ਟੁੱਟ ਗਿਆ ਅਕਾਲੀ ਭਾਜਪਾ ਗੱਠਜੋੜ, ਇੱਕਲਾ ਰਹਿ ਗਿਆ ਸੁਖਬੀਰ,  ਹੁਣ ਬੇਅਦਬੀ ਮਾਮਲਿਆ ਦਾ ਕੀ ਬਣੂੰ?

TeamGlobalPunjab
4 Min Read

ਪਟਿਆਲਾ: ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਸਿਰੇ ਨਾ ਚੜ੍ਹਨ ਤੋ ਬਾਅਦ ਸ੍ਰੋਮਣੀ ਅਕਾਲੀ ਦਲ ਨੇ ਹਰਿਆਣਾ ਅੰਦਰ ਇੱਕਲਿਆਂ ਚੋਣਾਂ ਲੜਨ ਦਾ ਫੈਸਲਾ ਤਾਂ ਕਰ ਲਿਆ ਹੈ ਪਰ ਇਸ ਫੈਸਲੇ ਦਾ ਅਸਰ ਅਕਾਲੀ ਅਤੇ ਭਾਜਪਾ ਦੇ ਅੰਦਰਲੇ ਗੱਠਜੋੜ ‘ਤੇ ਨਹੀ ਪਏਗਾ, ਇਹ ਕਹਿਣਾ ਮੁਸ਼ਕਿਲ ਹੋਵੇਗਾ । ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਕਿ ਅਕਾਲੀ ਦਲ ਵੱਲੋ ਹਰਿਆਣਾ ਅੰਦਰ ਇੱਕਲਿਆਂ ਚੋਣਾਂ ਦੇ ਲਏ ਗਏ ਫੈਸਲੇ ਤੋ ਬਾਅਦ ਹੁਣ ਸਵਾਲ ਇਹ ਉਠ ਖੜ੍ਹੇ ਹੋਏ ਹਨ ਕਿ , ਕੀ ਅਕਾਲੀ ਦਲ ਹਰਿਆਣਾ ਅੰਦਰ ਚੋਣ ਮੁਹਿੰਮ ਦੌਰਾਨ ਪੰਜਾਬ ਦੇ ਪਾਣੀਆਂ ‘ਤੇ ਹੱਕ ਜਤਾਵੇਗਾ ? ਕੀ ਹਰਿਆਣਾ ਵਿੱਚ ਅਕਾਲੀ ਦਲ ਚੰਡੀਗੜ੍ਹ ਨੂੰ ਹਰਿਆਣਾ ਦੀ ਰਾਜਧਾਨੀ ਬਣਾਏ ਜਾਣ ਦੀ ਮੰਗ ਕਰੇਗਾ ? ਕੀ ਹਰਿਆਣਾ ਵਿੱਚ ਅਕਾਲੀ ਦਲ ਪੰਜਾਬ ਦੇ ਪੰਜਾਬੀ ਬੋਲਦੇ ਇੱਲਾਕਿਆਂ ਉੱਤੇ ਜਤਾਏ ਜਾ ਰਹੇ ਹੱਕ ਦਾ ਵਿਰੋਧ ਕਰਗਾ ? ਇਹ ਸਭ ਉਹ ਸਵਾਲ ਹਨ ਜਿਹੜੇ ਆਉਣ ਵਾਲੇ ਸਮੇ ਦੌਰਾਨ ਅਕਾਲੀ ਦਲ ਨੂੰ ਮੁਸੀਬਤ ਵਿੱਚ ਪਾ ਸਕਦੇ ਹਨ ਕਿਉਕਿ ਨਾ ਤਾ ਉਹ ਹਰਿਆਣੇ ਦੇ ਵਿਰੋਧ ਵਿੱਚ ਬੋਲ ਸਕਦੇ ਹਨ ਤੇ ਨਾ ਹੱਕ ਵਿੱਚ

ਇਹ ਚਰਚਾ ਇਸ ਲਈ ਛਿੜੀ ਹੈ ਕਿਉਕਿ ਹੁਣ ਤੱਕ ਸ੍ਰੋਮਣੀ ਅਕਾਲੀ ਦਲ ਨਾ ਸਿਰਫ ਕਾਂਗਰਸ ਪਾਰਟੀ ਬਲਕਿ ਆਮ ਆਦਮੀ ਪਾਰਟੀ ਨੂੰ ਵੀ ਇਹ ਕਹਿ ਕੇ  ਘੇਰਦਾ ਆਇਆ ਹੈ, ਕਿ ਇਹ ਦੋਵੇ ਪਾਰਟੀਆ ਪੰਜਾਬ ਦੇ ਪਾਣੀਆ, ਪੰਜਾਬੀ ਬੋਲਦੇ ਇੱਲਾਕਿਆਂ ਅਤੇ ਚੰਡੀਗੜ੍ਹ ਨੂੰ ਰਾਜਧਾਨੀ ਬਣਾਉਣ ਬਾਰੇ ਹਰਿਆਣਾ ਵਿੱਚ ਆਪਣਾ ਸਟੈਡ ਕਲੀਅਰ ਕਰਨ । ਅਜਿਹੇ ਵਿੱਚ ਉਹਨਾਂ ਦੋਹਾਂ ਪਾਰਟੀਆ ਵੱਲੋ ਜੋ ਕੁਝ ਵੀ ਕਿਹਾ ਜਾਦਾਂ, ਤਾਂ ਅਕਾਲੀ ਦਲ ਉਸ ਨੂੰ ਲੈ ਕੇ ਮੁੱਦਾ ਬਣਾ ਲੈਦਾ, ਕਿਉਕਿ ਹਰਿਆਣੇ ਵਿੱਚ ਤਾਂ ਉਸ ਨੂੰ ਬਹੁਤਾ ਕੁਝ ਹਾਸਿਲ ਹੋਣ ਵਾਲਾ ਨਹੀ ਸੀ, ਪਰ ਇਸ ਆਸਰੇ ਉਹ ਪੰਜਾਬ ਹਿਤੇਸ਼ੀ ਬਣਕੇ ਸੂਬੇ ਵਿੱਚ ਆਪਣੀਆਂ ਸਿਆਸੀ ਰੋਟੀਆਂ ਜਰੂਰ ਸੇਕ ਲੈਦਾਂ। ਪਰ ਹੁਣ ਹਲਾਤ ਬਦਲ ਚੁੱਕੇ ਹਨ । ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਹਰਿਆਣੇ ਹਿਤੇਸ਼ੀ ਬਣਨਾ ਹੀ ਪੈਣਾ ਹੈ ਤਾਂ ਹੀ ਉਹ ਉੱਥੇ ਚੋਣਾਂ ਜਿੱਤ ਸਕਦੇ ਹਨ। ਜੇਕਰ ਇਹ ਲੋਕ ਉੱਥੇ ਜਾ ਕੇ ਵੀ ਪੰਜਾਬ ਦੀ ਹੀ ਗੱਲ ਕਰਨਗੇ ਤਾਂ ਹਰਿਆਣੇ ਵਾਲੇ ਇਹਨਾਂ ਨੂੰ ਇਸ ਦੇ ਬਾਵਜੂਦ ਵੋਟਾ ਪਾਉਣਗੇ ਇਹ ਗੱਲ ਕੋਈ ਮੂਰਖ ਹੀ ਕਹਿ ਸਕਦਾ ਹੈ।

ਇਸ ਦੇ ਉਲਟ ਜੇਕਰ ਅਕਾਲੀ ਹਰਿਆਣੇ ਹਿਤੇਸ਼ੀ ਬਣਦੇ ਹਨ ਤਾਂ ਇੱਧਰ ਪਿੱਛੇ-ਪਿੱਛੇ ਪੰਜਾਬ ਵਿੱਚ ਉਹਨਾਂ ਦਾ ਬੰਟਾ ਧਾਰ ਹੋਣਾ ਲਾਜ਼ਮੀ ਹੈ, ਕਿਉਕਿ ਇਹ ਵੀ ਕੋਈ ਮੂਰਖ ਹੀ ਕਹੇਗਾ ਕਿ ਅਕਾਲੀ ਹਰਿਆਣੇ ਦੇ ਹਿੱਤਾ ਦੀ ਗੱਲ ਕਰਨ ਲੱਗ ਪੈਣ ਅਤੇ ਇਸ ਦਾ ਬਾਵਜੂਦ ਪੰਜਾਬ ਦੇ ਲੋਕ ਉਹਨਾਂ ਨੂੰ ਇੱਥੇ ਵੋਟਾ ਪਾਈ ਜਾਣ। ਸਾਨੂੰ ਪਤਾ ਹੈ ਕਿ  ਇਸ ਮਾਮਲੇ ਵਿੱਚ ਅਕਾਲੀ ਦਲ ਵੀ ਦੂਜੀਆ ਪਾਰਟੀਆ ਵਾਂਗ ਇਹ ਕਹਿ ਕੇ ਪਲ੍ਹਾ ਝਾੜਨ ਦੀ ਕੋਸ਼ਿਸ ਕਰੇਗਾ ਕਿ ਹਰਿਆਣੇ ਵਿੱਚ ਚੋਣਾਂ ਅਕਾਲੀ ਦਲ ਦੀ ਹਰਿਆਣਾ ਇਕਾਈ ਲੜ੍ਹੇਗੀ ਅਤੇ ਪੰਜਾਬ ਵਿੱਚ ਪੰਜਾਬ ਇਕਾਈ, ਇਸ ਲਈ ਦੋਵੇ ਇਕਾਈਆ ਨੇ ਆਪਣੇ-ਆਪਣੇ ਸੂਬੀਆ ਦੇ ਹਿੱਤਾਂ ਦੀ ਗੱਲ ਕਰਨੀ ਹੈ ਪਰ ਸਿਆਣੇ ਲੋਕ ਇੱਥੇ ਪਹਿਲਾ ਹੀ ਸੋਚੀ ਬੈਠੇ ਹਨ ਜੇਕਰ ਅਕਾਲੀ ਦਲ ਨੇ ਅਜਿਹਾ ਜਵਾਬ ਦਿੱਤਾ ਉਹ ਇਹ ਕਹਿਣਗੇ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਅਧਾਰ ਪੰਜਾਬ ਨਹੀ ਹੈ ਇਸ ਲਈ ਉਹ ਲੋਕ ਜੇਕਰ ਹੋਰਨਾ ਸੂਬਿਆਂ ਚ ਚੋਣਾਂ ਲੜਨ ਲੱਗਿਆ ਉੱਥੋਂ ਦੇ ਸੂਬਿਆਂ ਦੇ ਹਿੱਤਾਂ ਦੀ ਗੱਲ ਕਰਦੇ ਹਨ ਤਾਂ ਉਸ ਨਾਲ ਪੰਜਾਬੀਆਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਦਾ ਪਰ ਅਕਾਲੀ ਦਲ ਦਾ ਤਾਂ ਅਧਾਰ ਹੀ ਪੰਜਾਬ ਹੈ ਤੇ ਜੇਕਰ ਇਹ ਪਾਰਟੀ ਹੀ ਹੋਰਨਾਂ ਸੂਬਿਆਂ ਜਾ ਕੇ ਪੰਜਾਬ ਦੇ ਹਿੱਤ ਭੁੱਲ ਜਾਵੇਗੀ ਤਾਂ ਪੰਜਾਬ ਦੇ ਲੋਕ ਇਹਨਾਂ ਨੂੰ ਪੰਜਾਬ ਚ ਮਾਫ ਕਰ ਦੇਣਗੇ ਇਹ ਗੱਲ ਹਜ਼ਮ ਹੋਣ ਵਾਲੀ ਨਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਇਸ ਸਮੱਸਿਆ ਨੂੰ ਕਿਸ ਢੰਗ ਨਾਲ ਨਜਿੱਠਦਾ ਹੈ ਕਿਉਕਿ ਲੋਕ ਤਾਂ ਇੱਥੇ ਇਹ ਰੋਲਾ ਪਾਈ ਜਾਂਦੇ ਹਨ ਕਿ, “ਅਕਾਲੀ ਦਲ ਨਾਲ ਤਾਂ ਜੀ, ਉਹ ਹੋਣ ਵਾਲੀ ਐ, ਕਿ ਅੱਗੋ ਭਾਈ ਨੇ ਦੇਣਾ ਤੇ ਪਿੱਛੋ ਕੁੱਤਾ ਲੈ ਜਾਏਗਾ”।

Share this Article
Leave a comment