ਬਰੇਟਾ ਦਾ ਨਿਤਿਨ ਯੂਕਰੇਨ ਤੋਂ ਘਰ ਵਾਪਸ ਪਰਤਿਆ, ਕਈ ਭਾਰਤੀ ਵਿਦਿਆਰਥੀ ਫਸੇ

TeamGlobalPunjab
1 Min Read

ਯੂਕਰੇਨ – ਯੂਕਰੇਨ ਉੱਚ ਸਿੱਖਿਆ ਪ੍ਰਾਪਤ ਕਰਨ ਗਏ ਵਿਦਿਆਰਥੀ ਉਥੇ ਹੀ ਫਸ ਗਏ ਹਨ ਇਹ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਫਿਕਰ ਸਤਾ ਰਹੀ ਹੈ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਕਰੇਨ ਤੇ ਚੜ੍ਹ ਕੇ ਆਉਣਾ ਦੇ ਹਾਲਾਤ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਣੇ ਹੋਏ ਹਨ। ਅਜੇ ਪਿਛਲੇ ਦਿਨੀਂ ਪੱਛਮੀ ਮੁਲਕਾਂ ਵੱਲੋਂ ਦਬਾਅ ਬਣਾਉਣ ਦੇ ਬਾਅਦ ਰੂਸ ਨੇ ਯੂਕਰੇਨ ਦੀ ਘੇਰਾਬੰਦੀ ਕੀਤੇ ਇੱਕ ਲੱਖ ਫ਼ੌਜੀਆਂ ਨੂੰ ਪਿੱਛੇ ਹਟਾ ਲੈਣ ਦੀਆਂ ਗੱਲਾਂ ਕਹੀਆਂ   ਸਨ। ਪਰ ਇਕ ਵਾਰ ਫਿਰ ਤੋਂ ਜੰਗ ਦੇ ਹਾਲਾਤ ਬਣੇ ਹੋਏ ਹਨ।

ਇਸ ਵਿਚਕਾਰ ਮਾਨਸਾ ਜ਼ਿਲ੍ਹੇ ਦੇ ਬਰੇਟਾ ਕਸਬੇ ਦਾ ਇੱਕ ਮੁੰਡਾ ਨਿਤਿਨ ਵਾਪਸ ਘਰ ਪਰਤਿਆ ਹੈ। ਨਿਤਿਨ ਨੂੰ ਮੌਜੂਦਾ ਹਾਲਾਤਾਂ ‘ਚ ਪੜ੍ਹਾਈ ਛੱਡ ਕੇ ਆਉਣਾ ਪਿਆ ਹੈ ਤੇ ਕੁਝ ਦਿਨ ਪਹਿਲਾਂ ਹੀ ਉਸ ਨੇ ਇਕ ਵੀਡੀਓ ਰਾਹੀਂ ਆਪਣੀ ਤੇ ਹੋਰ ਨੌਜਵਾਨਾਂ ਦੀ ਫਸੇ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਸ ਤੋਂ ਬਾਅਦ ਹੀ ਨਿਤਿਨ ਦੇ ਘਰਵਾਲੇ ਉਸ ਦੀ ਚਿੰਤਾ ਵਿੱਚ ਸਨ ਕਿਉਂਕਿ ਕਿਸੇ ਵੀ ਤਰੀਕੇ ਉਸ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਨਹੀਂ ਸੀ ਹੋ ਰਿਹਾ।

ਨਿਤਿਨ ਦੇ ਵਾਪਸ ਪਰਤਣ ਤੇ ਉਸ ਦੇ ਘਰਵਾਲਿਆਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਫਿਕਰਮੰਦੀ ਨੂੰ ਠੱਲ੍ਹ ਪਈ ਹੈ ਕਿਉਂਕਿ ਉਨ੍ਹਾਂ ਦਾ ਪੁੱਤਰ ਸਹਿਮ ਵਾਲੇ ਮਾਹੌਲ ‘ਚ ਨਿਕਲ ਕੇ ਉਨ੍ਹਾਂ ਤੇ ਅੱਖਾਂ ਦੇ ਸਾਹਮਣੇ ਹੇੈ।

Share this Article
Leave a comment