ਦੁਖਦਾਈ ਖਬਰ: ਕੈਨੇਡਾ ‘ਚ ਕਤਲ ਹੋਏ ਪੰਜਾਬੀ ਨੌਜਵਾਨ ਦੀ ਮਾਂ ਨੇ ਵੀ ਸਦਮੇ ‘ਚ ਤੋੜਿਆ ਦਮ

Prabhjot Kaur
2 Min Read

ਨਿਊਜ਼ ਡੈਸਕ: ਅੱਜਕਲ੍ਹ ਵਿਦੇਸ਼ ਜਾਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਤਾਂ ਜੋ ਵਿਦੇਸ਼ ਜਾਕੇ ਆਪਣਾ ਭਵਿੱਖ ਸਵਾਰ ਸਕੇ।ਪੰਜਾਬੀ ਨੌਜਵਾਨ ਜਾਂਦੇ ਤਾਂ ਖੁਸ਼ੀ ਨਾਲ ਹਨ ਪਰ ਵਾਪਸ ਪਰਤਦੀਆਂ ਨੇ ਸਿਰਫ ਦੁਖਦਾਈ ਖਬਰਾਂ। ਆਏ ਦਿਨ ਕੈਨੇਡਾ ਵਰਗੀ ਧਰਤੀ ਤੋਂ ਨੌਜਵਾਨਾਂ ਦੀਆਂ ਮੌਤਾਂ ਸਬੰਧੀ ਖ਼ਬਰਾਂ ਆ ਰਹੀਆਂ ਨੇ ਅਤੇ ਹੁਣ ਇੱਕ ਦਿਲ ਨੂੰ ਝਿੰਜੋੜ ਦੇਣ ਵਾਲੀ ਖ਼ਬਰ ਕੈਨੇਡਾ ਤੋਂ ਆਈ ਹੈ।

ਰੋਪੜ ਹਲਕੇ ਦੇ ਪਿੰਡ ਐਮਾਂ ਚਾਹਲ ਦੇ ਨੌਜਵਾਨ ਗੁਰਵਿੰਦਰ ਦਾ ਕੈਨੇਡਾ ਵਿੱਚ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ। ਪੁੱਤਰ ਦੀ ਮੌਤ ਦਾ ਸਦਮਾ ਨਾਂ ਸਹਾਰਦੇ ਹੋਏ ਮਾਂ ਨੇ ਵੀ ਦਮ ਤੋੜ ਦਿੱਤਾ।

ਰਿਪੋਰਟਾਂ ਮੁਤਾਬਕ ਗੁਰਵਿੰਦਰ ’ਤੇ ਬੀਤੀ 9 ਜੁਲਾਈ ਨੂੰ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ ਸੀ ਅਤੇ 14 ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦੋਂ ਮਾਪਿਆਂ ਨੂੰ ਆਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਿਆ ਤਾਂ ਉਸ ਦੀ ਮਾਂ ਸਦਮਾ ਨਾ ਸਹਾਰ ਸਕੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਰੋਪੜ ਦੇ ਇੱਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਮਾਤਾ ਨਰਿੰਦਰ ਕੌਰ ਉਮਰ ਦੀ ਇਲਾਜ ਦੌਰਾਨ ਮੌਤ ਹੋ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment