ਪ੍ਰਿਯੰਕਾ ਚੋਪੜਾ ਨਾਲ ਬਾਲੀਵੁੱਡ ਫਿਲਮਾਂ ‘ਚ ਨਜ਼ਰ ਆਉਣਗੇ ਨਿਕ ਜੋਨਸ ?

TeamGlobalPunjab
2 Min Read

ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ‘ਚ ਚੰਗੀ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਪ੍ਰਿਅੰਕਾ ਚੋਪੜਾ ਜਲਦ ਹੀ ਫਿਲਮ ਦ ਸਕਾਈ ਇਜ਼ ਪਿੰਕ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨਾਲ ਪ੍ਰਿਅੰਕਾ ਚੋਪੜਾ ਪੂਰੇ ਤਿੰਨ ਸਾਲ ਬਾਅਦ ਆਪਣੀ ਬਾਲੀਵੁੱਡ ਕਮਬੈਕ ਕਰਨ ਜਾ ਰਹੀ ਹੈ। ਇਨ੍ਹੀ ਦਿਨੀਂ ਪ੍ਰਿਅੰਕਾ ਆਪਣੀ ਫਿਲਮ ਦੇ ਪ੍ਰਮੋਸ਼ਨ ‘ਚ ਲੱਗੀ ਹੋਈ ਹੈ, ਅਜਿਹੇ ‘ਚ ਉਨ੍ਹਾਂ ਨੇ ਨਿਕ ਜੋਨਸ ਦੇ ਬਾਲੀਵੁੱਡ ਡੈਬਿਊ ਦੇ ਸਵਾਲ ਦਾ ਬੇਮਿਸਾਲ ਜਵਾਬ ਦਿੱਤਾ ਹੈ ।

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਨੇ ਹਾਲ ਹੀ ਵਿੱਚ ਬਾਲੀਵੁੱਡ ਲਾਈਫ ਨਾਲ ਗੱਲਬਾਤ ਦੌਰਾਨ ਕਈ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ। ਜਦੋਂ ਪ੍ਰਿਯੰਕਾ ਤੋਂ ਪੁੱਛਿਆ ਗਿਆ ਕਿ ਕੀ ਨਿਕ ਜੋਨਸ ਵੀ ਤੁਹਾਡੇ ਨਾਲ ਬਾਲੀਵੁੱਡ ਦੀ ਕਿਸੇ ਵੱਡੀ ਫਿਲਮ ਵਿੱਚ ਕੰਮ ਕਰਨਾ ਚਾਹੁਣਗੇ। ਇਸਦੇ ਜਵਾਬ ਵਿੱਚ ਪ੍ਰਿਅੰਕਾ ਨੇ ਦੱਸਿਆ ਹੈ , ਮੈਨੂੰ ਬਿਲਕੁੱਲ ਅੰਦਾਜ਼ਾ ਨਹੀਂ ਹੈ, ਉਨ੍ਹਾਂ ਨੂੰ ਇਸ ਦੇ ਲਈ ਹਿੰਦੀ ਸਿਖਣੀ ਪਵੇਗੀ ਜੋ ਕਿ ਕਾਫ਼ੀ ਮੁਸ਼ਕਲ ਹੈ ।

- Advertisement -

ਅੱਗੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਤਾਂ ਹਿੰਦੀ ਗਾਣੇ ‘ਚ ਡਾਂਸ ਕਰਦੇ ਹਨ ਤਾਂ ਪ੍ਰਿਅੰਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਿੰਦੀ ਗਾਣੇ ਪਸੰਦ ਹਨ। ਉਹ ਹਿੰਦੀ ਗਾਣੇ ਲਗਾ ਕੇ ਸਿਰ ਹਿਲਾ ਕੇ ਡਾਂਸ ਕਰਦੇ ਰਹਿੰਦੇ ਹਨ। ਮੈਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਮੇਰੇ ਨਾਲ ਰਹਿਕੇ ਇੰਡੀਆ ਨਾਲ ਪਿਆਰ ਹੋ ਗਿਆ ਹੈ। ਉਨ੍ਹਾਂ ਨੂੰ ਇੰਡੀਆ ਦਾ ਖਾਣਾ ਕਲਚਰ, ਗਾਣੇ ਸਭ ਪਸੰਦ ਹਨ ਹਾਲ ਹੀ ਵਿੱਚ ਨਿਕ ਜੋਨਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਨਿਕ ਜੋਨਸ ਹਿੰਦੀ ਗਾਣੇ ਹੌਲੀ – ਹੌਲੀ ‘ਤੇ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਸਨ।

Share this Article
Leave a comment