ਓਨਟਾਰੀਓ: ਕੈਨੇਡਾ ‘ਚ ਆ ਕੇ ਵਸ ਰਹੇ ਨਵੇਂ ਪਰਵਾਸੀ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਨ ਜਿਸ ਦਾ ਅੰਦਾਜ਼ਾ ਸਰਕਾਰ ਵੱਲੋਂ ਜਾਰੀ ਕਿਤੇ ਨਵੇਂ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ। ਇੰਪਲਾਇਮੈਂਟ ਐਂਡ ਸੋਸ਼ਲ ਡਿਵਲਪਮੈਂਟ ਕੈਨੇਡਾ ਵਲੋਂ ਜਾਰੀ ਕੀਤੀ ਗਈ ਰਿਪੋਰਟਾਂ ‘ਚ ਬੇਘਰ ਲੋਕਾਂ ਦੀਆਂ ਪਰੇਸ਼ਾਨੀਆਂ ਬਾਰੇ ਵਿਸਥਾਰ ਨਾਲ ਅੰਕੜੇ ਪੇਸ਼ ਕੀਤੇ ਗਏ।
ਰਿਪੋਰਟਾਂ ਅਨੁਸਾਰ ਸਾਲ 2005 ਤੋਂ 2016 ਕੈਨੇਡਾ ‘ਚ ਆ ਕੇ ਸ਼ਰਣ ਲੈਣ ਵਾਲੇ ਰਫਿਊਜੀਆਂ ਵੱਲੋਂ ਰਹਿਣ ਬਸੇਰਿਆਂ ‘ਚ ਆ ਕੇ ਰਾਤਾਂ ਕੱਟਣ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2016 ‘ਚ ਦੋ ਹਜ਼ਾਰ ਰਫਿਊਜ਼ੀ ਸ਼ੈਲਟਰਾਂ ‘ਚ ਰਾਤਾਂ ਕੱਟ ਰਹੇ ਸਨ ਜਦਕਿ 2014 ‘ਚ ਇਹ ਅੰਕੜਾ 1 ਹਜ਼ਾਰ ਸੀ।
ਰਫਿਊਜੀਆਂ ਦੇ ਬੇਘਰ ਹੋਣ ਦੀ ਸੰਭਾਵਨਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਉਹ ਕਿਰਾਏ ਦੇ ਘਰ ਲੈਣ ‘ਚ ਸਮਰੱਥ ਨਹੀਂ ਹੁੰਦੇ, ਜਿਥੇ ਉਨ੍ਹਾਂ ਨੂੰ ਵਸਾਇਆ ਜਾਂਦਾ ਹੈ।
ਜਾਣਕਾਰੀ ਅਨੁਸਾਰ ਜ਼ਿਆਦਾਤਰ ਰਫਿਊਜ਼ੀ ਟੋਰਾਂਟੋ ਤੇ ਕਿਊਬਿਕ ਵੱਲ ਜਾ ਕੇ ਵੱਸ ਰਹੇ ਹਨ ਤੇ ਟੋਰਾਂਟੋ ਦੇ ਮਕਾਨਾਂ ਦੇ ਕਿਰਾਏ ਆਸਮਾਨ ਛੂਹੰਦੇ ਹਨ ਤੇ ਚੰਗੀ ਨੌਕਰੀ ਨਾ ਮਿਲਣ ਕਾਰਨ ਕਿਰਾਇਆ ਭਰਨ ‘ਚ ਅਸਮਰੱਥ ਹੁੰਦੇ ਹਨ ਤੇ ਘਰ ਖਰੀਦਣ ਬਾਰੇ ਤਾਂ ਸੋਚ ਹੀ ਨਹੀਂ ਸਕਦਾ।
ਰਿਪੋਰਟਾਂ ਮੁਤਾਬਕ ਸਾਲ 2018 ‘ਚ ਮੁਲਕ ਦੇ ਕੁੱਲ ਬੇਘਰਾਂ ‘ਚੋਂ 14 ਫੀਸਦੀ ਲੋਕ ਨਵੇਂ ਆਏ ਪਰਵਾਸੀਆਂ ‘ਚੋਂ ਸਨ। ਜਿਹੜੇ ਪਰਵਾਸੀ ਕਿਰਾਏ ਦਾ ਮਕਾਨ ਜਾਂ ਬੇਸਮੈਂਟ ਲੱਭਣ ‘ਚ ਸਫਲ ਨਹੀਂ ਹੁੰਦੇ ਉਨ੍ਹਾਂ ਲਈ ਹਾਲਾਤ ਬਹੁਤ ਖਰਾਬ ਹੋ ਜਾਂਦੇ ਹਨ। ਇਕੱਲੇ ਟੋਰਾਂਟੋ ‘ਚ ਸੜਕਾਂ ‘ਤੇ ਮਰਨ ਵਾਲਿਆਂ ਦਾ ਅੰਕੜਾ ਇਕ ਹਜ਼ਾਰ ਹੋ ਗਿਆ ਹੈ ਤੇ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਪਛਾਣ ਤੱਕ ਨਹੀਂ ਹੁੰਦੀ।
ਕੈਨੇਡਾ ‘ਚ ਨਵੇਂ ਪਰਵਾਸੀ ਸੜ੍ਹਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ
1 Comment
1 Comment
-
Pingback: Kotkapura youth died in Surrey under mysterious circumstances