ਬ੍ਰਿਟਿਸ਼ ਕੋਲੰਬੀਆ ‘ਚ ਗੁਰਪ੍ਰੀਤ ਕੌਰ ਦੀ ਮੌਤ ਦੇ ਮਾਮਲੇ ‘ਚ ਆਈ ਅਪਡੇਟ

Global Team
2 Min Read

ਵੈਨਕੂਵਰ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਕੁਐਮਿਸ਼ ਵਿਖੇ ਇਕ ਬੇਕਾਬੂ ਪਿਕਅੱਪ ਟਰੱਕ ਹੇਠ ਦਰੜੇ ਜਾਣ ਕਾਰਨ ਮੌਤ ਦੇ ਮੂੰਹ ਵਿਚ ਗਈ ਗੁਰਪ੍ਰੀਤ ਕੌਰ ਸੰਘਾ ਦੇ ਮਾਮਲੇ ਵਿਚ ਪੁਲਿਸ ਨੇ ਬੀਤੇ ਦਿਨੀਂ ਸ਼ੱਕੀ ਵਿਰੁੱਧ ਦੋਸ਼ ਆਇਦ ਕਰ ਦਿੱਤੇ। 2 ਸਤੰਬਰ 2022 ਨੂੰ ਵਾਪਰੇ ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ ਸੀ ਜਦਕਿ ਗੰਭੀਰ ਜ਼ਖਮੀ ਹੋਈ 44 ਸਾਲ ਦੀ ਗੁਰਪ੍ਰੀਤ ਕੌਰ ਸੰਘਾ ਨੇ ਦੋ ਹਫਤੇ ਬਾਅਦ ਹਸਪਤਾਲ ‘ਚ ਦਮ ਤੋੜ ਦਿਤਾ।

ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਸੰਘਾ, ਇਕ ਹੋਰ ਮਹਿਲਾ ਨਾਲ ਪੈਂਬਰਟਨ ਐਵੇਨਿਊ ਅਤੇ ਕਲੀਵਲੈਂਡ ਐਵੇਨਿਊ ਦੇ ਇਕ ਬੱਸ ਸਟੌਪ ’ਤੇ ਬੈਠੀ ਸੀ ਜਦੋਂ ਸਫੈਦ ਰੰਗ ਦੇ ਇੱਕ ਬੇਕਾਬੂ ਪਿਕਅੱਪ ਟਰੱਕ ਨੇ ਦੋਹਾਂ ਨੂੰ ਦਰੜ ਦਿੱਤਾ। ਹਾਦਸੇ ਦੌਰਾਨ ਪਿਕਅੱਪ ਟਰੱਕ ਪਲਟ ਗਿਆ ਅਤੇ ਆਲੇ ਦੁਆਲੇ ਮੌਜੂਦ ਲੋਕਾਂ ਨੇ ਜ਼ਖਮੀ ਔਰਤਾਂ ਦੀ ਮਦਦ ਕੀਤੀ ਅਤੇ ਪਿਕਅੱਪ ਟਰੱਕ ਦੇ ਡਰਾਈਵਰ ਨੂੰ ਬਾਹਰ ਕੱਢਿਆ। ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਔਰਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ 16 ਸਤੰਬਰ 2022 ਨੂੰ ਗੁਰਪ੍ਰੀਤ ਕੌਰ ਸੰਘਾ ਦੀ ਮੌਤ ਹੋ ਗਈ। ਦੂਜੀ ਔਰਤ ਦੀ ਜਾਨ ਤਾਂ ਬਚ ਗਈ ਪਰ ਹਾਦਸੇ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।

ਮਾਮਲੇ ਦੀ ਪੜਤਾਲ ਜਾਰੀ ਰਖਦਿਆਂ ‘ਸੀਅ ਟੂ ਸਕਾਇ’ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਬੀਤੀ 16 ਨਵੰਬਰ ਨੂੰ ਜੌਹਨ ਸਰਨੌਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਰਨੌਸ ਵਿਰੁੱਧ ਨਸ਼ਾ ਕਰ ਕੇ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ, ਜਾਨਲੇਵਾ ਹਾਦਸੇ ਮਗਰੋਂ ਮੌਕੇ ‘ਤੇ ਮੌਜੂਦ ਨਾਂ ਰਹਿਣ, ਨਸ਼ੇ ‘ਚ ਡਰਾਈਵਿੰਗ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਖਤਰਨਾਕ ਤਰੀਕੇ ਨਾਲ ਬਦਲ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment