ਕੈਨੇਡਾ ‘ਚ ਲੁੱਟ ਦੀ ਸ਼ਿਕਾਰ ਹੋਈ 22 ਸਾਲਾ ਪੰਜਾਬੀ ਵਿਦਿਆਰਥਣ ਨੇ ਜਿੱਤਿਆ ਕੇਸ

TeamGlobalPunjab
2 Min Read

ਬਰੈਂਪਟਨ: ਕੈਨੇਡਾ ‘ਚ 22 ਸਾਲ ਦੀ ਪੰਜਾਬੀ ਵਿਦਿਆਰਥਣ ਸਤਿੰਦਰ ਕੌਰ ਗਰੇਵਾਲ ਨੂੰ ਪੀਲ ਰੀਜਨ ਦੇ ਇਕ ਰੈਸਟੋਰੈਂਟ ‘ਚ 60 ਡਾਲਰ ਦੀ ਦਿਹਾੜੀ ‘ਤੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ ਸੀ, ਪਰ ਹੁਣ ਉਹ ਕੇਸ ਜਿੱਤ ਗਈ ਹੈ, ਜਿਸ ਦੇ ਸਮਝੌਤੇ ਤਹਿਤ ਰੈਸਟੋਰੈਂਟ ਮਾਲਕ ਨੇ ਉਸ ਨੂੰ 16 ਹਜ਼ਾਰ ਡਾਲਰ ਦਾ ਭੁਗਤਾਨ ਕਰ ਦਿੱਤਾ ਹੈ।

ਸਤਿੰਦਰ ਕੌਰ ਗਰੇਵਾਲ ਸਟੱਡੀ ਵੀਜ਼ਾ ‘ਤੇ ਕੈਨੇਡਾ ਆਈ ਸੀ ਅਤੇ ਵੈਬ ਡਿਜ਼ਾਈਨਿੰਗ ਦਾ ਕੋਰਸ ਪੁਰਾ ਕੀਤਾ। ਇਸ ਤੋਂ ਬਾਅਦ ਉਸ ਨੇ ਵੱਡੇ ਸਟੋਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਮਹਾਂਮਾਰੀ ਦੌਰਾਨ ਉਸਨੂੰ ਨੌਕਰੀ ਗਵਾਉਣੀ ਪਈ। ਫਿਰ ਸਤਿੰਦਰ ਨੂੰ ਪੀਲ ਰੀਜਨ ਦੇ ਰੈਸਟੋਰੈਂਟ ‘ਚ ਨੌਕਰੀ ਮਿਲ ਗਈ ਅਤੇ ਇਸ ਤੋਂ ਇਲਾਵਾ ਉਸ ਨੂੰ ਪੀ.ਆਰ ਲਈ ਚਿੱਠੀ ਵੀ ਮੁਹੱਈਆ ਕਰਵਾਈ ਗਈ। ਇਸੇ ਕਰ ਕੇ ਸਤਿੰਦਰ ਨੇ ਸਿਰਫ਼ 60 ਡਾਲਰ ਦੀ ਦਿਹਾੜੀ ‘ਤੇ ਕੰਮ ਕਰਨਾ ਮਨਜ਼ੂਰ ਕਰ ਲਿਆ।

ਸਤਿੰਦਰ ਕੌਰ ਨੇ ਰੈਸਟੋਰੈਂਟ ‘ਚ ਸਰਵਰ, ਕੁੱਕ, ਕਲੀਨਰ ਅਤੇ ਕੈਸ਼ੀਅਰ ਹਰ ਤਰ੍ਹਾਂ ਦਾ ਕੰਮ ਕੀਤਾ। ਨੌਕਰੀ ਸ਼ੁਰੂ ਹੋਣ ਤੋਂ ਛੇ ਹਫ਼ਤੇ ਬਾਅਦ ਸਤਿੰਦਰ ਕੌਰ ਦੀ ਦਿਹਾੜੀ 100 ਡਾਲਰ ਰੋਜ਼ਾਨਾ ਕਰ ਦਿੱਤੀ ਗਈ, ਪਰ ਕੰਮ ਦਾ ਸਮਾਂ 12 ਘੰਟੇ ਹੋ ਗਿਆ। ਓਨਟਾਰੀਓ ਵਿਚ 14 ਡਾਲਰ ਪ੍ਰਤੀ ਘੰਟਾ ਦੀ ਘੱਟੋ-ਘੱਟ ਉਜਰਤ ਦਰ ਹੋਣ ਦੇ ਬਾਵਜੂਦ ਉਹ 8 ਡਾਲਰ ਪ੍ਰਤੀ ਘੰਟਾ ‘ਤੇ ਕੰਮ ਕਰ ਰਹੀ ਸੀ।

- Advertisement -

ਨੌਜਵਾਨ ਸਪੋਰਟ ਨੈਟਵਰਕ ਨੇ ਸਤਿੰਦਰ ਕੌਰ ਦੀ ਮਦਦ ਕੀਤੀ ਅਤੇ ਓਨਟਾਰੀਓ ਦੇ ਕਿਰਤ ਮੰਤਰਾਲੇ ਕੋਲ ਨਵੰਬਰ 2021 ਵਿੱਚ ਕੇਸ ਦਰਜ ਕਰਵਾਇਆ ਸੀ, ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਨੇ 2020 ’ਚ ਜੂਨ ਤੋਂ ਦਸੰਬਰ ਮਹੀਨੇ ਤੱਕ ਟੋਰਾਂਟੋ ਸਥਿਤ ਰੈਸਟੋਰੈਂਟ ‘ਚੈਟ ਹੱਟ’ ਵਿੱਚ ਇੱਕ ਕੁੱਕ, ਕਲੀਨਰ ਅਤੇ ਕੈਸ਼ੀਅਰ ਵਜੋਂ ਕੰਮ ਕੀਤਾ।

Share this Article
Leave a comment