ਵਾਸ਼ਿੰਗਟਨ: ਅਮਰੀਕਾ ਦੇ ਨਿਊਜਰਸੀ ‘ਚ ਬੁੱਧਵਾਰ ਨੂੰ ਹੋਏ ਇੱਕ ਸ਼ੂਟਆਉਟ ਵਿੱਚ ਇੱਕ ਪੁਲਿਸ ਅਧਿਕਾਰੀ ਸਣੇ 6 ਲੋਕ ਮਾਰੇ ਗਏ। ਗੋਲੀਬਾਰੀ ਦੀ ਇਹ ਘਟਨਾ ਸ਼ਹਿਰ ਦੇ ਬੇਵਿਊ ਇਲਾਕੇ ਦੇ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਹਮਲਾ ਇਸ ਇਲਾਕੇ ਵਿੱਚ ਬਣੇ ਇੱਕ ਸਟੋਰ ਦੇ ਬਾਹਰ ਹੋਇਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ , ਬੇਵਿਊ ਅਤੇ ਮਾਰਟਿਨ ਲੂਥਰ ਕਿੰਗ ਰੋਡ ਦੇ ਨੇੜ੍ਹੇ ਦੁਪਹਿਰ ਦੇ ਸਮੇਂ ਹੋਏ ਇਸ ਸ਼ੂਟਆਉਟ ਤੋਂ ਬਾਅਦ ਇਲਾਕੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਤੁਰੰਤ ਇਸ ਖੇਤਰ ‘ਚ ਬਣੇ ਸਕੂਲਾਂ ਤੇ ਹੋਰ ਸਾਰਵਜਨਿਕ ਥਾਵਾਂ ਦੇ ਆਸਪਾਸ ਸੁਰੱਖਿਆ ਵਧਾਈ ਗਈ।
ਇਸ ਤੋਂ ਬਾਅਦ ਸਵਾਟ ਸਣੇ ਪੁਲਿਸ ਦੀ ਐਮਰਜੈਂਸੀ ਸਰਵਿਸ ਯੂਨਿਟਸ ਨੂੰ ਇਲਾਕੇ ਵਿੱਚ ਭੇਜਿਆ ਗਿਆ। ਸ਼ੂਟਆਉਟ ਦੀ ਘਟਨਾ ਵਿੱਚ ਇੱਕ ਪੁਲਿਸ ਅਧੀਕਾਰੀ ਤੇ ਤਿੰਨ ਰਾਹਗੀਰਾਂ ਦੀ ਜਾਨ ਗਈ।
ਉੱਥੇ ਹੀ ਇੱਥੇ ਦੋ ਸ਼ੱਕੀ ਹਮਲਾਵਰ ਵੀ ਮਾਰੇ ਗਏ। ਹਾਲਾਂਕਿ ਪੁਲਿਸ ਨੇ ਹਮਲਾਵਰਾਂ ਦੀ ਪਹਿਚਾਣ ਨੂੰ ਲੈ ਕੇ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ ।
Exclusive video from the scene of the active shooter in Jersey City.@BlueLivesNYC @ImperatriceV pic.twitter.com/WGmpYDaDhl
— NYCPDPHOTOS (@NYCPDPHOTOS) December 10, 2019