ਨਿਊਜ਼ੀਲੈਂਡ ‘ਚ ਕੋਰੋਨਾ ਵੈਕਸੀਨ ਕਾਰਨ ਪਹਿਲੀ ਮੌਤ ਦੀ ਪੁਸ਼ਟੀ

TeamGlobalPunjab
2 Min Read

ਨਿਊਜ਼ ਡੈਸਕ : ਨਿਊਜ਼ੀਲੈਂਡ ਨੇ ਅਮਰੀਕੀ ਦਵਾਈ ਕੰਪਨੀ ਫਾਈਜ਼ਰ ਦੀ ਕੋਰੋਨਾ ਵੈਕਸੀਨ ਕਾਰਨ ਹੋਣ ਵਾਲੀ ਮੌਤ ਦੀ ਪਹਿਲੀ ਪੁਸ਼ਟੀ ਕੀਤੀ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਇੱਕ ਔਰਤ ਨੂੰ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਸੋਜ ਕਾਰਨ ਇੱਕ ਮਾੜੇ ਪ੍ਰਭਾਵ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਇੱਕ ਵਾਰ ਮੁੜ ਤੋਂ ਵਾਇਰਸ ਦੀ ਲਪੇਟ ‘ਚ ਹੈ। ਦੋ ਹਫਤੇ ਪਹਿਲਾਂ ਇੱਥੇ ਕੋਰੋਨਾ ਦਾ ਪਹਿਲਾ ਮਰੀਜ਼ ਮਿਲਿਆ ਸੀ, ਜਿਸ ਤੋਂ ਬਾਅਦ ਉਥੇ ਦੀ ਪ੍ਰਧਾਨ ਮੰਤਰੀ ਨੇ ਮੁੜ ਤੋਂ ਲਾਕਡਾਊਨ ਦਾ ਐਲਾਨ ਕੀਤਾ ਸੀ।

ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਫਾਈਜ਼ਰ ਵੈਕਸੀਨ ਨਾਲ ਇੱਕ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ। ਹਾਲਾਂਕਿ ਅਧਿਕਾਰੀਆਂ ਨੇ ਮਹਿਲਾ ਦੀ ਉਮਰ ਦੀ ਜਾਣਕਾਰੀ ਨਹੀਂ ਦਿੱਤੀ। ਸਿਹਤ ਮੰਤਰਾਲੇ ਦਾ ਨਿਗਰਾਨੀ ਬੋਰਡ ਇਸ ਮਹਿਲਾ ਨੂੰ ਵੈਕਸੀਨ ਲੱਗਣ ਦੇ ਬਾਅਦ ਤੋਂ ਹੀ ਜਾਂਚ ਕਰ ਰਿਹਾ ਸੀ। ਸਿਹਤ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਹਿਲਾ ਦੀ ਮੌਤ ਦਾ ਕਾਰਨ ਮਾਯੋਕਾਰਡੀਟਿਸ ਬਿਮਾਰੀ ਰਹੀ, ਜੋ ਫਾਈਜ਼ਰ ਵੈਕਸੀਨ ਲੱਗਣ ਤੋਂ ਬਾਅਦ ਉਸ ਦੇ ਮਾੜੇ ਪ੍ਰਭਾਵ ਦੇ ਰੂਪ ਵਿਚ ਦੇਖੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਮਾਯੋਕਾਰਡੀਟਿਸ ਵਿਚ ਹਾਰਟ ਦੀ ਮਾਸਪੇਸ਼ੀਆਂ ਵਿਚ ਸੋਜਸ਼ ਆ ਜਾਂਦੀ ਹੈ ਜਿਸ ਕਾਰਨ ਬਲੱਡ ਪੰਪ ਕਰਨ ਵਾਲੇ ਅੰਗ ਦੀ ਸਮਰਥਾ ਸੀਮਤ ਹੋ ਜਾਂਦੀ ਹੈ। ਇਸ ਕਾਰਨ ਹਾਰਟ ਬੀਟ ਵਿਚ ਬਦਲਾਅ ਆ ਜਾਂਦਾ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਇਹ ਪਹਿਲਾ ਮਾਮਲਾ ਹੈ ਜਿੱਥੇ ਵੈਕਸੀਨੇਸ਼ਨ ਤੋਂ ਬਾਅਦ ਮਰੀਜ਼ ਦੀ ਮੌਤ ਨੂੰ ਵੈਕਸੀਨ ਨਾਲ ਜੋੜਿਆ ਜਾ ਰਿਹਾ ਹੈ। ਫਾਈਜ਼ਰ ਵੈਕਸੀਨ ਕੋਲੋਂ ਜਦ ਇਸ ਨੂੰ ਲੈ ਕੇ ਜਵਾਬ ਮੰਗਿਆ ਗਿਆ ਤਾਂ ਕੰਪਨੀ ਵਲੋਂ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ।

Share this Article
Leave a comment