ਅਬੋਹਰ ‘ਚ ਬੱਚਿਆਂ ਦੀ ਲੜਾਈ ਨੂੰ ਲੈ ਕੇ ਗੁਆਂਢੀਆਂ ਨੇ ਔਰਤ ਨੂੰ ਨਹਿਰ ‘ਚ ਸੁੱਟਿਆ

navdeep kaur
2 Min Read

ਅਬੋਹਰ : ਅਕਸਰ ਹੀ ਬੱਚਿਆਂ ਵਿੱਚ ਵੱਡੀਆਂ ਛੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ ,ਜਿਨ੍ਹਾਂ ਕਰਕੇ ਆਪਸ ਵਿੱਚ ਝੜਪ ਵੀ ਹੋ ਜਾਂਦੀ ਹੈ। ਪਰ ਜਦੋ ਇਹ ਗੱਲ ਘਰਦਿਆਂ ਤੱਕ ਪੁੱਜ ਜਾਂਦੀ ਹੈ ਤਾਂ ਹੀ ਛੋਟਾ ਜਿਹਾ ਝਗੜਾ ਇੱਕ ਵੱਡੀ ਲੜਾਈ ਦਾ ਕਾਰਨ ਬਣ ਜਾਂਦਾ ਹੈ। ਜੋ ਵੱਡਿਆਂ ਵਿੱਚ ਦਰਾੜ ਬਣ ਜਾਂਦੀ ਹੈ।
ਅਜਿਹਾ ਹੀ ਇੱਕ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ। ਅਬੋਹਰ ਦੇ ਪਿੰਡ ਸੱਪਾਂਵਾਲੀ ਵਿਚ ਬੱਚਿਆਂ ਨੂੰ ਲੈ ਕੇ ਝਗੜਾ ਵੱਡਿਆ ਤਕ ਪਹੁੰਚ ਗਿਆ। ਇਸ ਕਾਰਨ ਗੁਆਂਢੀਆਂ ਨੇ ਔਰਤ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ਵਿਚ ਧੱਕਾ ਦੇ ਦਿਤਾ। ਹਾਲਾਂਕਿ ਆਸਪਾਸ ਦੇ ਲੋਕਾਂ ਨੇ ਔਰਤ ਨੂੰ ਨਹਿਰ ‘ਚੋਂ ਬਾਹਰ ਕੱਢ ਕੇ ਬਚਾ ਲਿਆ। ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ।

ਇਲਾਜ ਅਧੀਨ ਸੁਨੀਤਾ ਰਾਣੀ ਪਤਨੀ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਪੁੱਤਰ ਦੀਪਕ ਦੀ ਗੁਆਂਢੀ ਦੇ ਬੱਚਿਆਂ ਨਾਲ ਲੜਾਈ ਹੋ ਗਈ ਸੀ। ਗੁਆਂਢੀ ਦੇ ਬੱਚਿਆਂ ਨੇ ਬੇਟੇ ਦੀ ਬਹੁਤ ਕੁੱਟਮਾਰ ਕੀਤੀ ਸੀ। ਜਿਸ ਦੀ ਸ਼ਿਕਾਇਤ ਕਰਨ ਲਈ ਉਹ ਗੁਆਂਢੀਆਂ ਦੇ ਘਰ ਪਹੁੰਚੀ ਸੀ। ਇਸ ‘ਤੇ ਗੁਆਂਢੀਆਂ ਨੇ ਗੁੱਸੇ ‘ਚ ਆ ਕੇ ਹਮਲਾ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਉਸ ਨੇ ਆਪਣਾ ਬਚਾਅ ਕੀਤਾ।

ਜਿਸ ਤੋਂ ਬਾਅਦ ਉਹ ਵਾਪਸ ਘਰ ਆਉਣ ਲੱਗੀ ਤਾਂ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਲੰਘਦੀ ਨਹਿਰ ਵਿਚ ਧੱਕਾ ਦੇ ਦਿੱਤਾ। ਜਦੋਂ ਡੁੱਬਣ ‘ਤੇ ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਉਥੇ ਪਹੁੰਚ ਗਏ ਅਤੇ ਉਸ ਨੂੰ ਨਹਿਰ ‘ਚੋਂ ਬਾਹਰ ਕੱਢ ਲਿਆ। ਜਿਸ ਤੋਂ ਬਾਅਦ ਲੋਕਾਂ ਨੇ ਪੀੜਤਾ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment