ਯੂਕਰੇਨ ‘ਚ ਜਾਨ ਬਚਾਉਣ ਦੀ ਜੰਗ, 8 ਕਿਲੋਮੀਟਰ ਪੈਦਲ ਚੱਲ ਕੇ ਪੋਲੈਂਡ ਪਹੁੰਚੇ ਭਾਰਤੀ ਵਿਦਿਆਰਥੀ

TeamGlobalPunjab
3 Min Read

ਨਵੀਂ ਦਿੱਲੀ- ਯੂਕਰੇਨ ਵਿੱਚ ਜੰਗ ਕਾਰਨ ਵਿਗੜਦੇ ਹਾਲਾਤ ਦਰਮਿਆਨ ਕਈ ਵਿਦੇਸ਼ੀ ਨਾਗਰਿਕ ਦੇਸ਼ ਛੱਡਣ ਲਈ ਮਜਬੂਰ ਹਨ। ਇਸ ਵਿੱਚ ਕਈ ਭਾਰਤੀ ਵੀ ਸ਼ਾਮਲ ਹਨ। ਇਸ ਔਖੇ ਸਮੇਂ ਵਿੱਚ 40 ਭਾਰਤੀ ਵਿਦਿਆਰਥੀਆਂ ਨੂੰ ਆਪਣੀ ਜਾਨ ਬਚਾਉਣ ਲਈ 8 ਕਿਲੋਮੀਟਰ ਪੈਦਲ ਚੱਲਣਾ ਪਿਆ। ਦਰਅਸਲ, ਇਨ੍ਹਾਂ 40 ਮੈਡੀਕਲ ਵਿਦਿਆਰਥੀਆਂ ਨੂੰ ਕਾਲਜ ਦੀ ਬੱਸ ਨੇ ਪੋਲੈਂਡ ਦੀ ਸਰਹੱਦ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਉਤਾਰ ਦਿੱਤਾ ਸੀ। ਜਿਸ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਪੈਦਲ ਹੀ ਅੱਗੇ ਜਾਣਾ ਪਿਆ।

ਪੋਲੈਂਡ ਦੀ ਸਰਹੱਦ ਤੋਂ 70 ਕਿਲੋਮੀਟਰ ਦੂਰ ਲਵੀਵ ਵਿੱਚ ਇੱਕ ਮੈਡੀਕਲ ਕਾਲਜ ਦੇ ਵਿਦਿਆਰਥੀ, ਯੂਕਰੇਨ ਤੋਂ ਸੜਕ ਰਾਹੀਂ ਕੱਢਣ ਦੀ ਉਡੀਕ ਕਰ ਰਹੇ ਸਨ। ਕਿਉਂਕਿ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਹੈ। ਪੋਲੈਂਡ ਤੋਂ ਯੂਕਰੇਨ ਦੀ ਸਰਹੱਦ ਤੱਕ ਪੈਦਲ ਜਾ ਰਹੇ ਭਾਰਤੀ ਵਿਦਿਆਰਥੀਆਂ ਵਿੱਚੋਂ ਇੱਕ ਨੇ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਕਈ ਵਿਦਿਆਰਥੀ ਸੜਕ ਦੇ ਕਿਨਾਰੇ ਇੱਕ ਹੀ ਲਾਈਨ ਵਿੱਚ ਚੱਲਦੇ ਦੇਖੇ ਗਏ।

ਯੂਕਰੇਨ ਵਿੱਚ ਲਗਭਗ 16,000 ਭਾਰਤੀ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਇਨ੍ਹਾਂ ਵਿੱਚੋਂ ਕਈਆਂ ਲੋਕਾਂ ਨੇ ਰੂਸੀ ਬਲਾਂ ਦੁਆਰਾ ਜਾਰੀ ਕੀਤੇ ਗਏ ਬੰਬਾਰੀ ਅਤੇ ਮਿਜ਼ਾਈਲ ਹਮਲਿਆਂ ਨਾਲ ਸਬੰਧਤ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਪਣੀ ਆਪਬੀਤੀ ਮੁਣਾਈ ਹੈ। ਇਸ ਦੇ ਨਾਲ ਹੀ, ਭਾਰਤੀ ਨਾਗਰਿਕਾਂ ਦੀ ਮਦਦ ਲਈ, ਵਿਦੇਸ਼ ਮੰਤਰਾਲੇ ਨੇ ਪੱਛਮੀ ਯੂਕਰੇਨ ਦੇ ਲਵੀਵ ਅਤੇ ਚੇਰਨੀਤਸੀ ਵਿੱਚ ਕੈਂਪ ਖੋਲ੍ਹੇ ਹਨ।

ਜ਼ਿਆਦਾਤਰ ਲੜਾਈ ਰੂਸ ਦੀ ਸਰਹੱਦ ਦੇ ਨੇੜੇ ਪੂਰਬੀ ਯੂਕਰੇਨ ਵਿੱਚ ਹੋ ਰਹੀ ਹੈ। ਪੋਲੈਂਡ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਵਿਦੇਸ਼ ਮੰਤਰਾਲੇ ਨੇ ਰੂਸੀ ਭਾਸ਼ਾ ਬੋਲਣ ਵਾਲੇ ਅਧਿਕਾਰੀਆਂ ਨੂੰ ਇਨ੍ਹਾਂ ਕੈਂਪਾਂ ਵਿੱਚ ਭੇਜਿਆ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਇੱਕ ਸਮੂਹ ਯੂਕਰੇਨ-ਰੋਮਾਨੀਆ ਸਰਹੱਦ ਲਈ ਵੀ ਰਵਾਨਾ ਹੋ ਗਿਆ ਹੈ।

- Advertisement -

ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਯੂਕਰੇਨ ‘ਚ ਰਹਿ ਰਹੇ ਉਨ੍ਹਾਂ ਸਾਰੇ ਭਾਰਤੀਆਂ ਦੀ ਵਾਪਸੀ ਲਈ ਉਡਾਣਾਂ ਦਾ ਪ੍ਰਬੰਧ ਕਰ ਰਹੀ ਹੈ, ਜੋ ਯੂਕਰੇਨ ਦੇ ਗੁਆਂਢੀ ਦੇਸ਼ਾਂ ‘ਚ ਪਹੁੰਚਣ ‘ਚ ਸਫਲ ਰਹੇ ਹਨ। ਨਾਲ ਹੀ, ਉਡਾਣਾਂ ਦਾ ਸਾਰਾ ਖਰਚਾ ਭਾਰਤ ਸਰਕਾਰ ਚੁੱਕੇਗੀ। ਏਅਰ ਇੰਡੀਆ ਅੱਜ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਲਈ ਦੋ ਉਡਾਣਾਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਇੱਕ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੋ ਭਾਰਤੀ ਨਾਗਰਿਕ ਸੜਕ ਰਾਹੀਂ ਯੂਕਰੇਨ-ਰੋਮਾਨੀਆ ਸਰਹੱਦ ‘ਤੇ ਪਹੁੰਚੇ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖਾਰੇਸਟ ਲੈ ਜਾਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment