ਅਮਰੀਕਾ ਨੇ ਭਾਰਤੀ ਮੂਲ ਦੇ ਪੁਨੀਤ ਤਲਵਾੜ ਨੂੰ ਮੋਰੱਕੋ ਵਿੱਚ ਆਪਣਾ ਰਾਜਦੂਤ ਨਿਯੁਕਤ ਕੀਤਾ

TeamGlobalPunjab
2 Min Read

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਡਿਪਲੋਮੈਟ ਪੁਨੀਤ ਤਲਵਾੜ ਨੂੰ ਮੋਰੱਕੋ ਵਿੱਚ ਦੇਸ਼ ਦਾ ਰਾਜਦੂਤ ਨਿਯੁਕਤ ਕੀਤਾ ਹੈ। ਤਲਵਾੜ ਇਸ ਸਮੇਂ ਵਿਦੇਸ਼ ਮੰਤਰਾਲੇ ਵਿੱਚ ਸੀਨੀਅਰ ਸਲਾਹਕਾਰ ਹਨ। ਤਲਵਾੜ ਨੇ ਵਿਦੇਸ਼ ਮੰਤਰਾਲੇ, ਵ੍ਹਾਈਟ ਹਾਊਸ ਅਤੇ ਸੰਸਦ ਵਿੱਚ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਅਹੁਦਿਆਂ ‘ਤੇ ਕੰਮ ਕੀਤਾ ਹੈ। ਵ੍ਹਾਈਟ ਹਾਊਸ ਨੇ ਕਈ ਹੋਰ ਸੀਨੀਅਰ ਪ੍ਰਸ਼ਾਸਨਿਕ ਅਹੁਦਿਆਂ ਲਈ ਵੀ ਨਾਵਾਂ ਦਾ ਐਲਾਨ ਕੀਤਾ ਹੈ।

ਤਲਵਾੜ ਨੇ ਰਾਜਨੀਤਿਕ-ਫੌਜੀ ਮਾਮਲਿਆਂ ਦੇ ਸਹਾਇਕ ਸਕੱਤਰ, ਰਾਸ਼ਟਰਪਤੀ ਦੇ ਵਿਸ਼ੇਸ਼ ਸਹਾਇਕ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸੀਨੀਅਰ ਨਿਰਦੇਸ਼ਕ, ਅਤੇ ਅਮਰੀਕੀ ਸੈਨੇਟ ਵਿੱਚ ਵਿਦੇਸ਼ੀ ਸਬੰਧਾਂ ਦੀ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਵਜੋਂ ਕੰਮ ਕੀਤਾ। ਤਲਵਾੜ ਦੀਆਂ ਸੇਵਾਵਾਂ ਵਿੱਚ ਪ੍ਰਤੀਨਿਧ ਸਦਨ ਅਤੇ ਵਿਦੇਸ਼ ਮੰਤਰਾਲੇ ਦੇ ‘ਪਾਲਿਸੀ ਪਲੈਨਿੰਗ ਸਟਾਫ’ ਵਿੱਚ ਮਹੱਤਵਪੂਰਨ ਭੂਮਿਕਾਵਾਂ ਵੀ ਸ਼ਾਮਲ ਹਨ।

ਸਰਕਾਰ ਤੋਂ ਇਲਾਵਾ ਉਹ ‘ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ’ ਵਿੱਚ ਸੀਨੀਅਰ ਰਿਸਰਚ ਸਕਾਲਰ, ਪੈਨਸਿਲਵੇਨੀਆ ਯੂਨੀਵਰਸਿਟੀ ਪੈਨ ਬਾਇਡਨ ਸੈਂਟਰ ਵਿੱਚ ਵਿਜ਼ਿਟਿੰਗ ਸਕਾਲਰ ਆਦਿ ਰਹਿ ਚੁੱਕੇ ਹਨ। ਤਲਵਾੜ ਨੇ ਕਾਰਨੇਲ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਵਿੱਚ ਬੀਐਸ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਐਮਏ ਕੀਤੀ ਹੈ। ਉਹ ਵਿਦੇਸ਼ੀ ਸਬੰਧਾਂ ਬਾਰੇ ਕੌਂਸਲ ਦਾ ਮੈਂਬਰ ਹੈ ਅਤੇ ਵਾਸ਼ਿੰਗਟਨ ਦਾ ਵਸਨੀਕ ਹੈ।

ਪੁਨੀਤ ਤਲਵਾੜ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਸਿਆਸੀ ਕਾਰਕੁਨ ਸ਼ੈਫਾਲੀ ਰਾਜ਼ਦਾਨ ਦੁੱਗਲ ਨੂੰ ਨੀਦਰਲੈਂਡ ਵਿੱਚ ਰਾਜਦੂਤ ਨਾਮਜ਼ਦ ਕੀਤਾ ਹੈ। 50 ਸਾਲਾ ਸ਼ੈਫਾਲੀ ਮੂਲ ਰੂਪ ਤੋਂ ਭਾਰਤ ਦੇ ਕਸ਼ਮੀਰ ਦੀ ਰਹਿਣ ਵਾਲੀ ਹੈ। ਉਹ ਸਿਨਸਿਨਾਟੀ, ਸ਼ਿਕਾਗੋ, ਨਿਊਯਾਰਕ ਅਤੇ ਬੋਸਟਨ ਵਿੱਚ ਵੱਡੀ ਹੋਈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment