PM ਮੋਦੀ ਅੱਜ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਕਰਨਗੇ ਗੱਲਬਾਤ

TeamGlobalPunjab
2 Min Read

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (PMRBP) ਜੇਤੂਆਂ ਨਾਲ ਗੱਲਬਾਤ ਕਰਨਗੇ। ਇਸ ਪ੍ਰੋਗਰਾਮ ‘ਚ ਕਈ ਮੰਤਰੀ ਵੀ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਬਲਾਕਚੈਨ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਸਾਲ 2022 ਅਤੇ 2021 ਲਈ ਪੀਐਮਆਰਬੀਪੀ ਪੁਰਸਕਾਰ ਜੇਤੂਆਂ ਨੂੰ ਡਿਜੀਟਲ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਇਹ ਪੁਰਸਕਾਰ ਹਰ ਸਾਲ ਬੇਮਿਸਾਲ ਕਾਬਲੀਅਤਾਂ ਅਤੇ ਨਵੀਨਤਾ, ਖੇਡਾਂ ਆਦਿ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। (PM Modi to interact with Pradhan Mantri Rashtriya Bal Puraskar awardees today)

ਇਸ ਸਾਲ, ਬਾਲ ਸ਼ਕਤੀ ਪੁਰਸਕਾਰ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਦੇਸ਼ ਭਰ ਦੇ 29 ਬੱਚਿਆਂ ਨੂੰ PMRBP-2022 ਲਈ ਚੁਣਿਆ ਗਿਆ ਹੈ। ਪੁਰਸਕਾਰ ਜੇਤੂ ਹਰ ਸਾਲ ਗਣਤੰਤਰ ਦਿਵਸ ਪਰੇਡ ਵਿੱਚ ਵੀ ਹਿੱਸਾ ਲੈਂਦੇ ਹਨ। PMRBP ਦੇ ਹਰੇਕ ਪੁਰਸਕਾਰ ਜੇਤੂ ਨੂੰ ਇੱਕ ਮੈਡਲ, 1 ਲੱਖ ਰੁਪਏ ਦਾ ਨਕਦ ਇਨਾਮ ਅਤੇ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਨਕਦ ਇਨਾਮ PMRBP 2022 ਦੇ ਜੇਤੂਆਂ ਦੇ ਸਬੰਧਿਤ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਣਗੇ। (PM Modi to interact with Pradhan Mantri Rashtriya Bal Puraskar awardees today)

ਧਿਆਨ ਯੋਗ ਹੈ ਕਿ ਇਹ ਪੁਰਸਕਾਰ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਗਮ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਪ੍ਰਦਾਨ ਕੀਤੇ ਜਾਂਦੇ ਹਨ। ਪ੍ਰਧਾਨ ਮੰਤਰੀ ਹਰ ਸਾਲ ਇਨ੍ਹਾਂ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕਰਦੇ ਹਨ। ਬੱਚੇ ਇਸ ਪ੍ਰੋਗਰਾਮ ਵਿੱਚ ਆਪਣੇ ਮਾਤਾ-ਪਿਤਾ ਅਤੇ ਸਬੰਧਤ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ ਨਾਲ ਹਾਜ਼ਰ ਹੋਣਗੇ।(PM Modi to interact with Pradhan Mantri Rashtriya Bal Puraskar awardees today)

- Advertisement -

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਭਾਰਤ ਵਿੱਚ 5 ਸਾਲ ਤੋਂ ਵੱਧ ਉਮਰ ਦੇ ਅਤੇ 18 ਸਾਲ ਤੱਕ ਦੇ ਬੱਚਿਆਂ ਨੂੰ 6 ਖੇਤਰਾਂ ਜਿਵੇਂ ਕਿ ਨਵੀਨਤਾ, ਅਕਾਦਮਿਕ ਪ੍ਰਾਪਤੀ, ਖੇਡਾਂ, ਕਲਾ ਅਤੇ ਸੱਭਿਆਚਾਰ, ਵਿੱਚ ਬੇਮਿਸਾਲ ਯੋਗਤਾ ਅਤੇ ਸ਼ਾਨਦਾਰ ਪ੍ਰਾਪਤੀ, ਸਮਾਜ ਸੇਵਾ ਅਤੇ ਬਹਾਦਰੀ ਕਰਨ ’ਤੇ ਇੱਕ ਮਾਨਤਾ ਵਜੋਂ ਦਿੱਤੀ ਜਾਂਦਾ ਹੈ। (PM Modi to interact with Pradhan Mantri Rashtriya Bal Puraskar awardees today)

ਇਹ ਵੀ ਪੜ੍ਹੋ: ਪੰਜਾਬ ‘ਚ ਭਲਕੇ ਸ਼ੁਰੂ ਹੋਵੇਗੀ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ

 

Share this Article
Leave a comment