ਅਮਰੀਕੀ ਜਲ ਸੈਨਾ ਦਾ ਹੈਲੀਕਾਪਟਰ ਹੋਇਆ ਕਰੈਸ਼, 5 ਲਾਪਤਾ, ਰੈਸਕਿਉ ਆਪਰੇਸ਼ਨ ਜਾਰੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਦਾ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ USS ਅਬ੍ਰਾਹਮ ਲਿੰਕਨ ( CVN 72 ) ਹੈਲੀਕਾਪਟਰ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਸਮੁੰਦਰ ਵਿੱਚ ਇੱਕ ਵਿਮਾਨਵਾਹਕ ਪੋਤ ਤੋਂ ਉਡਾਣ ਭਰਨ ਦੇ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ 5 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਅਮਰੀਕੀ ਜਲ ਸੈਨਾ ਨੇ ਕਿਹਾ ਕਿ ਦੱਖਣੀ ਕੈਲੀਫੋਰਨੀਆ ਵਿੱਚ ਹੈਲੀਕਾਪਟਰ ਦੇ ਸਮੁੰਦਰ ‘ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਜਲ ਸੈਨਾ ਦੇ 5 ਮੈਂਬਰ ਲਾਪਤਾ ਹੋ ਗਏ।

ਜਲ ਸੈਨਾ ਨੇ ਕਿਹਾ ਕਿ MH – 60S ਹੈਲੀਕਾਪਟਰ ਵਿੱਚ 6 ਲੋਕ ਸਵਾਰ ਸਨ। ਸੈਨ ਡਿਏਗੋ ਤੋਂ ਲਗਭਗ 60 ਸਮੁਦਰੀ ਮੀਲ ਦੀ ਦੂਰੀ ‘ਤੇ ਮੰਗਲਵਾਰ ਸ਼ਾਮ 4:30 ਵਜੇ ਇਹ ਹਾਦਸਾ ਵਾਪਰਿਆ।

ਅਧਿਕਾਰੀਆਂ ਨੇ ਦੱਸਿਆ ਕਿ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾ ਲਿਆ ਗਿਆ ਹੈ ਤੇ ਬਾਕੀ 5 ਲੋਕਾਂ ਦੀ ਭਾਲ ਜਾਰੀ ਹੈ। ਯੂਐੱਸ ਥਰਡ ਫਲੀਟ ਨੇ ਕਿਹਾ ਕਿ ਕੋਸਟ ਗਾਰਡ ਅਤੇ ਜਲ ਸੈਨਾ ਲਾਪਤਾ ਮੈਬਰਾਂ ਦੇ ਸਰਚ ਆਪਰੇਸ਼ਨ ਵਿੱਚ ਲੱਗੇ ਹਨ।

Share this Article
Leave a comment