ਪਾਕਿਸਤਾਨ : ਮਿਨੀ ਟਰੱਕ ਤੇ ਵੈਨ ਦੀ ਟੱਕਰ ‘ਚ 10 ਲੋਕਾਂ ਦੀ ਮੌਤ, 10 ਗੰਭੀਰ ਜ਼ਖਮੀ

TeamGlobalPunjab
1 Min Read

ਇਸਲਾਮਾਬਾਦਬਲੋਚਿਸਤਾਨ ਸੂਬੇ ‘ਚ ਕਰਾਂਚੀ-ਕਵੇਟਾ ਹਾਈਵੇ ‘ਤੇ ਇੱਕ ਵੈਨ ਤੇ ਮਿਨੀ ਟਰੱਕ ਦੀ ਟੱਕਰ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਐਤਵਾਰ ਨੂੰ 20 ਯਾਤਰੀਆਂ ਨਾਲ ਭਰੀ ਇਕ ਵੈਨ ਇੱਥੋਂ ਗੁਜ਼ਰ ਰਹੀ ਸੀ ਉਦੋਂ ਸਾਹਮਣੇ ਆ ਰਹੇ ਇਕ ਟਰੱਕ ਨਾਲ ਵੈਨ ਦੀ ਟਕੱਰ ਹੋ ਗਈ।  ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਹਨ। ਮਿਨੀ ਟਰੱਕ ‘ਚ ਵੀ ਦੋ ਲੋਕ ਸਵਾਰ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਲੋਕਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਇਸ ਤੋਂ ਬਾਦਅ ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ 7 ਲੋਕਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਬਾਕੀ ਜ਼ਖ਼ਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। 10 ਲੋਕਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਵੈਨ ਕਾਫੀ ਭਰੀ ਹੋਈ ਸੀ ਤੇ ਲੋਕ ਵੈਨ ਦੀ ਛੱਤ ‘ਤੇ ਬੈਠੇ ਹੋਏ ਸਨ। ਇਸ ਵਜ੍ਹਾ ਨਾਲ ਕਈ ਲੋਕਾਂ ਦੇ ਸੱਟਾਂ ਲੱਗੀਆਂ ਤੇ ਕਾਫੀ ਗੰਭੀਰ ਸਥਿਤੀ ‘ਚ ਹਨ।

Share this Article
Leave a comment