ਅੰਮ੍ਰਿਤਸਰ: ਲੰਬੀ ਚੁੱਪੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਤੋਂ ਸਰਗਰਮ ਹੋ ਗਏ ਹਨ। ਟਵਿੱਟਰ ਤੇ ਸਰਗਰਮੀ ਵਧਾਉਣ ਤੋਂ ਬਾਅਦ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸਿੱਧੂ ਨੇ ਖੇਤੀਬਾੜੀ ਬਿੱਲਾਂ ਖਿਲਾਫ਼ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਸਿੱਧੂ ਕੱਲ੍ਹ ਯਾਨੀ 23 ਸਤੰਬਰ ਨੂੰ ਕਿਸਾਨਾਂ ਦੇ ਸਮਰਥਨ ਵਿੱਚ ਸੜਕਾਂ ‘ਤੇ ਉਤਰਨਗੇ। ਇਸ ਸਬੰਧੀ ਵਿਧਾਨ ਸਭਾ ਹਲਕਾ ‘ਚ ਅੰਮ੍ਰਿਤਸਰ ਦੇ ਆਗੂਆਂ ਅਤੇ ਵਿਧਾਇਕਾਂ ਨਾਲ ਹੋਲੀ ਸਿਟੀ ਸਥਿਤ ਆਪਣੇ ਨਿਵਾਸ ‘ਤੇ ਬੈਠਕ ਵੀ ਕੀਤੀ।
ਸਿੱਧੂ ਬੁੱਧਵਾਰ ਨੂੰ ਆਪਣੇ ਸਮਰਥਕਾਂ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਰੋਸ ਧਰਨੇ ‘ਤੇ ਬੈਠਣਗੇ। ਹਾਲ ਗੇਟ ਦੇ ਬਾਹਰ ਪ੍ਰਸਤਾਵਿਤ ਰੋਸ ਧਰਨੇ ਨੂੰ ਲੈ ਕੇ ਅੱਜ ਉਨ੍ਹਾਂ ਨੇ ਬੈਠਕ ਰੱਖੀ ਤਾਂ ਕਿ ਧਰਨੇ ਵਿੱਚ ਵੱਡੀ ਗਿਣਤੀ ‘ਚ ਲੋਕਾਂ ਦੀ ਸ਼ਮੂਲੀਅਤ ਹੋ ਸਕੇ।
ਉਥੇ ਹੀ ਸਿੱਧੂ ਨੇ ਅੱਜ ਇਕ ਵਾਰ ਫਿਰ ਟਵੀਟ ਕਰ ਕਿਸਾਨਾਂ ਨੂੰ ਸਮਰਥਨ ਦਿੱਤਾ ਸਿੱਧੂ ਨੇ ਲਿਖਿਆ, ਕਾਲੇ ਬਿੱਲ ਪਾਸ ਪੂੰਜੀਪਤੀਆਂ ਦੀ ਕਮਾਈ ਦਾ ਰਸਤਾ ਸਾਫ਼। ਕਿਸਾਨ ਦੇ ਰਸਤੇ ਵਿੱਚ ਕੰਡੇ, ਪੂੰਜੀਪਤੀਆਂ ਦੇ ਰਸਤੇ ‘ਚ ਫੁੱਲ। ਭਾਰੀ ਪਵੇਗੀ ਭੁੱਲ…
काले बिल पास, पूंजीपतियों की कमाई का रास्ता साफ।
किसान की राह में कांटे, पूंजीपतियों की राह में फ़ूल।
भारी पड़ेगी भूल…
— Navjot Singh Sidhu (@sherryontopp) September 22, 2020
ਇੱਕ ਹੋਰ ਟਵੀਟ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਲਾਉਂਦੇ ਹੋਏ ਲਿਖਿਆ ਕਿ, ਜਿਸ ਨੂੰ ਅਸੀਂ ਹਾਰ ਸਮਝੇ ਗਲਾ ਆਪਣਾ ਸਜਾਉਣ ਨੂੰ, ਉਹੀ ਹੁਣ ਨਾਗ ਬਣ ਬੈਠੇ ਸਾਨੂੰ ਵੱਢ ਖਾਣ ਨੂੰ। ਸਿੱਧੂ ਦਾ ਇਹ ਟਵੀਟ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ
आवाज़-ए-किसान :-
जिन्हें हम हार समझे थे गला अपना सजाने को, वही अब नाग बन बैठे हमारे काट खाने को।
— Navjot Singh Sidhu (@sherryontopp) September 22, 2020
ਦੱਸ ਦਈਏ ਨਵਜੋਤ ਸਿੰਘ ਸਿੱਧੂ ਲੰਬੀ ਚੁੱਪੀ ਤੋਂ ਟਵਿੱਟਰ ਤੇ ਸਰਗਰਮ ਹੋਏ ਹਨ। ਇਸ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਨੇ 21 ਜੁਲਾਈ 2019 ਨੂੰ ਆਪਣੇ ਅਸਤੀਫੇ ਸਬੰਧੀ ਟਵੀਟ ਕੀਤਾ ਸੀ।