ਨਵਜੋਤ ਸਿੱਧੂ ਨੇ ਆਪ ਬੈਰੀਕੇਡ ਹਟਾ ਕੇ ਖੁੱਲ੍ਹਵਾਇਆ ਅਧੂਰਾ ਐਲੀਵੇਟਿਡ ਰੋਡ

TeamGlobalPunjab
1 Min Read

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਚੋਣ ਜ਼ਾਬਤੇ ਦੌਰਾਨ ਹੀ ਭੰਡਾਰੀ ਪੁਲ ਐਕਸਟੈਨਸ਼ਨ `ਤੇ ਅਧੂਰੀ ਐਲੀਵੇਟਿਡ ਸੜਕ ਨੂੰ ਵਾਹਨਾਂ ਲਈ ਖੁਲ੍ਹਵਾ ਦਿੱਤਾ। ਇਸ ਦੀ ਸੜਕ ਅਜੇ ਕੱਚੀ ਹੈ ਅਤੇ ਅਗਲੇ ਕੁਝ ਦਿਨਾਂ `ਚ ਇਸ `ਤੇ ਲੁਕ ਪਾਈ ਜਾਵੇਗੀ।

ਸਿੱਧੂ ਨੇ ਨਵੇਂ ਬਣੇ ਭੰਡਾਰੀ ਥਾਣੇ `ਚ ਲੱਗੇ ਹੋਏ ਬੈਰੀਕੇਡਾਂ ਨੂੰ ਹਟਾਉਂਦੇ ਹੋਏ ਉਥੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਵਾਈ। ਸਿੱਧੂ ਭੰਡਾਰੀ ਪੁਲ ਦਾ ਨਿਰੀਖਣ ਕਰਨ ਪਹੁੰਚੇ ਸਨ। ਇੱਥੇ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਅਤੇ ਜਲਦੀ ਹੀ ਇਸ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

- Advertisement -

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਲੋਕ ਫੈਸਲਾ ਕਰਨ ਕਿ ਉਨ੍ਹਾਂ ਨੇ ਮਾਫੀਆ ਵੱਲ ਜਾਣਾ ਹੈ ਜਾਂ ਵਿਕਾਸ ਵੱਲ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰੋਜੈਕਟਾਂ ਨੂੰ 5 ਸਾਲਾਂ ਲਈ ਰੋਕ ਦਿੱਤਾ ਗਿਆ ਸੀ। ਉਨ੍ਹਾਂ ਨੇ ਪੁਲ ਪਾਸ ਕਰਵਾਏ ਪਰ ਉਨ੍ਹਾਂ `ਤੇ ਕੰਮ ਨਹੀਂ ਹੋਣ ਦਿੱਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment