ਕੌਮੀ ਸਵੈ-ਇਛੁਕ ਖੂਨ ਦਾਨ ਦਿਵਸ

TeamGlobalPunjab
2 Min Read

-ਅਵਤਾਰ ਸਿੰਘ

ਹਰ ਸਾਲ1975 ਤੋਂ ਭਾਰਤ ਵਿਚ “ਕੌਮੀ ਸਵੈ-ਇਛਕ ਖੂਨ ਦਾਨ ਦਿਵਸ” ਮਨਾਇਆ ਜਾਂਦਾ ਹੈ। ਜਿਸ ਦੀ ਸ਼ੁਰੂਆਤ ਡਾਕਟਰ ਜੇ ਐਸ ਜੌਲੀ ਜੋ ਪੀ ਜੀ ਆਈ ਚੰਡੀਗੜ ਵਿੱਚ ਫ਼ਿਜੀਸ਼ਅਨ ਸਨ ਅਤੇ ਬਲੱਡ ਟਰਾਂਸਫਿਉਜ਼ਨ ਦੇ ਮਾਹਿਰ ਸਨ।

ਉਹ ਕੌਮਾਤਰੀ ਪੱਧਰ ‘ਤੇ ਬਲੱਡ ਟਰਾਂਸਫਿਉਜ਼ਨ ਦੇ ਮਾਹਿਰ ਸਨ ਤੇ ਉਨ੍ਹਾਂ ਚੰਡੀਗੜ ਵਿੱਚ ਬਲੱਡ ਬੈਂਕ ਸੁਸਾਇਟੀ ਦੀ ਸਥਾਪਨਾ ਕੀਤੀ। ਉਨ੍ਹਾਂ ਖੂਨ ਦੀ ਖਰੀਦ ਫਰੋਖਤ ਦਾ ਵਿਰੋਧ ਕੀਤਾ।

ਹਰ ਸਾਲ ਦੇਸ਼ ਵਿੱਚ ਨੌ ਮਿਲੀਅਨ ਖੂਨ ਇਕਠਾ ਹੁੰਦਾ ਹੈ ਜਦਕਿ ਬਾਰਾਂ ਮਿਲੀਅਨ ਖੂਨ ਦੀ ਲੋੜ ਹੁੰਦੀ ਹੈ।

- Advertisement -

70ਪ੍ਰਤੀਸ਼ਤ ਲੋਕ ਸਵੈ ਇਛੁਕ ਤੇ 30 ਫ਼ੀਸਦ ਖੂਨ ਰਿਸ਼ਤੇਦਾਰ, ਦੋਸਤ ਦਿੰਦੇ ਹਨ। ਇਕ ਦਿਨ ਵਿੱਚ 38 ਹਜ਼ਾਰ ਤੋਂ ਵੱਧ ਖੂਨ ਦੇਣ ਵਾਲਿਆਂ ਦੀ ਲੋੜ ਹੁੰਦੀ ਹੈ।

ਤ੍ਰਿਪੁਰਾ ਵਿਚ 93 ਪ੍ਰਤੀਸ਼ਤ ਲੋਕ ਖੂਨ ਦਾਨ ਕਰਦੇ ਹਨ ਜਦ ਕਿ ਤਾਮਿਲਨਾਡੂ ਤੇ ਮਹਾਂਰਾਸ਼ਟਰ ਵੀ ਖੂਨ ਦਾਨ ਦੇਣ ‘ਚ ਅੱਗੇ ਹਨ। ਸਵਿਜਟਰਲੈਂਡ ਵਿੱਚ ਇਕ ਹਜ਼ਾਰ ਪਿਛੇ 113, ਜਪਾਨ 70 ਤੇ ਭਾਰਤ ਵਿੱਚ ਅੱਠ ਲੋਕ ਖੂਨ ਦਾਨ ਕਰਦੇ ਹਨ।

ਓ ਗਰੁਪ ਦੀ ਸਭ ਤੋਂ ਵੱਧ ਮੰਗ ਹੈ ਤੇ ਓ ਨੈਗੇਟਿਵ ਹਰ ਗਰੁੱਪ ਨੂੰ ਦਿਤਾ ਜਾ ਸਕਦਾ ਹੈ। ਖੂਨ ਦਾਨ ਦਿਵਸ ਤੇ ਸਮਾਜਿਕ ਸੰਸਥਾਵਾਂ ਵਲੋਂ ਵਿਸ਼ੇਸ ਖੂਨ ਦਾਨ ਕੈਂਪ ਲਾਏ ਜਾਂਦੇ ਹਨ।

ਰੈੱਡ ਕਰਾਸ ਸੁਸਾਇਟੀ ਵਲੋਂ ਭਾਰਤ ਵਿੱਚ ਬਲੱਡ ਬੈਂਕ ਸਥਾਪਤ ਹਨ ਜਿਥੇ ਐਮਰਜੈਂਸੀ ਵਿੱਚ ਖੂਨ ਲਿਆ ਤੇ ਦਿੱਤਾ ਜਾ ਸਕਦਾ ਹੈ। ਖੂਨ ਦਾ ਦਾਨ ਪ੍ਰਦਾਨ ਕਰਨ ਸਮੇਂ ਜਾਤਪਾਤ, ਊਚ-ਨੀਚ ਜਾਂ ਧਰਮ ਨਹੀਂ ਵੇਖਿਆ ਜਾਂਦਾ। ਸਾਰਿਆਂ ਦੇ ਖੂਨ ਦਾ ਗਰੁਪ ਤਾਂ ਹੋਰ ਹੋ ਸਕਦਾ ਹੈ ਪਰ ਰੰਗ ਨਹੀਂ, ਰੰਗ ਲਾਲ ਹੀ ਰਹੇਗਾ। “ਖੂਨਦਾਨ ਜੀਵਨ ਦਾਨ”, “ਖੂਨ ਦਾਨ ਮਹਾਨ ਦਾਨ।” ਦਾ ਨਾਅਰਾ ਬੁਲੰਦ ਕਰਨਾ ਚਾਹੀਦਾ ਹੈ।

Share this Article
Leave a comment