ਕਣਕ ਵਿੱਚ ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਰੋਕਥਾਮ

TeamGlobalPunjab
9 Min Read

-ਸਿਮਰਜੀਤ ਕੌਰ ਅਤੇ ਨਵਜੋਤ ਸਿੰਘ ਬਰਾੜ;

ਕਣਕ ਵਿੱਚ ਮੁੱਖ ਤੌਰ ‘ਤੇ ਘਾਹ ਵਾਲੇ ਨਦੀਨ (ਜਿਵੇਂ ਕਿ ਗੁੱਲੀ ਡੰਡਾ, ਲੂੰਬੜ ਘਾਹ, ਜੰਗਲੀ ਜਵੀ, ਬੂੰਈ) ਅਤੇ ਚੌੜੇ ਪੱੱਤੇ ਵਾਲੇ ਨਦੀਨ (ਜਿਵੇਂ ਕਿ ਜੰਗਲੀ ਪਾਲਕ, ਬਾਥੂ, ਮੈਨਾ, ਬਿੱਲੀ ਬੂਟੀ, ਬਟਨ ਬੂਟੀ, ਮਕੋਹ, ਭੰਬੋਲਾ, ਹਿਰਨਖੁਰੀ) ਹੁੰਦੇ ਹਨ। ਕਈ ਖੇਤਾਂ ਵਿੱਚ ਤਾਂ ਨਦੀਨ ਕਣਕ ਦੀ ਫ਼ਸਲ ਦੇ ਬਰਾਬਰ ਜੰਮ ਪੈਂਦੇ ਹਨ ਜਾਂ ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ ਤਾਂ ਵੀ ਇਹ ਪਹਿਲੇ ਪਾਣੀ ਤੋਂ ਪਹਿਲਾਂ ਕਣਕ ਦੇ ਨਾਲ ਹੀ ਜੰਮ ਪੈਂਦੇ ਹਨ। ਨਦੀਨ ਕਣਕ ਦੀ ਫ਼ਸਲ ਵਿੱਚ 30 ਤੋਂ 60 ਦਿਨਾਂ ਤੱਕ ਸਭ ਤੋਂ ਵੱਧ ਮੁਕਾਬਲਾ ਕਰਦੇ ਹਨ ਅਤੇ ਨਤੀਜੇ ਵੱਜੋਂ ਇਸ ਦੇ ਝਾੜ ਨੂੰ ਘਟਾਉਂਦੇ ਹਨ। ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਨਦੀਨਨਾਸ਼ਕਾਂ ਨਾਲ ਸਹੀ ਰੋਕਥਾਮ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਖੇਤ ਵਿੱਚ ਉੱਗੇ ਹੋਏ ਨਦੀਨਾਂ ਦੀ ਸਹੀ ਪਛਾਣ ਕੀਤੀ ਜਾਵੇ ਅਤੇ ਉਸੇ ਅਧਾਰ ਤੇ ਹੀ ਨਦੀਨਨਾਸ਼ਕ ਦੀ ਸਹੀ ਚੌਣ ਕੀਤੀ ਜਾਵੇ। ਗੁੱਲੀ ਡੰਡਾ, ਹੋਰ ਘਾਹ ਵਾਲੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਸਾਰਨੀ ਨੰ: 1 ਅਤੇ 2 ਵਿੱਚ ਦਿੱਤੇ ਹੋਏ ਨਦੀਨਨਾਸ਼ਕਾਂ ਦੀ ਵਰਤੋਂ ਨਾਲ ਕੀਤੀ ਜਾ ਸਕਦੀ ਹੈ।

ਕਿਸਾਨਾਂ ਵੱਲੋਂ ਹਰ ਸਾਲ ਇੱਕ ਹੀ ਗੁਰੱਪ ਦੇ ਨਦੀਨਨਾਸ਼ਕ ਦੀ ਵਰਤੋਂ ਨਾਲ ਗੁੱਲੀ ਡੰਡੇ ਵਿੱਚ ਇਹਨਾਂ ਨਦੀਨਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਪੈਦਾ ਹੋ ਗਈ ਹੈ। ਇਹ ਦੇਖਣ ਨੂੰ ਆਇਆ ਹੈ ਕਿ ਕਈ ਖੇਤਾਂ ਵਿੱਚ ਆਈਸੋਪੋ੍ਰਟਯੂਰਾਨ, ਕਲੋਡੀਨਾਫੌਪ ਅਤੇ ਸਲਫੋਸਲਫੂਰਾਨ ਗਰੁੱਪ ਦੇ ਨਦੀਨਨਾਸ਼ਕ ਕੰਮ ਕਰਨਾ ਬੰਦ ਕਰ ਗਏ ਹਨ ਮਤਲਬ ਕਿ ਗੁੱਲੀਡੰਡੇ ਦੀ ਰੋਕਥਾਮ ਵਿੱਚ ਅਸਫ਼ਲ ਰਹਿੰਦੇ ਹਨ। ਸਾਡੇ ਨਾਲ ਦੇ ਰਾਜ ਹਰਿਆਣੇ ਵਿੱਚ ਤਾਂ ਜੰਗਲੀ ਪਾਲਕ ਵਿੱਚ ਵੀ ਮੈਟਸਲਫੂਰਾਨ ਪ੍ਰਤੀ ਸਹਿਣਸ਼ੀਲਤਾ ਪੈਦਾ ਹੋ ਗਈ ਹੈ। ਇਸ ਸਮੱਸਿਆ ਤੋਂ ਬਚਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੇ ਖੇਤ ਵਿੱਚ ਪਿਛਲੇ ਸਾਲਾਂ ਵਿੱਚ ਵਰਤੇ ਹੋਏ ਨਦੀਨਨਾਸ਼ਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਾਲ ਉਹ ਨਦੀਨਨਾਸ਼ਕ ਨਾ ਵਰਤਣ ਜਿਹਨਾਂ ਨੇ ਪਿਛਲੇ ਸਾਲਾਂ ਵਿੱਚ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਹੋਵੇ।ਖੇਤਾਂ ਵਿੱਚ ਹਰ ਸਾਲ ਗਰੁੱਪ ਬਦਲ ਕੇ ਨਦੀਨਨਾਸ਼ਕ ਵਰਤਣੇ ਚਾਹੀਦੇ ਹਨ ਜਿਨ੍ਹਾਂ ਦੀ ਕਾਰਜਸ਼ੀਲਤਾ (ਗਰੁੱਪ) ਪਹਿਲਾਂ ਵਰਤੇ ਨਦੀਨਨਾਸ਼ਕਾਂ ਤੋਂ ਵੱਖਰੀ ਹੋਵੇ। ਕਾਰਜਸ਼ੀਲਤਾ ਦੇ ਅਧਾਰ ਤੇ ਨਦੀਨਨਾਸ਼ਕਾਂ ਦੀ ਵੱਖ-ਵੱਖ ਗਰੁੱਪਾਂ ਵਿੱਚ ਵੰਡ ਸਾਰਨੀ ਨੰ: 1 ਅਤੇ 2 ਵਿੱਚ ਦਿੱਤੀ ਗਈ ਹੈ।

ਨਦੀਨਨਾਸ਼ਕਾਂ ਤੋਂ ਪੂਰਾ ਲਾਭ ਲੈਣ ਲਈ ਕਣਕ ਨੂੰ ਪਹਿਲਾ ਪਾਣੀ, ਮੌਸਮ ਨੂੰ ਦੇਖਦੇ ਹੋਏ, ਹਲਕਾ ਲਗਾਉਣਾ ਚਾਹੀਦਾ ਹੈ। ਨਦੀਨਨਾਸ਼ਕ ਦੇ ਛਿੜਕਾਅ ਦੇ ਸਮੇਂ ਖੇਤ ਵਿੱਚ ਵੱਧ ਨਮੀ ਫ਼ਸਲ ਦਾ ਨੁਕਸਾਨ ਕਰ ਸਕਦੀ ਹੈ। ਖਾਸ ਕਰ ਉਨ੍ਹਾਂ ਖੇਤਾਂ ਵਿੱਚ ਜਿੱਥੇ ਐਟਲਾਂਟਿਸ, ਟੋਟਲ, ਮਾਰਕਪਾਵਰ, ਸ਼ਗਨ, ਏ ਸੀ ਐਮ-9 ਵਿੱਚੋਂ ਕੋਈ ਨਦੀਨਨਾਸ਼ਕ ਵਰਤਿਆ ਗਿਆ ਹੋਵੇ। ਨਦੀਨਨਾਸ਼ਕ ਹਮੇਸ਼ਾ ਸਿਫਾਰਿਸ਼ ਮਾਤਰਾ ਵਿੱਚ ਹੀ ਵਰਤਣੇ ਚਾਹੀਦੇ ਹਨ। ਸਿਫਾਰਿਸ਼ ਮਾਤਰਾ ਤੋ ਘੱਟ ਮਾਤਰਾ ਪਾਉਣ ਨਾਲ ਨਦੀਨਾਂ ਦੀ ਸਹੀ ਰੋਕਥਾਮ ਨਹੀ ਹੁੰਦੀ ਅਤੇ ਸਿਫਾਰਸ਼ ਮਾਤਰਾ ਤੋਂ ਵੱਧ ਮਾਤਰਾ ਵਿੱਚ ਵਰਤੇ ਨਦੀਨ ਨਾਸ਼ਕ ਫ਼ਸਲ ਤੇ ਮਾੜਾ ਅਸਰ ਪਾਉਂਦੇ ਹਨ। ਇਸ ਲਈ ਸਾਰਨੀ ਨੰ: 1 ਅਤੇ 2 ਵਿੱਚ ਦੱਸੇ ਅਨੁਸਾਰ ਸਿਫਾਰਸ਼ ਮਾਤਰਾ ਵਿੱਚ ਹੀ ਨਦੀਨ ਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਛਿੜਕਾਅ ਲਈ ਪਾਣੀ ਵੀ ਦੱਸੀ ਹੋਈ ਸਹੀ ਮਾਤਰਾ ਮੁਤਾਬਿਕ ਹੀ ਵਰਤਣਾ ਚਾਹੀਦਾ ਹੈ। ਇੱਥੇ ਇਹ ਗੱਲ ਧਿਆਨ ਵਿੱਚ ਰੱਖਣੀ ਬਹੁਤ ਜਰੂਰੀ ਹੈ ਕਿ ਨਦੀਨਨਾਸ਼ਕਾਂ ਦੇ ਛਿੜਕਾਅ ਸਮੇਂ ਨਦੀਨ ਤਿੰਨ ਤੋਂ ਪੰਜ ਪੱਤਿਆਂ ਦੀ ਅਵਸਥਾ ਵਿੱਚ ਹੋਣ, ਕਿਉਂਕਿ ਇਸ ਤੋਂ ਵੱਡੇ ਨਦੀਨਾਂ ਦੀ ਰੋਕਥਾਮ ਨਦੀਨਨਾਸ਼ਕਾਂ ਨਾਲ ਸਹੀ ਤਰੀਕੇ ਨਾਲ ਨਹੀਂ ਹੁੰਦੀ।

- Advertisement -

ਕਈ ਕਿਸਾਨ ਦੁਕਾਨਦਾਰਾ/ਡੀਲਰਾਂ ਦੀ ਸਲਾਹ ਉੱਤੇ ਦੋ ਜਾਂ ਦੋ ਤੋਂ ਜਿਆਦਾ ਨਦੀਨਨਾਸ਼ਕਾਂ ਨੂੰ ਰਲਾ ਕੇ ਵਰਤਦੇ ਹਨ ਜਾਂ ਨਦੀਨਨਾਸ਼ਕ ਦੀ ਮਾਤਰਾ ਸਿਫਾਰਸ਼ ਮਾਤਰਾ ਤੋ ਜਿਆਦਾ ਵਰਤਦੇ ਹਨ। ਇਸ ਨਾਲ ਇੱਕ ਤਾਂ ਨਦੀਨਾਂ ਦੀ ਸਹੀ ਰੋਕਥਾਮ ਨਹੀ ਹੁੰਦੀ ਅਤੇ ਕਈ ਵਾਰ ਫ਼ਸਲ ਦਾ ਵੀ ਨੁਕਸਾਨ ਹੋ ਜਾਂਦਾ ਹੈ। ਇਸ ਲਈ ਯੂਨੀਵਰਸਿਟੀ ਦੀ ਸਿਫਾਰਿਸ਼ ਤੋ ਬਗੈਰ ਨਦੀਨਨਾਸ਼ਕਾਂ ਨੂੰ ਰਲਾ ਕੇ ਨਹੀ ਵਰਤਣਾ ਚਾਹੀਦਾ ਅਤੇ ਹਮੇਸ਼ਾ ਨਦੀਨਨਾਸ਼ਕਾਂ ਦੀ ਵਰਤੋਂ ਸਿਫਾਰਸ਼ ਮਾਤਰਾ ਵਿੱਚ ਹੀ ਕਰਣੀ ਚਾਹੀਦੀ ਹੈ।

ਨਦੀਨਨਾਸ਼ਕਾਂ ਦੇ ਛਿੜਕਾਅ ਲਈ ਹਮੇਸ਼ਾ ਹੱਥ ਨਾਲ ਚਲਣ ਵਾਲਾ ਜਾਂ ਬੈਟਰੀ ਨਾਲ ਚੱਲਣ ਵਾਲਾ ਪੰਪ ਹੀ ਵਰਤੋ। ਬੂਮ ਨੋਜ਼ਲ ਵਾਲੇ ਪਾਵਰ ਸਪਰੇਅਰ ਜਾਂ ਟਰੈਕਟਰ ਵਾਲੇ ਸਪਰੇਅਰ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ। ਗਨ ਸਪਰੇਅਰ (ਗੋਲ ਨੋਜ਼ਲ) ਨੂੰ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਨਹੀ ਵਰਤਣਾ ਚਾਹੀਦਾ ਕਿਉਂਕਿ ਇਸ ਨਾਲ ਛਿੜਕਾਅ ਇਕਸਾਰ ਨਹੀ ਹੁੰਦਾ, ਜਿਸ ਕਰ ਕੇ ਖੇਤ ਵਿੱਚ ਕਈ ਜਗ੍ਹਾ ਤੇ ਨਦੀਨ ਨਹੀ ਮਰਦੇ ਅਤੇ ਜਿਸ ਜਗ੍ਹਾ ਤੇ ਛਿੜਕਾਅ ਦੀ ਜਿਆਦਾ ਮਾਤਰਾ ਪੈ ਜਾਵੇ ਉਥੇ ਕਣਕ ਤੇ ਮਾੜਾ ਅਸਰ ਪੈਂਦਾ ਹੈ। ਨਦੀਨਨਾਸ਼ਕਾਂ ਦੇ ਛਿੜਕਾਅ ਲਈ ਕੱਟ ਜਾਂ ਟੱਕ ਵਾਲੀ ਨੋਜ਼ਲ ਹੀ ਵਰਤਣੀ ਚਾਹੀਦੀ ਹੈ। ਕਦੇ ਵੀ ਗੋਲ
ਨੋਜ਼ਲ ਦੀ ਵਰਤੋਂ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਨਾ ਕਰੋ।

ਕਈ ਵਾਰ ਨਦੀਨ ਕਣਕ ਨੂੰ ਦੂਸਰਾ ਪਾਣੀ ਲਗਾਉਣ ਤੋਂ ਬਾਅਦ, ਬਿਜਾਈ ਤੋਂ 60-70 ਦਿਨਾਂ ਬਾਅਦ ਜੰਮਦੇ ਹਨ। ਇਸ ਸਮੇਂ ਤੇ ਨਦੀਨਨਾਸ਼ਕਾਂ ਦੀ ਵਰਤੋ ਨਹੀ ਕਰਨੀ ਚਾਹੀਦੀ ਕਿਉਂਕਿ ਇਸ ਸਮੇਂ ਤੱਕ ਫ਼ਸਲ ਨੇ ਜ਼ਮੀਨ ਨੂੰ ਢੱਕ ਲਿਆ ਹੁੰਦਾ ਹੈ ਅਤੇ ਨਦੀਨਾਂ ਤੱਕ ਨਦੀਨਨਾਸ਼ਕ ਬਹੁਤ ਘੱਟ ਮਾਤਰਾ ਵਿੱਚ ਪਹੁੰਚਦਾ ਹੈ ਜਿਸ ਕਰਕੇ ਕਈ ਨਦੀਨ ਛਿੜਕਾਅ ਤੋਂ ਬਚ ਜਾਂਦੇ ਹਨ। ਕਈ ਵਾਰ ਖੇਤਾਂ ਵਿੱਚ ਨਦੀਨਨਾਸ਼ਕਾਂ ਦੇ ਛਿੜਕਾਅ ਤੋਂ ਬਾਅਦ ਵੀ ਕੁੱਝ ਨਦੀਨ ਨਹੀਂ ਮਰਦੇ। ਇਹਨਾਂ ਬਚੇ ਹੋਏ ਨਦੀਨਾਂ ਦੀ ਗਿਣਤੀ ਜੇ ਜਿਅਦਾ ਹੋਵੇ ਤਾਂ ਇਹ ਝਾੜ ਤੇ ਮਾੜਾ ਅਸਰ ਪਾਉਂਦੇ ਹਨ ਅਤੇ ਕਈ ਵਾਰ ਇਹ ਘੱਟ ਗਿਣਤੀ ਵਿੱਚ ਹੋਣ ਕਰਕੇ ਮਾੜਾ ਅਸਰ ਨਹੀ ਪਾਉਂਦੇ ਪਰ ਇਹਨਾ ਨਦੀਨਾਂ ਵੱਲੋਂ ਪੈਦਾ ਕੀਤੇ ਗਏ ਬੀਜ ਅਗਲੇ ਸਾਲ ਖੇਤ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਵਧਾ ਦਿੰਦੇ ਹਨ। ਸੋ, ਇਹਨਾਂ ਨਦੀਨਾਂ ਨੂੰ ਬੀਜ ਪੈਦਾ ਕਰਨ ਤੋ ਪਹਿਲਾ ਖੇਤ ਵਿੱਚੋ ਪੁੱਟ ਦੇਣਾ ਚਾਹੀਦਾ ਹੈ ਜਾਂ ਦਾਤਰੀ ਨਾਲ ਇਹਨਾਂ ਦੇ ਸਿੱਟੇ ਕੱਟ ਲੈਣੇ ਚਾਹੀਦੇ ਹਨ ਤਾਂ ਜੋ ਇਹਨਾਂ ਦਾ ਬੀਜ ਖੇਤ ਵਿੱਚ ਪੈਣ ਤੋ ਰੋਕਿਆ ਜਾ ਸਕੇ।

ਇਹਨਾਂ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਿਸਾਨ ਵੀਰ ਕਣਕ ਵਿੱਚ ਨਦੀਨਾਂ ਦੀ ਸਹੀ ਰੋਕਥਾਮ ਕਰ ਸਕਦੇ ਹਨ।
ਸਾਰਨੀ ਨੰ. 1: ਗੁੱਲੀ ਡੰਡੇ ਅਤੇ ਹੋਰ ਘਾਹ ਵਾਲੇ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ ਨਦੀਨਨਾਸ਼ਕ।

ਨਦੀਨ ਨਾਸ਼ਕ ਕਾਰਜਸ਼ੀਲਤਾ ਦਾ ਢੰਗ ਜਾਂ ਗਰੁੱਪ ਨਦੀਨਨਾਸ਼ਕ ਮਾਤਰਾ ਪ੍ਰਤੀ ਏਕੜ ਛਿੜਕਾਅ ਦਾ ਸਮਾਂ ਪਾਣੀ ਦੀ ਮਾਤਰ/ ਏਕੜ ਨਦੀਨਾਂ ਦੀ ਰੋਕਥਾਮ ਨਦੀਨ ਨਾਸ਼ਕਾਂ ਦੀ ਵਰਤੋਂ ਸਬੰਧੀ ਸਾਵਧਾਨੀਆਂ
1. ਟੌਪਿਕ/ਪੁਆਇੰਟ/ਮੌਲਾਹ/ਰਕਸ਼ਕ ਪਲੱਸ/ ਜੈ ਵਿਜੈ/ਟੌਪਲ/ ਮਾਰਕਕਲੋਡੀਨਾ/ਕੋਲੰਬਸ 15 ਡਬਲਯੂ ਪੀ (ਕਲੋਡੀਨਾਫੌਪ) 160 ਗ੍ਰਾਮ ਪਹਿਲੇ ਪਾਣੀ ਤੋਂ ਬਾਅਦ 150 ਲੀਟਰ ਗੁੱਲੀ ਡੰਡਾ, ਜੰਗਲੀ ਜਵੀ 1. ਜੇਕਰ ਕਣਕ ਵਿੱਚ ਚੌੜੇ ਪੱਤੇ ਵਾਲੀ ਫ਼ਸਲ ਜਿਵੇਂ ਕੇ ਰਾਇਆ/ਗੌਭੀ ਸਰ੍ਹੋਂ/ਛੋਲੇ ਬੀਜੇ ਹੋਣ ਤਾਂ ਗਰੁਪ 1 ਦੇ ਨਦੀਨ ਨਾਸ਼ਕ ਹੀ ਵਰਤੋਂ।
2. ਜਿਹਨਾਂ ਖੇਤਾਂ ਵਿੱਚ ਕਣਕ ਤੋਂ ਬਾਅਦ ਮੱਕੀ/ਜਵਾਰ ਬੀਜਣੀ ਹੋਵੇ ਉੱਥੇ ਲੀਡਰ/ ਐਸ ਐਫ-10/ ਸਫਲ/ ਮਾਰਕਸਲਫੋ/ ਟੋਟਲ/ਮਾਰਕਪਾਰ ਨਾਂ ਵਰਤੋ।

- Advertisement -

3. ਹਲਕੀਆਂ ਜਮੀਨਾਂ ਵਿੱਚ ਅਤੇ ਜਿਹਨਾਂ ਖੇਤਾਂ ਵਿੱਚ ਕਣਕ ਦੀ ਉੱਨਤ ਪੀ ਬੀ ਡਬਲਯੂ 550 ਕਿਸਮ ਬੀਜੀ ਹੋਵੇ, ਉੱਥੇ ਸ਼ਗਨ 21-11/ ਏ ਸੀ ਐਮ 9 ਨਾ ਵਰਤੋ।

ਐਕਸੀਅਲ 5 ਈ ਸੀ (ਪਿਨੋਕਸੲਡਿਨ) 400 ਮਿਲੀਲਿਟਰ
2. ਲੀਡਰ/ਐਸ ਐਫ-10/ ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ
ਟੋਟਲ/ਮਾਰਕਪਾਵਰ 75 ਡਬਲਯੂ ਜੀ (ਸਲਫੋਸਲਫੂਰਾਨ+ ਮੈਟਸਲਫੂਰਾਨ) 16 ਗ੍ਰਾਮ ਗੁੱਲੀ ਡੰਡਾ, ਜੰਗਲੀ ਜਵੀ ਅਤੇ ਚੌੜੇ ਪੱਤੇ ਵਾਲੇ ਨਦੀਨ
ਅਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ+ ਆਇਡੋਸਲਫੂਰਾਨ) 160 ਗ੍ਰਾਮ
3. ਸ਼ਗਨ 21-11
(ਕਲੋਡੀਨਾਫੌਪ+ਮੈਟਰੀਬਿਊਜ਼ਿਨ) 200 ਗ੍ਰਾਮ ਗੁੱਲੀ ਡੰਡਾ, ਜੰਗਲੀ ਜਵੀ, ਬੂੰਈ ਅਤੇ ਚੌੜੇ ਪੱਤੇ ਵਾਲੇ ਨਦੀਨ
ਏ ਸੀ ਐਮ 9
(ਕਲੋਡੀਨਾਫੌਪ+ਮੈਟਰੀਬਿਊਜ਼ਿਨ) 240 ਗ੍ਰਾਮ

ਸਾਰਨੀ ਨੰ. 2: ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ ਨਦੀਨਨਾਸ਼ਕ।
ਨਦੀਨ ਨਾਸ਼ਕ ਕਾਰਜਸ਼ੀਲਤਾ ਦਾ ਢੰਗ ਜਾਂ ਗਰੁੱਪ ਨਦੀਨਨਾਸ਼ਕ ਮਾਤਰਾ ਪ੍ਰਤੀ ਏਕੜ ਛਿੜਕਾਅ ਦਾ ਸਮਾਂ (ਦਿਨ ਬਿਜਾਈ ਤੋਂ ਬਾਅਦ) ਪਾਣੀ ਦੀ ਮਾਤਰ/ ਏਕੜ ਨਦੀਨਾਂ ਦੀ ਰੋਕਥਾਮ

1. 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ
ਜਾਂ 2,4-ਡੀ ਈਥਾਈਲ ਅੇਸਟਰ 38 ਈ ਸੀ 250 ਗ੍ਰਾਮ/ 250 ਮਿਲੀਲਿਟਰ ਸਮੇਂ ਸਿਰ ਬੀਜੀ ਕਣਕ ਵਿੱਚ 35-45 ਦਿਨਾਂ ਅਤੇ ਪਛੇਤੀ ਬੀਜੀ ਕਣਕ (ਦਸੰਬਰ ਲਈ 45-55 ਦਿਨਾਂ ਤੇ ਵਿੱਚ) 150 ਲੀਟਰ ਬਾਥੂ, ਬਿੱਲੀ ਬੂਟੀ, ਮੈਣਾ, ਜੰਗਲੀ ਹਾਲੋਂ, ਪਿੱਤਪਾਪੜਾ, ਜੰਗਲੀ ਸੇਂਜੀ, ਮੈਣਾ, ਮੈਣੀ, ਜੰਗਲੀ ਪਾਲਕ

2. ਐਲਗਰਿਪ/ਐਲਗਰਿਪ ਰਾਇਲ/ ਮਾਰਕਗਰਿਪ/ ਮਕੋਤੋ 20 ਡਬਲਯੂ ਪੀ (ਮੈਟਸਲਫੂਰਾਨ) 10 ਗ੍ਰਾਮ 25-30 ਦਿਨ ਕੰਢਿਆਲੀ ਪਾਲਕ, ਜੰਗਲੀ ਪਾਲਕ, ਬਾਥੂ, ਮੈਣਾ, ਜੰਗਲੀ ਹਾਲੋਂ,
3. ਏਮ/ਅਫਿਨਟੀ 40 ਡੀ ਐਫ
(ਕਾਰਫੈਨਟਰਾਜ਼ੋਨ ਈਥਾਈਲ)
20 ਗ੍ਰਾਮ 25-30 ਦਿਨ 200 ਲੀਟਰ ਬਟਨ ਬੂਟੀ, ਕੰਢਿਆਲੀ ਪਾਲਕ, ਜੰਗਲੀ ਪਾਲਕ, ਬਾਥੂ, ਮੈਣਾ, ਜੰਗਲੀ ਹਾਲੋਂ,
4. ਲਾਂਫਿਡਾ
(ਮੈਟਸਲਫੂਰਾਨ + ਕਾਰਫਨੈਟਰਾਜ਼ੋਨ)
20 ਗ੍ਰਾਮ 25-30 ਦਿਨ ਭੰਬੋਲਾ, ਮਕੋਹ, ਹਿਰਨਖੁਰੀ, ਰਵਾੜੀ ਬਟਨ ਬੂਟੀ, ਕੰਢਿਆਲੀ ਪਾਲਕ, ਜੰਗਲੀ ਪਾਲਕ, ਬਾਥੂ, ਮੈਣਾ, ਜੰਗਲੀ ਹਾਲੋਂ,

Share this Article
Leave a comment