Breaking News

ਅਮਰੀਕੀ ਸੈਨਾ ਦੇ ਹਟਦਿਆਂ ਹੀ ਤੁਰਕੀ ਵੱਲੋਂ ਲਏ ਗਏ ਐਕਸ਼ਨ ‘ਤੇ ਭਾਰਤ ਦਾ ਵੱਡਾ ਬਿਆਨ!

ਅਮਰੀਕੀ ਸੈਨਾਵਾਂ ਹਟਦਿਆਂ ਹੀ ਤੁਰਕੀ ਵੱਲੋਂ ਸੀਰੀਆ ‘ਤੇ ਸੁੱਟੇ ਗਏ ਬੰਬਾ ਪ੍ਰਤੀ ਭਾਰਤ ਨੇ ਵੀ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਇਸ ਬੰਬ ਧਮਾਕੇ ਬਾਰੇ ਬੋਲਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੂੰ ਤੁਰਕੀ ਦੀ ਕਾਰਵਾਈ ‘ਤੇ ਚਿੰਤਾ ਹੈ ਅਤੇ ਸੀਰੀਆ ਦੇ ਨਾਲ ਤੁਰਕੀ ਨੂੰ ਸ਼ਾਂਤੀ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਬੀਤੀ ਕੱਲ੍ਹ ਜਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤੁਰਕੀ ਸੀਰੀਆ ਦੀ ਸੱਭਿਆਤਾ ਦਾ ਸਨਮਾਨ ਕਰੇ ਅਤੇ ਜੇਕਰ ਕੋਈ ਵਿਵਾਦ ਹੈ ਤਾਂ ਉਸ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਕਿ ਤੁਰਕੀ ਦੀ ਕਾਰਵਾਈ ਸੀਰੀਆ ਅਤੇ ਨੇੜੇ ਦੇ ਇਲਾਕੇ ‘ਚ ਅੱਤਵਾਦ ਦੇ ਖਿਲਾਫ ਲੜਾਈ ਨੂੰ ਕਮਜੋਰ ਕਰ ਸਕਦੀ ਹੈ ਅਤੇ ਇਹ ਸਥਾਨਕ ਨਾਗਰਿਕਾਂ ਲਈ ਵੀ ਕਾਫੀ ਚਿੰਤਾ ਦਾ ਵਿਸ਼ਾ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਤੋਂ ਅਮਰੀਕੀ ਸੈਨਾ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। ਇੱਥੇ ਹੀ ਬੱਸ ਨੇ ਟਰੰਪ ਨੇ ਇਹ ਚੇਤਾਵਨੀ ਵੀ ਜਾਰੀ ਕੀਤੀ ਸੀ ਕਿ ਜੇਕਰ ਤੁਰਕੀ ਆਫ ਲਾਈਨ ਕਰਾਸ ਕਰਦਾ ਹੈ ਤਾਂ ਉਹ ਉਸ ਦੀ ਅਰਕ ਵਿਵਸਥਾ ਨੂੰ ਖਤਮ ਕਰ ਦੇਵੇਗਾ। ਇਹ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਬਾਅਦ ਸੀਰੀਆ ਦੀ ਸੈਨਾ ਨੇ ਕੁਰਦਿਸ਼ ਦੇ ਲੜਾਕਿਆਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

Check Also

ਅਮਰੀਕਾ ਜਾਣ ਵਾਲਾ ਏਅਰ ਇੰਡੀਆ ਦਾ ਜਹਾਜ਼ ਪਹੁੰਚਿਆ ਰੂਸ ਦੇ ਸੁੰਨਸਾਨ ਇਲਾਕੇ ‘ਚ

ਨਿਊਜ਼ ਡੈਸਕ: ਦਿੱਲੀ ਤੋਂ ਸੈਨ ਫਰਾਂਸਿਸਕੋ ਜਾ ਰਹੇ ਏਅਰ ਇੰਡੀਆ ਦੇ ਇੱਕ ਜਹਾਜ਼ ਦੀ ਰੂਸ …

Leave a Reply

Your email address will not be published. Required fields are marked *