‘AAP’ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਕੋਵਿਡ-19 ਕਾਰਨ ਹੋਇਆ ਦੇਹਾਂਤ, ਜਰਨੈਲ ਸਿੰਘ ਨੂੰ ਸਮਾਜ ਵਿੱਚ ਪਾਏ ਯੋਗਦਾਨ ਲਈ ਕੀਤਾ ਜਾਵੇਗਾ ਯਾਦ : ਕੇਜਰੀਵਾਲ

TeamGlobalPunjab
1 Min Read

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਕੋਵਿਡ 19 ਕਾਰਨ ਦੇਹਾਂਤ ਹੋ ਗਿਆ ਹੈ।  ਉਹ 48 ਸਾਲਾਂ ਦੇ ਸਨ। ਜਰਨੈਲ ਸਿੰਘ ਕੋਵਿਡ 19 ਦੀ ਲਪੇਟ ‘ਚ ਆ ਗਏ ਸਨ। ਪਿਛਲੇ ਕੁਝ ਦਿਨ੍ਹਾਂ ਤੋਂ ਹਸਪਤਾਲ ‘ਚ ਜ਼ੇਰ- ਏ- ਇਲਾਜ ਸਨ ।

ਜਰਨੈਲ ਸਿੰਘ 2013 ਵਿਚ ਆਮ ਆਦਮੀ ਪਾਰਟੀ ਦੀ‌ ਟਿਕਟ ’ਤੇ ਰਾਜੌਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਸਨ। 6 ਜਨਵਰੀ 2017 ਨੂੰ  ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਲੰਬੀ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਵੀ ਚੋਣ ਲੜੀ ਸੀ। ਪਰ  ਉਹ ਹਾਰ ਗਏ ਸਨ।

ਸਾਬਕਾ ਵਿਧਾਇਕ ਜਰਨੈਲ ਸਿੰਘ  ਦੇ ਦੇਹਾਂਤ  ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੇਜਰੀਵਾਲ ਵੱਲੋਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਸਮਾਜ ਨੂੰ ਦਿੱਤਾ ਗਿਆ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਜਰਨੈਲ ਸਿੰਘ ਨੇ 1984 ਦੇ ਸਿੱਖ ਕਤਲੇਆਮ ਬਾਰੇ ਕਿਤਾਬ ਵੀ ਲਿਖੀ ਸੀ।

Share this Article
Leave a comment