ਰਾਸ਼ਟਰੀ ਬਾਲੜੀ ਦਿਵਸ – ਸਿੱਖਿਆ ਜੀਵਨ ਨੂੰ ਆਤਮ-ਨਿਰਭਰ ਬਣਾਉਂਦੀ ਹੈ

TeamGlobalPunjab
7 Min Read

-ਰਮੇਸ਼ ਪੋਖਰਿਯਾਲ ‘ਨਿਸ਼ੰਕ’

“ਆਤਮ-ਨਿਰਭਰਤਾ ਨੂੰ ਆਪਣੀ ਆਜੀਵਿਕਾ ਬਣਾਓ.. ਗਿਆਨ ਦੀ ਦੌਲਤ ਇਕੱਠੀ ਕਰਨ ਲਈ ਪ੍ਰਯਤਨ ਕਰੋ” ਇਹ ਸ਼ਬਦ ਸਵਿੱਤ੍ਰੀਬਾਈ ਫੂਲੇ ਦੇ ਹਨ ਜੋ ਨਾ ਸਿਰਫ ਭਾਰਤ ਦੀ ਪਹਿਲੀ ਅਧਿਆਪਿਕਾ ਰਹੀ ਹੈ ਬਲਕਿ ਇੱਕ ਅਜਿਹੀ ਮਹਿਲਾ ਹੋਈ ਹੈ ਜਿਸ ਨੇ ਲੜਕੀਆਂ ਲਈ ਪ੍ਰਥਮ ਸਕੂਲ ਦੀ ਸਥਾਪਨਾ ਕੀਤੀ ਸੀ। ਆਪਣੇ ਪੂਰੇ ਜੀਵਨ ਕਾਲ ਵਿੱਚ ਉਨ੍ਹਾਂ ਨੇ ਲੜਕੀਆਂ ਲਈ ਸਮਾਨ ਅਤੇ ਗੁਣਵੱਤਾ ਭਰਪੂਰ ਸਿੱਖਿਆ ਦੀ ਵਕਾਲਤ ਕੀਤੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਆਤਮ-ਨਿਰਭਰਤਾ ਦਾ ਰਸਤਾ ਗਿਆਨ ਸ਼ਕਤੀ ਦੀ ਪ੍ਰਾਪਤੀ ਵੱਲੋਂ ਹੀ ਹੋ ਕੇ ਜਾਂਦਾ ਹੈ। ਸਿੱਖਿਆ ਨਾ ਸਿਰਫ ਬਾਲੜੀਆਂ ਨੂੰ ਆਤਮ-ਨਿਰਭਰਤਾ ਅਤੇ ਖੁਸ਼ਹਾਲੀ ਦਾ ਮਾਰਗ ਦਿਖਾਉਂਦੀ ਹੈ ਬਲਕਿ ਉਨ੍ਹਾਂ ਦੇ ਪਰਿਵਾਰ, ਭਾਈਚਾਰੇ ਅਤੇ ਰਾਸ਼ਟਰ ਦੇ ਭਵਿੱਖ ਨੂੰ ਵੀ ਆਤਮ-ਨਿਰਭਰ ਬਣਾਉਣ ਵਿੱਚ ਸਹਾਇਕ ਹੁੰਦੀ ਹੈ। ਲੜਕੀਆਂ ਲਈ ਸਮਾਨਤਾ ਬਾਰੇ ਉਨ੍ਹਾਂ ਦੇ ਸਿਧਾਂਤਾਂ ’ਤੇ ਚਲਦਿਆਂ, ਸਕੂਲਾਂ ਵਿਚ ਲੜਕੀਆਂ ਦੀ ਭਾਗੀਦਾਰੀ ਵਧਾਉਣ ਵਿੱਚ ਬਹੁਤ ਮਦਦ ਮਿਲੀ ਹੈ; ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੀ ਸਫ਼ਲਤਾ ਦਾ ਕ੍ਰੈਡਿਟ ਵੀ ਉਨ੍ਹਾਂ ਨੂੰ ਹੀ ਦਿੱਤਾ ਜਾ ਸਕਦਾ ਹੈ। ਏਕੀਕ੍ਰਿਤ ਜ਼ਿਲ੍ਹਾ ਸੂਚਨਾ ਪ੍ਰਣਾਲੀ (ਯੂ-ਡੀਆਈਐੱਸਈ) ਦੇ 2018-19 ਦੇ ਅੰਕੜਿਆਂ ਅਨੁਸਾਰ ਪ੍ਰਾਥਮਿਕ ਸਟੇਜ ਉੱਤੇ ਲੜਕੀਆਂ ਦਾ ਕੁੱਲ ਨਾਮਾਂਕਣ ਅਨੁਪਾਤ 101.78% ਹੈ ਅਤੇ ਪ੍ਰਾਰੰਭਕ ਸਟੇਜ ’ਤੇ 96.72% ਹੈ।

ਕੁੱਲ ਨਾਮਾਂਕਣ ਅਨੁਪਾਤ (ਜੀਈਆਰ) ਵਿੱਚ ਵਾਧੇ ਦਾ ਕ੍ਰੈਡਿਟ ਸਿੱਖਿਆ ਮੰਤਰਾਲੇ ਦੀ ਸਕੂਲ ਪੱਧਰ ਤੋਂ ਲੈ ਕੇ ਉੱਚ ਸਿੱਖਿਆ ਪੱਧਰ ਤੱਕ ਲਾਗੂ ਕੀਤੀ ਗਈ ਇੰਸਟਰੂਮੈਂਟਲਿਸਟ ਦ੍ਰਿਸ਼ਟੀ ਨੂੰ ਦਿੱਤਾ ਜਾ ਸਕਦਾ ਹੈ। ਮੰਤਰਾਲੇ ਦੇ ਸਭ ਤੋਂ ਮਹੱਤਵਪੂਰਨ ਉਪਰਾਲਿਆਂ ਵਿੱਚ ਸੈਕੰਡਰੀ ਸਿੱਖਿਆ ਵਾਸਤੇ ਮਹਿਲਾਵਾਂ ਲਈ ਰਾਸ਼ਟਰੀ ਪ੍ਰੋਤਸਾਹਨ ਯੋਜਨਾ ਦੇ ਰਾਹੀਂ ਪ੍ਰੋਤਸਾਹਨਾਂ ਦੀ ਵਿਵਸਥਾ ਕਰਨਾ, ਅੱਪਰ ਪ੍ਰਾਇਮਰੀ ਲੈਵਲ ਤੋਂ ਲੈ ਕੇ ਸੀਨੀਅਰ ਸੈਕੰਡਰੀ ਲੈਵਲ ਤੱਕ ਦੀ ਸਿੱਖਿਆ ਲਈ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ (ਕੇਜੀਬੀਵੀ) ਖੋਲ੍ਹਣਾ ਅਤੇ ਅਜਿਹੇ ਹੀ ਮੌਜੂਦਾ ਵਿਦਿਆਲਿਆਂ ਨੂੰ ਅੱਪਗ੍ਰੇਡ ਕਰਨਾ ਅਤੇ ਇਨ੍ਹਾਂ ਨੂੰ ਮਹਿਲਾ ਹੋਸਟਲ ਯੋਜਨਾ ਨਾਲ ਜੋੜਨਾ, ਮਹਿਲਾ ਪਖਾਨਿਆਂ ਦਾ ਵਿਕਾਸ ਕਰਨਾ, ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਵੈ-ਰੱਖਿਆ ਦੀ ਸਿਖਲਾਈ ਪ੍ਰਦਾਨ ਕਰਨਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਅਸੀਂ ਮਹਿਲਾ ਅਧਿਐਨ ਕੇਂਦਰ ਸਥਾਪਿਤ ਕੀਤੇ ਹਨ, ਜਿਨ੍ਹਾਂ ਵਿੱਚ ਸਮਾਜਿਕ ਵਿਗਿਆਨ ਵਿੱਚ ਖੋਜ ਦੇ ਲਈ ਸਵਾਮੀ ਵਿਵੇਕਾਨੰਦ ਇਕਲੌਤੀ ਬਾਲੜੀ ਵਜ਼ੀਫਾ ਵੀ ਸ਼ਾਮਲ ਹੈ। ਯੂਜੀਸੀ ਅੱਠ ਪ੍ਰਮੁੱਖ ਮਹਿਲਾ ਯੂਨੀਵਰਸਿਟੀਆਂ ਦੀ ਸਥਾਪਨਾ ਕਰਨ ਜਾ ਰਿਹਾ ਹੈ। ਤਕਨੀਕੀ ਸਿੱਖਿਆ ਵਿੱਚ ਮਹਿਲਾਵਾਂ ਦੇ ਨਾਮਾਂਕਣ ਨੂੰ ਉਤਸ਼ਾਹਿਤ ਕਰਨ ਲਈ, ਏਆਈਸੀਟੀਈ ਇੱਕ ਪ੍ਰਗਤੀ (PRAGATI) ਸਕਾਲਰਸ਼ਿਪ ਸਕੀਮ ਪ੍ਰਦਾਨ ਕਰਦੀ ਹੈ। ਆਈਆਈਟੀਜ਼, ਐੱਨਆਈਟੀਜ਼ ਅਤੇ ਆਈਆਈਈਐੱਸਟੀ ਦੇ ਬੀਟੈੱਕ ਪ੍ਰੋਗਰਾਮਾਂ ਵਿੱਚ ਮਹਿਲਾਵਾਂ ਦਾ ਨਾਮਾਂਕਣ ਜਿੱਥੇ ਸਾਲ 2016 ਵਿੱਚ 8% ਸੀ, ਉੱਥੇ ਇਹ 2018-19 ਵਿੱਚ 14%, 2019-20 ਵਿੱਚ 17% ਹੋ ਗਿਆ। ਸਾਲ 2020-21 ਵਿੱਚ ਅਤਿਰਿਕਤ ਸੀਟਾਂ ਵਧਾਉਣ ਕਰਕੇ ਇਹ ਨਾਮਾਂਕਣ 20% ’ਤੇ ਆ ਗਿਆ। ਪਿਛਲੇ ਦੋ ਅਤੇ ਮੌਜੂਦਾ ਵਿੱਦਿਅਕ ਵਰ੍ਹੇ ਦੌਰਾਨ ਵਿਦਿਆਰਥਣਾਂ ਦੇ ਲਈ ਕੁੱਲ 3503 ਅਤਿਰਿਕਤ ਸੀਟਾਂ ਵਧਾਈਆਂ ਗਈਆਂ ਹਨ।

ਸਿੱਖਿਆ ਪ੍ਰਣਾਲੀ ਵਿੱਚ ਲੜਕੀਆਂ ਦੀ ਵਧੀ ਹੋਈ ਭਾਗੀਦਾਰੀ ਮਹਿਲਾ-ਪੁਰਸ਼ ਲਿੰਗ ਸਮਾਨਤਾ ਨੂੰ ਦਰਸਾਉਂਦੀ ਹੈ; ਹਾਲਾਂਕਿ, ਇਹ ਅਫ਼ਸੋਸ ਦੀ ਗੱਲ ਹੈ ਕਿ ਹੁਣ ਕੋਵਿਡ-19 ਦੇ ਸੰਕਟ ਕਾਰਨ ਲੜਕੀਆਂ ਦੀ ਭਾਗੀਦਾਰੀ ਖ਼ਤਰੇ ਵਿੱਚ ਹੈ। ਕਈ ਰਿਪੋਰਟਾਂ ਦਾ ਅਨੁਮਾਨ ਹੈ ਕਿ ਸਕੂਲ ਬੰਦ ਰਹਿਣ ਦੇ ਕਾਰਨ ਲੜਕੀਆਂ ਜਲਦੀ ਤੇ ਜਬਰੀ ਵਿਆਹ ਅਤੇ ਹਿੰਸਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਨ। ਅਜਿਹੀਆਂ ਚੁਣੌਤੀਆਂ ਨਾਲ ਨਿਪਟਣ ਲਈ ਸਿੱਖਿਆ ਮੰਤਰਾਲੇ ਨੇ ਲੜਕੀਆਂ ਦੀ ਸਿੱਖਿਆ ‘ਤੇ ਹੋਈ ਪ੍ਰਗਤੀ ਨੂੰ ਬਰਕਰਾਰ ਰੱਖਣ ਲਈ ਕਈ ਉਪਰਾਲੇ ਕੀਤੇ ਹਨ ਅਤੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉਹ ਮਹਾਮਾਰੀ ਦੇ ਦੌਰਾਨ ਵੀ ਪੜ੍ਹਾਈ ਜਾਰੀ ਰੱਖ ਸਕਣ। ਦੀਕਸ਼ਾ, ਵਟਸਐਪ, ਯੂਟਿਊਬ, ਫੋਨ ਕਾਲ, ਕਾਨਫਰੰਸ ਕਾਲ, ਵੀਡੀਓ ਕਾਲ, ਜ਼ੂਮ ਕਾਨਫਰੰਸਾਂ ਜ਼ਰੀਏ ਈ-ਲਰਨਿੰਗ ਦੀ ਸੁਵਿਧਾ ਉਪਲੱਬਧ ਕਰਵਾਉਣ ਲਈ ਰਾਜਾਂ ਦੇ ਪ੍ਰਯਤਨਾਂ ਦੀ ਮੈਂ ਸ਼ਲਾਘਾ ਕਰਦਾ ਹਾਂ; ਇਸ ਦੌਰਾਨ ਹੋਮਵਰਕ ਕਰਵਾਉਣ, ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਅਕਾਦਮਿਕ ਵਿਸ਼ਿਆਂ ‘ਤੇ ਛੋਟੇ-ਛੋਟੇ ਵੀਡੀਓ ਉਪਲੱਬਧ ਕਰਵਾਉਣ ਦੇ ਵਿਸ਼ੇਸ਼ ਉਪਰਾਲੇ ਕੀਤੇ ਗਏ। ਮੈਂ ਸਮਝਦਾ ਹਾਂ ਕਿ ਲਈ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ (ਕੇਜੀਬੀਵੀ) ਦੇ ਸਰੂਪ ਨੂੰ ਦੇਖਦੇ ਹੋਏ ਮਹਾਮਾਰੀ ਦੇ ਦੌਰਾਨ ਵਿਦਿਆਰਥਣਾਂ ਨਾਲ ਸੰਪਰਕ ਕਰਨਾ ਕਠਿਨ ਰਿਹਾ ਹੈ, ਪਰ ਇਨ੍ਹਾਂ ਵਿਦਿਆਲਿਆਂ ਨੇ ਇਸ ਚੁਣੌਤੀ ਦਾ ਸਫ਼ਲਤਾ ਪੂਰਵਕ ਸਾਹਮਣਾ ਕੀਤਾ ਹੈ। ਇਨ੍ਹਾਂ ਨੇ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ ਬਾਕਾਇਦਾ ਵਰਚੁਅਲ ਮੀਟਿੰਗ ਵੀ ਕੀਤੀ ਸੀ ਅਤੇ ਲੜਕੀਆਂ ਦੀ ਸੁਰੱਖਿਆ ਲਈ ਕਈ ਪਹਿਲਾਂ ਨੂੰ ਲਾਗੂ ਕਰਨ ਅਤੇ ਫਿਰ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਮਾਰਗ ਦਰਸ਼ਨ ਵੀ ਕੀਤਾ ਸੀ। ਕੁਝ ਰਾਜਾਂ ਵਿੱਚ, ਸਕੂਲ ਅਧਿਆਪਕਾਂ ਨੂੰ ਸਵੈ-ਰੱਖਿਆ ਦੀ ਟ੍ਰੇਨਿੰਗ ਦਿੱਤੀ ਗਈ ਸੀ ਤਾਂ ਜੋ ਮੁੜ ਸਕੂਲ ਖੁੱਲ੍ਹਣ ਤੋਂ ਬਾਅਦ ਲੜਕੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਵੈ-ਰੱਖਿਆ ਦੀ ਸਿਖਲਾਈ ਪ੍ਰਦਾਨ ਕਰਵਾਈ ਜਾ ਸਕੇ। ਮਹਿਲਾ-ਪੁਰਸ਼ ਸਮਾਨਤਾ ਦੇ ਸੰਕਲਪ ਨੂੰ ਸਾਰਥਕ ਕਰਨ ਵਾਸਤੇ ਮੈਂ ਉਨ੍ਹਾਂ ਦੁਆਰਾ ਘਾਲੀ ਗਈ ਘਾਲਣਾ ਦੀ ਸ਼ਲਾਘਾ ਕਰਦਾ ਹਾਂ।

- Advertisement -

ਇਸ ਤੋਂ ਇੱਕ ਕਦਮ ਅੱਗੇ ਵਧਦੇ ਹੋਏ, ਮੈਂ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਉਣ ਵਾਲੇ ਸਾਲ ਵਿੱਚ ਸਕੂਲਾਂ ਵਿੱਚੋਂ ਵੱਡੇ ਪੈਮਾਨੇ ’ਤੇ ਪੜ੍ਹਾਈ ਅਧੂਰੀ ਛੱਡ ਕੇ ਜਾਣ ਵਾਲਿਆਂ ਨੂੰ ਰੋਕਣ ਲਈ ਇੱਕ ਮਿਸ਼ਨ ਲਾਂਚ ਕਰਨ; ਵਿਸ਼ੇਸ਼ ਫੋਕਸ ਪੜ੍ਹਾਈ ਨੂੰ ਛੱਡ ਕੇ ਜਾਣ ਵਾਲੀਆਂ ਵਿਦਿਆਰਥਣਾਂ ’ਤੇ ਰਹੇਗਾ। ਇਹ ਸੂਚੀਬੱਧ ਉਪਰਾਲੇ ਮਹਿਲਾ- ਪੁਰਸ਼ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਵਿਦਿਆਰਥਣਾਂ ਦੀ ਪੜ੍ਹਾਈ ਜਾਰੀ ਰੱਖਣ ਵਿੱਚ ਸਹਾਇਤਾ ਕਰਨਗੇ। ਇਸੇ ਸੇਧ ਵਿੱਚ ਚਲਦੇ ਹੋਏ, ਰਾਸ਼ਟਰੀ ਸਿੱਖਿਆ ਨੀਤੀ ਦੀ ਸਿਫਾਰਸ਼ ਅਨੁਸਾਰ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਇਨ੍ਹਾਂ ਦਾ ਵਿਸਤਾਰ ਵੀ ਕੀਤਾ ਜਾਵੇਗਾ ਤਾਕਿ ਕੁਆਲਿਟੀ ਸਕੂਲਾਂ ਵਿੱਚ (ਗ੍ਰੇਡ 12 ਤੱਕ) ਲੜਕੀਆਂ ਦੀ ਭਾਗੀਦਾਰੀ ਨੂੰ ਵਧਾਇਆ ਜਾ ਸਕੇ। ਭਾਰਤ ਸਰਕਾਰ ਸਾਰੀਆਂ ਲੜਕੀਆਂ ਨੂੰ ਸਮਾਨ ਕੁਆਲਿਟੀ ਸਿੱਖਿਆ ਪ੍ਰਦਾਨ ਕਰਨ ਵਾਸਤੇ ਦੇਸ਼ ਦੀ ਸਮਰੱਥਾ ਨੂੰ ਵਧਾਉਣ ਲਈ ਇੱਕ ‘ਜੈਂਡਰ-ਸਮਾਵੇਸ਼ਤਾ ਫੰਡ’ ਦਾ ਵੀ ਗਠਨ ਕਰੇਗੀ। ਇਸ ਫੰਡ ਦੇ ਜ਼ਰੀਏ ਸਰਕਾਰ ਬਾਲੜੀਆਂ ਦੀ ਸਿੱਖਿਆ ਤੱਕ ਪਹੁੰਚ ਵਿੱਚ ਸਹਾਇਤਾ ਕਰੇਗੀ, ਜਿਸ ਨਾਲ ਉਨ੍ਹਾਂ ਨੂੰ ਆਤਮ-ਨਿਰਭਰ ਬਣਨ ਵਿੱਚ ਸਹਾਇਤਾ ਮਿਲੇਗੀ। ਇਹ ਉਪਰਾਲਾ ਸਵਿੱਤ੍ਰੀਬਾਈ ਫੂਲੇ ਅਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ, ਜੋ ਕਿ ਇਸ ਗੱਲ ’ਤੇ ਵਿਸ਼ਵਾਸ ਰੱਖਦੇ ਹਨ ਕਿ “ਸਿੱਖਿਆ ਜੀਵਨ ਨੂੰ ਆਤਮ-ਨਿਰਭਰ ਬਣਾਉਂਦੀ ਹੈ”, ਦੇ ਵਿਜ਼ਨ ਨੂੰ ਸਾਕਾਰ ਕਰੇਗਾ। ਇਸ ਦੇ ਨਾਲ ਹੀ, ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੋਣ ਲਾਜ਼ਮੀ ਹੈ ਕਿ ਬਾਲੜੀਆਂ ਨੂੰ ਪੜ੍ਹਾਉਣ ਦਾ ਮਤਲਬ ਉਨ੍ਹਾਂ ਦਾ ਸਕੂਲ ਵਿੱਚ ਦਾਖ਼ਲਾ ਕਰਾਉਣਾ ਹੀ ਨਹੀਂ ਹੈ ਬਲਕਿ ਇਸ ਤੋਂ ਵੀ ਕਿਤੇ ਵੱਧ ਹੈ। ਸਾਡੇ ਲਈ ਇਹ ਸੁਨਿਸ਼ਚਿਤ ਕਰਨਾ ਵੀ ਜ਼ਰੂਰੀ ਹੈ ਕਿ ਬਾਲੜੀਆਂ ਸਕੂਲ ਵਿੱਚ ਪੜ੍ਹਨ ਅਤੇ ਨਾਲ ਹੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ। ਸਾਨੂੰ ਉਨ੍ਹਾਂ ਦੀ ਸਮਾਜਿਕ-ਭਾਵਨਾਤਮਕ ਅਤੇ ਜੀਵਨ ਸਬੰਧੀ ਕੁਸ਼ਲਤਾ ਨੂੰ ਵਧਾਉਣ ਉੱਤੇ ਵੀ ਫੋਕਸ ਕਰਨਾ ਚਾਹੀਦਾ ਹੈ। ਬਾਲੜੀਆਂ ਨੂੰ ਇੰਨਾ ਸਸ਼ਕਤ ਬਣਾਉਣਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਫ਼ੈਸਲੇ ਖੁਦ ਲੈ ਸਕਣ ਅਤੇ ਆਤਮ-ਨਿਰਭਰ ਬਣ ਸਕਣ।

ਲੇਖਕ- ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’, ਸਿੱਖਿਆ ਮੰਤਰੀ, ਭਾਰਤ ਸਰਕਾਰ।

***

Share this Article
Leave a comment