ਜੰਮੂ ‘ਚ ਮਿਲੇ ਅਜਿਹੇ ਸੇਬ ਜਿਨ੍ਹਾਂ ਨੇ ਸੁਰੱਖਿਆ ਏਜੰਸੀਆਂ ਨੂੰ ਵੀ ਕੀਤਾ ਚੌਕਸ! ਤੁਸੀਂ ਵੀ ਰਹਿ ਜਾਓਗੇ ਹੈਰਾਨ

TeamGlobalPunjab
1 Min Read

ਜਿਸ ਦਿਨ ਤੋਂ ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸੇ ਦਿਨ ਤੋਂ ਹੀ ਕੁਝ ਥਾਂਈ ਇਸ ਦਾ ਵਿਰੋਧ ਹੋ ਰਿਹਾ ਹੈ। ਇਸ ਵਿਰੋਧ ਦੀ ਤਾਜਾ ਮਿਸਾਲ ਉਸ ਸਮੇਂ ਮਿਲੀ ਜਦੋਂ ਕਠੂਆ ਜਿਲ੍ਹੇ ਅੰਦਰ ਸੇਬਾਂ ਦੀਆਂ ਪੇਟੀਆਂ ‘ਤੇ “ਹਮੇਂ ਅਜ਼ਾਦੀ ਚਾਹੀਏ ਮੁਝੇ ਬੁਰਹਾਨ ਵਾਨੀ ਪਸੰਦ ਹੈ ਅਤੇ ਜਾਕਿਰ ਮੂਸਾ ਲੌਟੇਗਾ ਜਿਹੇ ਨਾਅਰੇ ਲਿਖੇ ਮਿਲੇ।“ ਜਾਣਕਾਰੀ ਮੁਤਾਬਿਕ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ।  ਮੀਡੀਆ ਰਿਪੋਰਟਾਂ ਮੁਤਾਬਿਕ ਸੇਬ ਵਪਾਰੀਆਂ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੁਲਿਸ ਵੱਲੋਂ ਇਸ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਜੰਮੂ ਅੰਦਰ ਸੇਬ ਖਰੀਦਣ ਲਈ ਨਹੀਂ ਜਾਣਗੇ।

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਠੂਆ ਥੋਕ ਮੰਡੀ ਵਿੱਚ ਆਏ ਸੇਬਾਂ ‘ਤੇ ਕਾਲੇ ਰੰਗ ਦੇ ਅੱਖਰਾਂ ਵਿੱਚ ਅੰਗਰੇਜੀ ਅਤੇ ਉਰਦੂ ਭਾਸ਼ਾ ਵਿੱਚ  ਪਾਕਿਸਾਤਨ ਅਤੇ ਅੱਤਵਾਦੀ ਸਮਰਥਨ ਦੇ ਨਾਅਰੇ ਲਿਖੇ ਗਏ ਸਨ। ਇੱਥੇ ਹੀ ਬੱਸ ਨਹੀਂ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਅਜਿਹੇ ਹੀ ਨਾਅਰੇ ਲਿਖਿਆ ਵਾਲੇ ਸੇਬ ਮਾਨਸਾ ਦੇ ਕਸਬਾ ਭਿੱਖੀ ਵਿੱਚ ਵੀ ਮਿਲੇ ਹਨ। ਜਿਨ੍ਹਾਂ ‘ਤੇ ਅਜਿਹੇ ਹੀ ਕਾਲੇ ਅੱਖਰਾਂ ਵਿੱਚ ਅੱਤਵਾਦ ਦੇ ਹੱਕ ਵਿੱਚ ਲਿਖੇ ਗਏ ਨਾਅਰੇ ਮਿਲੇ ਹਨ।

- Advertisement -

  

Share this Article
Leave a comment