ਨਾਗਾਰਜੁਨ ਦੀ ਫਿਲਮ ‘ਦਿ ਘੋਸਟ’ ਤੇ ਅਮੀਰ ਖਾਨ ਦੀ ‘ਲਾਲ ਸਿੰਘ ਚੱਢਾ’ ਨੇ ਮਚਾਈ ਧਮਾਲ

Global Team
2 Min Read

ਨਿਊਜ ਡੈਸਕ : ਦੱਖਣ ਸਿਨੇਮਾ ਦੇ ਸੁਪਰਸਟਾਰ ਅਕੀਨੇਨੀ ਨਾਗਾਰਜੁਨ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ‘ਦਿ ਘੋਸਟ’ ਭਾਵੇਂ ਸਿਨੇਮਾਘਰਾਂ ‘ਚ ਕਮਾਲ ਨਾ ਦਿਖਾ ਸਕੇ ਪਰ ਇਸ ਫਿਲਮ ਨੇ ਓਟੀਟੀ ‘ਤੇ ਧਮਾਲ ਮਚਾ ਦਿੱਤੀ ਹੈ। ਬਾਲੀਵੁੱਡ ਅਦਾਕਾਰਾ ਸੋਨਲ ਚੌਹਾਨ ਨੇ ਲੰਬੇ ਸਮੇਂ ਬਾਅਦ ਇਸ ਫਿਲਮ ਤੋਂ ਵਾਪਸੀ ਕੀਤੀ ਹੈ। ਇਹ ਫਿਲਮ ਦੁਸਹਿਰੇ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ, ਪਰ ਫਿਲਮ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਕਰ ਸਕੀ, ਹਾਲਾਂਕਿ ਫਿਲਮ OTT ਪਲੇਟਫਾਰਮ ‘ਤੇ ਸਿਖਰ ‘ਤੇ ਹੈ। ਫਿਲਮ ਦ ਘੋਸਟ ਨੈੱਟਫਲਿਕਸ ਇੰਡੀਆ ਦੀਆਂ ਟਾਪ 10 ਫਿਲਮਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਹੈ, ਜਦਕਿ ‘ਲਾਲ ਸਿੰਘ ਚੱਢਾ’ ਵੀ ਇਸ ਸੂਚੀ ‘ਚ ਆਪਣਾ ਸਥਾਨ ਬਰਕਰਾਰ ਰੱਖ ਰਹੀ ਹੈ।

ਨਾਗਾਰਜੁਨ ਦੀ ਫਿਲਮ ਦ ਗੋਸਟ ਦਾ ਹਿੰਦੀ ਸੰਸਕਰਣ ਵੀ ਨੈੱਟਫਲਿਕਸ ਇੰਡੀਆ ਦੀਆਂ ਚੋਟੀ ਦੀਆਂ 10 ਫਿਲਮਾਂ ਦੀ ਸੂਚੀ ਵਿੱਚ ਤੀਜੇ ਨੰਬਰ ‘ਤੇ ਹੈ, ਜਦੋਂ ਕਿ ਫਿਲਮ ਦਾ ਤਾਮਿਲ ਸੰਸਕਰਣ ਦਸਵੇਂ ਨੰਬਰ ‘ਤੇ ਹੈ। ਨਾਗਾਰਜੁਨ ਅਤੇ ਸੋਨਲ ਚੌਹਾਨ ਸਟਾਰਰ ਦ ਗੋਸਟ 2 ਨਵੰਬਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ।

https://www.instagram.com/p/CkvDiZ-vo0q/?igshid=YmMyMTA2M2Y

 

- Advertisement -

ਆਮਿਰ ਖਾਨ ਪ੍ਰੋਡਕਸ਼ਨ ਦੀ ‘ਲਾਲ ਸਿੰਘ ਚੱਢਾ’ ‘ਚ ਆਮਿਰ ਖਾਨ, ਕਰੀਨਾ ਕਪੂਰ, ਮੋਨਾ ਸਿੰਘ, ਨਾਗਾ ਚੈਤੰਨਿਆ ਅਕੀਨੇਨੀ ਅਤੇ ਮਾਨਵ ਵਿਜ ਮੁੱਖ ਭੂਮਿਕਾਵਾਂ ‘ਚ ਹਨ। ਫਿਲਮ ਲਾਲ ਸਿੰਘ ਚੱਢਾ 6 ਅਕਤੂਬਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ, ਜਿਸ ਦਾ ਜਾਦੂ ਅਜੇ ਵੀ ਬਰਕਰਾਰ ਹੈ। ਭਾਵੇਂ ਆਮਿਰ ਖਾਨ ਦੀ ਇਸ ਮੋਸਟ ਅਵੇਟਿਡ ਫਿਲਮ ਨੇ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਵਿਖਾਇਆ ਪਰ ਓਟੀਟੀ ‘ਤੇ ਫਿਲਮ ਨੇ ਧਮਾਲ ਮਚਾ ਦਿੱਤੀ ਹੈ। ਇਸ ਹਫਤੇ ਇਹ ਫਿਲਮ ਨੈੱਟਫਲਿਕਸ ਇੰਡੀਆ ਦੀਆਂ ਟਾਪ 10 ਫਿਲਮਾਂ ਦੀ ਸੂਚੀ ਵਿੱਚ ਪੰਜਵੇਂ ਨੰਬਰ ‘ਤੇ ਹੈ।

Share this Article
Leave a comment