ਨਿਆਸਾ ਬਾਲੀਵੁੱਡ ‘ਚ ਕਦੋਂ ਡੈਬਿਊ ਕਰੇਗੀ? ਪਿਤਾ ਅਜੈ ਦੇਵਗਨ ਨੇ ਦਿੱਤਾ ਜਵਾਬ

TeamGlobalPunjab
2 Min Read

ਨਿਊਜ਼ ਡੈਸਕ: ਬਾਲੀਵੁੱਡ ਦੇ ‘ਸਿੰਘਮ’ ਅਜੇ ਦੇਵਗਨ ਦੀ ਬੇਟੀ ਨਿਆਸਾ ਦੇਵਗਨ ਦੀ ਲੋਕਪ੍ਰਿਯਤਾ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਲੰਬੇ ਸਮੇਂ ਤੋਂ ਨਿਆਸਾ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਚਰਚਾਵਾਂ ਹਨ। ਹੁਣ ਉਨ੍ਹਾਂ ਦੇ ਪਿਤਾ ਅਜੇ ਦੇਵਗਨ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਅਜੇ ਦੇਵਗਨ ਨੇ ਇਕ ਇੰਟਰਵਿਊ ਦੌਰਾਨ ਬੇਟੀ ਨਿਆਸਾ ਦੇ ਬਾਲੀਵੁੱਡ ਡੈਬਿਊ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਮੈਨੂੰ ਨਹੀਂ ਪਤਾ ਕਿ ਉਹ ਇਸ ਲਾਈਨ ‘ਚ ਆਉਣਾ ਵੀ ਚਾਹੁੰਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਹੁਣ ਤੱਕ ਨਿਆਸਾ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਹੈ, ਪਰ ਬੱਚਿਆਂ ਦੇ ਨਾਲ ਕਿਸੇ ਵੀ ਸਮੇਂ ਕੁਝ ਵੀ ਬਦਲ ਸਕਦਾ ਹੈ। ਫਿਲਹਾਲ ਉਹ ਬਾਹਰ ਹੈ ਅਤੇ ਆਪਣੀ ਪੜ੍ਹਾਈ ਕਰ ਰਹੀ ਹੈ।

ਦੱਸਣਯੋਗ ਹੈ ਕਿ ਨਿਆਸਾ ਦੇਵਗਨ ਇਨ੍ਹੀਂ ਦਿਨੀਂ ਸਵਿਟਜ਼ਰਲੈਂਡ ‘ਚ ਹੈ ਅਤੇ ਉੱਚ ਸਿੱਖਿਆ ਲਈ ਉੱਥੇ ਪੜ੍ਹ ਰਹੀ ਹੈ। ਉਸਨੇ ਸਿੰਗਾਪੁਰ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਹੈ।

ਅਜੇ ਦੇਵਗਨ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ‘ਰਨਵੇ 34’ ਨੂੰ ਲੈ ਕੇ ਸੁਰਖੀਆਂ ‘ਚ ਹਨ। ਖਾਸ ਗੱਲ ਇਹ ਹੈ ਕਿ ਉਹ ਇਸ ਫਿਲਮ ‘ਚ ਲੀਡ ਐਕਟਰ ਹਨ ਅਤੇ ਖੁਦ ਡਾਇਰੈਕਟ ਵੀ ਕੀਤਾ ਹੈ। ਇਹ ਫਿਲਮ 29 ਅਪ੍ਰੈਲ 2022 ਨੂੰ ਈਦ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment