ਰਾਸ਼ਟਰਪਤੀ ਚੋਣਾਂ ‘ਚ ਟਰੰਪ ਨੂੰ ਵਾਰ-ਵਾਰ ਆ ਰਹੀ ਭਾਰਤੀਆਂ ਦੀ ਯਾਦ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦਾ ਪ੍ਰਚਾਰ ਪੂਰੇ ਜ਼ੋਰਾਂ ਸ਼ੋਰਾਂ ‘ਤੇ ਹੈ, ਹਰ ਇੱਕ ਉਮੀਦਵਾਰ ਦੀ ਨਜ਼ਰ ਭਾਰਤੀ ਮੂਲ ਦੇ ਅਮਰੀਕੀਆਂ ‘ਤੇ ਟਿਕੀ ਹੋਈ ਹੈ। ਇਸੇ ਵਿਚਾਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਵੋਟਰਾਂ ਨੂੰ ਲੁਭਾਉਣ ਦੇ ਲਈ ਇੱਕ ਨਵਾਂ ਪੈਂਤਰਾ ਅਪਣਾਇਆ ਹੈ। ਟਰੰਪ ਨੇ ਕਿਹਾ ਕਿ ਮੈਂ ਅਤੇ ਮੇਰਾ ਸਾਰਾ ਪਰਿਵਾਰ ਭਾਰਤੀਆਂ ਵਾਰੇ ਬਹੁਤ ਸੋਚਦਾ ਹੈ।

ਰਾਸ਼ਟਰਪਤੀ ਟਰੰਪ ਨੇ ਆਪਣੇ ਪਰਿਵਾਰ ਦੇ ਭਾਰਤੀਆਂ ਪ੍ਰਤੀ ਪ੍ਰੇਮ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ, ‘ਮੇਰੀ ਤਰ੍ਹਾਂ ਮੇਰੀ ਬੇਟੀ ਇਵਾਂਕਾ, ਬੇਟਾ ਡੋਲਨਡ ਟਰੰਪ ਜੂਨੀਅਰ ਅਤੇ ਉਨ੍ਹਾਂ ਦੀ ਦੋਸਤ ਗਿਲਫੋਇਲ ਭਾਰਤ ਵਾਰੇ ਬਹੁਤ ਸੋਚਦੇ ਹਨ।

ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਉਹ ਭਾਰਤੀਆਂ ਨੂੰ ਬੇਹੱਦ ਨਜ਼ਦੀਕੀ ਨਾਲ ਜਾਣਦੇ ਹਨ ਅਤੇ ਆਪਣੇ ਪਰਿਵਾਰ ਨੂੰ ਵੀ ਇਸ ਵਾਰੇ ਸਮਝਾਉਂਦੇ ਹਨ। ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਜ਼ਿਕਰ ਕੀਤਾ।

Share this Article
Leave a comment