ਕੋਰੋਨਾ ਦੀ ਮਾਰ: 4 ਮਰੀਜ਼ਾਂ ਦੀ ਰਿਪੋਰਟ ਆਈ ਪੌਜਟਿਵ, ਡੇਢ ਸਾਲ ਦਾ ਬੱਚਾ ਵੀ ਸ਼ਾਮਲ

TeamGlobalPunjab
1 Min Read

ਜਲੰਧਰ : ਕੋਰੋਨਾ ਵਾਇਰਸ ਨੇ ਅੱਜ ਫਿਰ ਜਲੰਧਰ ਵਿੱਚ ਦਸਤਕ ਦਿੱਤੀ ਹੈ । ਇਥੇ ਅੱਜ 4 ਮਰੀਜ਼ਾਂ ਦੀ ਰਿਪੋਰਟ ਪੌਜਟਿਵ ਆਈ ਹੈ । ਦਸਣਯੋਗ ਹੈ ਕਿ ਇਸ ਨਾਲ ਜਿਲੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 35 ਹੋ ਗਈ ਹੈ ।

ਦਸ ਦੇਈਏ ਕਿ ਅੱਜ ਪੌਜਟਿਵ ਆਏ ਮਰੀਜ਼ਾਂ ਵਿੱਚ ਇਕ ਡੇਢ ਸਾਲ ਦਾ ਬੱਚਾ ਵੀ ਸ਼ਾਮਲ ਹੈ । ਜਾਣਕਾਰੀ ਮੁਤਾਬਕ ਇਹ ਸਾਰੇ ਪਹਿਲਾਂ ਤੋਂ ਬਿਮਾਰੀ ਨਾਲ ਪੀੜਤ ਵਿਅਕਤੀਆ ਦੇ ਕਰੀਬੀ ਹਨ। ਇਸ ਤੋਂ ਇਲਾਵਾ ਅਜ ਲੁਧਿਆਣਾ ਵਿਚ ਵੀ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆਏ ਹਨ । ਪੰਜਾਬ ਵਿੱਚ ਇਹ ਗਿਣਤੀ 200 ਦੇ ਕਰੀਬ ਪਹੁੰਚ ਗਈ ਹੈ ਜਿਨ੍ਹਾਂ ਵਿੱਚੋਂ 29 ਮਰੀਜ਼ ਠੀਕ ਹੋ ਗਏ ਹਨ ।

Share this Article
Leave a comment