ਪੁਲਿਸ ਨੂੰ ਬਰਾਮਦ ਹੋਈ ਪੁਰਾਣੀ ਲਾਸ਼! ਧੜ੍ਹ ਦੀ ਨਹੀਂ ਹੋ ਸਕੀ ਪਹਿਚਾਣ

Global Team
1 Min Read

ਨਵੀਂ ਦਿੱਲੀ— ਹਰਿਆਣਾ ਦੇ ਫਰੀਦਾਬਾਦ ਦੇ ਸੂਰਜਕੁੰਡ ਥਾਣਾ ਖੇਤਰ ‘ਚ ਇਕ ਸੂਟਕੇਸ ‘ਚੋਂ ਇਕ ਮਨੁੱਖੀ ਲਾਸ਼ ਬਰਾਮਦ ਹੋਈ ਹੈ। ਇਹ ਲਾਸ਼ ਦੇਖਣ ‘ਚ ਕਾਫੀ ਪੁਰਾਣੀ ਲੱਗ ਰਹੀ ਹੈ, ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਪੁਲਿਸ ਕੰਟਰੋਲ ਰੂਮ ਤੋਂ ਅੱਜ ਦੁਪਹਿਰ ਢਾਈ ਵਜੇ ਦੇ ਕਰੀਬ ਸੂਚਨਾ ਮਿਲੀ | ਲਾਸ਼ ਨੂੰ ਪੋਸਟਮਾਰਟਮ ਲਈ ਬੀਕੇ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧੜ ਪੁਰਸ਼ ਦਾ ਹੈ ਜਾਂ ਔਰਤ ਦਾ।ਜਾਂਚ ਜਾਰੀ ਹੈ।

ਇਹ ਧੜ ਐਮਵੀਐਨ ਨਾਕੇ ਤੋਂ ਪਾਲੀ ਵੱਲ ਜਾਂਦੇ ਸਮੇਂ ਖੱਬੇ ਪਾਸੇ ਇੱਕ ਸੂਟਕੇਸ ਵਿੱਚ ਬੰਦ ਮਿਲਿਆ ਸੀ। ਪੁਲੀਸ ਨੇ ਮੀਡੀਆ ਰਾਹੀਂ ਆਮ ਲੋਕਾਂ ਨੂੰ ਮ੍ਰਿਤਕ ਦੀ ਪਛਾਣ ਕਰਨ ਦੀ ਅਪੀਲ ਕੀਤੀ ਹੈ। ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ 9582200127, 9999150000 ‘ਤੇ ਪੁਲਿਸ ਨੂੰ ਸੂਚਿਤ ਕਰ ਸਕਦਾ ਹੈ। ਪੁਲਿਸ ਟੀਮ ਮਾਮਲੇ ‘ਚ ਕਾਰਵਾਈ ਕਰਨ ‘ਚ ਲੱਗੀ ਹੋਈ ਹੈ, ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਗਾਤਾਰ ਚੈਕ ਕੀਤੀ ਜਾ ਰਹੀ ਹੈ।

Share this Article
Leave a comment