ਮਹਿੰਦਰ ਸਿੰਘ ਧੋਨੀ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ

TeamGlobalPunjab
1 Min Read

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਮਹਿੰਦਰ ਸਿੰਘ ਧੋਨੀ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਦਿੱਤੀ। ਧੋਨੀ ਨੇ ਇੰਸਟਾਗ੍ਰਾਮ ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੇ ਕ੍ਰਿਕਟ ਸਫ਼ਰ ਦੀ ਝਲਕ ਨਜ਼ਰ ਆ ਰਹੀ ਹੈ ਅਤੇ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਇੱਕ ਗੀਤ ਚੱਲ ਰਿਹਾ ਹੈ।

ਇੰਸਟਾਗ੍ਰਾਮ ਪੋਸਟ ਵਿੱਚ ਮਹਿੰਦਰ ਸਿੰਘ ਧੋਨੀ ਨੇ ਲਿਖਿਆ ਕਿ ਹੁਣ ਉਨ੍ਹਾਂ ਨੂੰ ਰਿਟਾਇਰ ਮੰਨ ਲਿਆ ਜਾਵੇ। ਧੋਨੀ ਨੇ ਸਪੋਰਟ ਕਰਨ ਦੇ ਲਈ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ ਹੈ।

ਮਹਿੰਦਰ ਸਿੰਘ ਧੋਨੀ ਨੇ ਲਿਖਿਆ ਤੁਹਾਡੇ ਪਿਆਰ ਅਤੇ ਸਮਰਥਨ ਦੇ ਲਈ ਸ਼ੁਕਰੀਆ 7:29 ਮਿੰਟ ‘ਤੇ ਮੈਨੂੰ ਰਿਟਾਇਰ ਮੰਨਿਆ ਜਾਵੇ।

https://www.instagram.com/tv/CD6ZQn1lGBi/

- Advertisement -

ਮਹਿੰਦਰ ਸਿੰਘ ਧੋਨੀ ਨੇ ਭਾਵੇਂ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੋਵੇ ਪਰ ਉਹ ਆਈਪੀਐੱਲ ‘ਚ ਆਪਣਾ ਜੌਹਰ ਦਿਖਾਉਂਦੇ ਰਹਿਣਗੇ ਇਸ ਵਾਰ ਆਈਪੀਐਲ UAE ਵਿੱਚ ਹੋਣ ਜਾ ਰਹੇ ਹਨ। ਜਿਸ ਵਿੱਚ ਮਹਿੰਦਰ ਸਿੰਘ ਧੋਨੀ ਮੈਦਾਨ ਤੇ ਚੇਨਈ ਸੁਪਰ ਕਿੰਗਸ ਦੀ ਅਗਵਾਈ ਕਰਦੇ ਦਿਖਾਈ ਦੇਣਗੇ।

 

Share this Article
Leave a comment