ਭਾਰਤੀ ਹਾਕੀ ਟੀਮ ਨੇ 52 ਸਾਲਾਂ ਬਾਅਦ ਓਲੰਪਿਕ ਵਿੱਚ ਲਗਾਤਾਰ ਦੂਜੀ ਵਾਰ ਕਾਂਸੀ ਤਮਗਾ ਜਿੱਤਿਆ ਹੈ। ਭਾਰਤ ਨੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਸਪੇਨ ਨੂੰ 2-1 ਨਾਲ ਹਰਾਇਆ। ਟੀਮ ਇੰਡੀਆ ਦੀ ਇਸ ਜਿੱਤ ਦੇ ਹੀਰੋ ਰਹੇ ਕਪਤਾਨ ਹਰਮਨਪ੍ਰੀਤ ਸਿੰਘ ਵੱਲੋਂ ਦੋ ਗੋਲ ਕੀਤੇ। ਹਰਮਨਪ੍ਰੀਤ ਇਸ ਤੋਂ ਪਹਿਲਾਂ ਵੀ ਦਮਦਾਰ ਪ੍ਰਦਰਸ਼ਨ ਕਰ ਚੁੱਕੇ ਹਨ।
ਹਰਮਨਪ੍ਰੀਤ ਸਿੰਘ ਸਪੇਨ ਦੀ ਹਾਰ ਦਾ ਕਾਰਨ ਬਣਿਆ। ਮੈਚ ਦਾ ਪਹਿਲਾ ਕੁਆਰਟਰ ਕਾਫੀ ਦਿਲਚਸਪ ਰਿਹਾ। ਇਸ ਵਿੱਚ ਦੋਵਾਂ ਟੀਮਾਂ ਨੇ ਸਖ਼ਤ ਮੁਕਾਬਲਾ ਦਿੱਤਾ। ਪਰ ਗੋਲ ਨਹੀਂ ਹੋ ਸਕਿਆ। ਪਰ ਸਪੇਨ ਨੇ 18ਵੇਂ ਮਿੰਟ ਵਿੱਚ ਗੋਲ ਕੀਤਾ। ਹਾਲਾਂਕਿ ਹਰਮਨਪ੍ਰੀਤ ਨੇ ਸਪੇਨ ਨੂੰ ਜ਼ਿਆਦਾ ਦੇਰ ਖੁਸ਼ ਨਹੀਂ ਰਹਿਣ ਦਿੱਤਾ। ਹਰਮਨਪ੍ਰੀਤ ਨੇ 30ਵੇਂ ਮਿੰਟ ਵਿੱਚ ਗੋਲ ਕੀਤਾ।
ਇਸ ਤਰ੍ਹਾਂ ਦੂਜੇ ਕੁਆਰਟਰ ਦੇ ਅੰਤ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਰਹੀਆਂ। ਪਰ ਭਾਰਤ ਨੇ ਤੀਜੇ ਕੁਆਰਟਰ ਵਿੱਚ ਫਿਰ ਗੋਲ ਕੀਤਾ। ਹਰਮਨਪ੍ਰੀਤ ਨੇ 33ਵੇਂ ਮਿੰਟ ਵਿੱਚ ਗੋਲ ਕੀਤਾ। ਚੌਥੇ ਕੁਆਰਟਰ ਦੇ ਅੰਤ ਤੱਕ ਭਾਰਤ ਕੋਲ ਬੜ੍ਹਤ ਬਣੀ ਰਹੀ। ਭਾਰਤ ਨੇ ਇਹ ਮੈਚ 2-1 ਨਾਲ ਜਿੱਤ ਲਿਆ।
ਟੀਮ ਇੰਡੀਆ ਨੇ 1968 ਅਤੇ 1972 ‘ਚ ਤਗਮੇ ਜਿੱਤੇ ਸਨ। ਇਸ ਤੋਂ ਬਾਅਦ ਭਾਰਤ ਨੇ 2020 ਵਿੱਚ ਕਾਂਸੀ ਤਮਗਾ ਜਿੱਤਿਆ ਅਤੇ ਪੈਰਿਸ ਓਲੰਪਿਕ ਵਿੱਚ ਵੀ ਇਸੇ ਨੂੰ ਦੁਹਰਾਇਆ। ਗੋਲਕੀਪਰ ਪੀ ਸ਼੍ਰੀਜੇਸ਼ ਨੇ ਵੀ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।