ਉਨਾਓ ਕੇਸ: ਪੀੜਤਾ ਦੇ ਪਿਤਾ ਦੇ ਕਤਲ ਮਾਮਲੇ ‘ਚ ਕੁਲਦੀਪ ਸੇਂਗਰ ਸਣੇ 7 ਨੂੰ 10 ਸਾਲ ਦੀ ਸਜ਼ਾ

TeamGlobalPunjab
2 Min Read

ਨਵੀਂ ਦਿੱਲੀ: ਉਨਾਓ ਜਬਰ ਜਨਾਹ ਪੀੜਤਾ ਦੇ ਪਿਤਾ ਦੇ ਕਤਲ ਮਾਮਲੇ ‘ਚ ਦੋਸ਼ੀ ਯੂਪੀ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਸਣੇ ਸੱਤ ਦੋਸ਼ੀਆਂ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 10-10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਉੱਥੇ ਹੀ, ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਭਰਾ ਅਤੁਲ ਸਿੰਘ ਸੇਂਗਰ ‘ਤੇ ਜੋ 10-10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ, ਇਹ ਰਕਮ ਬਿਨਾਂ ਕਿਸੇ ਸ਼ਰਤ ਦੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਦੇ ਤੌਰ ‘ਤੇ ਦਿੱਤੀ ਜਾਵੇਗੀ।

ਇਨ੍ਹਾਂ 7 ਨੂੰ ਸੁਣਾਈ ਗਈ ਹੈ 10 ਸਾਲ ਦੀ ਸਜ਼ਾ:

-ਉਨਾਓ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ

-ਸਬ ਇੰਸਪੈਕਟਰ ਕਾਮਤਾ ਪ੍ਰਸਾਦ

- Advertisement -

-ਐੱਸਐੱਚਓ ਅਸ਼ੋਕ ਸਿੰਘ ਭਦੌਰੀਆ

-ਵਿਨੀਤ ਮਿਸ਼ਰਾ ਉਰਫ ਵਿਨੈ ਮਿਸ਼ਰਾ

-ਜੈ ਸਿੰਘ ਉਰਫ ਅਤੁਲ ਸਿੰਘ

-ਵੀਰੇਂਦਰ ਸਿੰਘ ਉਰਫ ਬਉਵਾ ਸਿੰਘ

-ਸ਼ਸ਼ੀ ਪ੍ਰਤਾਪ ਸਿੰਘ ਉਰਫ ਸੁਮਨ ਸਿੰਘ

- Advertisement -

ਇਸ ਤੋਂ ਪਹਿਲਾਂ ਵੀਰਵਾਰ ਨੂੰ ਸਜ਼ਾ ‘ਤੇ ਬਹਿਸ ਦੌਰਾਨ ਸੀਬੀਆਈ ਅਤੇ ਪੀੜਤ ਪੱਖ ਨੇ ਦੋਸ਼ੀਆਂ ਲਈ ਸਖਤ ਸਜ਼ਾ ਦੀ ਮੰਗ ਕੀਤੀ ਸੀ ਦੱਸ ਦਈਏ ਕਿ ਵੱਧ ਤੋਂ ਵੱਧ ਸਜ਼ਾ ਦੇ ਤਹਿਤ ਉਮਰ ਕੈਦ ਦਾ ਪ੍ਰਾਵਧਾਨ ਹੈ, ਪਰ ਅਦਾਲਤ ਨੇ 10 ਸਾਲ ਦੀ ਹੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅਦਾਲਤ ਕੁਲਦੀਪ ਸਿੰਘ ਸੇਂਗਰ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਸੁਣਾ ਚੁੱਕੀ ਹੈ, ਜਿਸ ਵਿੱਚ ਕੁਦਰਤੀ ਮੌਤ ਤੱਕ ਜੇਲ੍ਹ ਵਿੱਚ ਰੱਖਣ ਦੀ ਸਜ਼ਾ ਦਿੱਤੀ ਗਈ ਹੈ।

Share this Article
Leave a comment