ਲਾਕਡਾਊਨ ਕਾਰਨ ਐੱਮ ਪੀ ਸੁੱਖ ਧਾਲੀਵਾਲ ਦੇ ਮਾਤਾ ਸਣੇ ਹਜ਼ਾਰਾਂ ਕੈਨੇਡੀਅਨ ਭਾਰਤ ‘ਚ ਫਸੇ

TeamGlobalPunjab
3 Min Read

ਓਨਟਾਰੀਓ: ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਦੇਖਦਿਆਂ ਭਾਰਤ ਨੇ ਹਵਾਈ ਖੇਤਰ ਦੇ ਨਾਲ ਪੂਰਨ ਬੰਦ ਕੀਤਾ ਹੋਇਆ ਹੈ। ਜਿਸ ਕਾਰਨ ਹਜ਼ਾਰਾਂ ਲੋਕ ਆਪਣੇ ਆਪਣੇ ਘਰਾਂ ਤੋਂ ਦੂਰ ਫਸੇ ਹੋਏ ਹਨ।

ਰਿਪੋਰਟਾਂ ਮੁਤਾਬਿਕ ਲਗਭਗ 15,000 ਕੈਨੇਡੀਅਨ ਭਾਰਤ ਵਿੱਚ ਫਸੇ ਹੋਏ ਹਨ ਜਿਨ੍ਹਾਂ ਵਿਚ ਕੈਨੇਡਾ ਦੇ ਸਰੀ-ਨਿਊਟਨ ਹਲਕੇ ਤੋਂ MP ਸੁੱਖ ਧਾਲੀਵਾਲ ਦੇ 80 ਸਾਲਾ ਮਾਤਾ ਵੀ ਭਾਰਤ ਵਿਚ ਫਸ ਗਏ ਹਨ।

ਲਿਬਰਲ ਸੰਸਦ ਮੈਂਬਰ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਕਿ ਕੈਨੇਡੀਅਨਾਂ ਨੂੰ ਜਲਦ ਘਰ ਲਿਆਉਣਾ ਸੌਖਾ ਹੋਵੇਗਾ ਕਿਉਂਕਿ ਭਾਰਤ ਨੇ ਏਅਰਫੀਲਡ ਬੰਦ ਕਰ ਦਿੱਤੀ ਹੈ, ਅਸੀਂ ਹਵਾਈ ਖੇਤਰ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਪ੍ਰਧਾਨ ਮੰਤਰੀ ਟਰੂਡੋ ਨੇ ਦੋਵਾਂ ਏਅਰਲਾਈਨਾਂ ਏਅਰ ਕੈਨੇਡਾ ਅਤੇ ਵੈਸਟਜੈੱਟ ਦੇ ਸੀ. ਈ. ਓ. ਨਾਲ ਵੀ ਗੱਲਬਾਤ ਕੀਤੀ ਹੈ।

- Advertisement -

ਉੱਥੇ ਹੀ, ਕੈਨੇਡਾ ਦੇ ਕਈ ਨਾਗਰਿਕ ਪੰਜਾਬ ਵਿਚ ਫਸ ਗਏ ਹਨ, ਉਨ੍ਹਾਂ ‘ਚੋਂ ਕੁਝ ਨੇ ਟਵੀਟ ਕਰਕੇ ਜਸਟਿਨ ਟਰੂਡੋ ਨੂੰ ਘਰ ਵਾਪਸੀ ਦੀ ਗੁਹਾਰ ਲਾਈ ਹੈ।

- Advertisement -

ਉੱਥੇ ਹੀ ਸਰੀ ਦੇ ਟਾਊਨ ਕਲੋਵਰਡੇਲ ਦੇ ਰਹਿਣ ਵਾਲੇ ਰਵੀ ਗਿੱਲ ਮੁਤਾਬਕ ਉਸ ਦੇ ਪਿਤਾ ਹਰਦੀਨ ਸਿੰਘ ਗਿੱਲ ਸਮੇਤ ਉਸ ਦੇ ਪਰਿਵਾਰਕ ਮੈਂਬਰ ਪੰਜਾਬ ਵਿਚ ਹਨ ਤੇ ਫਲਾਈਟਾਂ ਰੱਦ ਹੋਣ ਕਾਰਨ ਉਹ ਉੱਥੇ ਫਸ ਗਏ ਹਨ।

Share this Article
Leave a comment