ਮਾਂਵਾਂ ਅੱਗੇ ਭੀਖ ਮੰਗ ਸਕਦੀ ਹਾਂ ਪਰ ਦਿੱਲੀ ਸਰਕਾਰ ਤੋਂ ਨਹੀਂ: ਮਮਤਾ ਬੈਨਰਜੀ

Rajneet Kaur
2 Min Read

ਨਿਊਜ਼ ਡੈਸਕ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਲਈ ਉਚਿਤ ਫੰਡਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ।  ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਸਾੜੀ ਦਾ ਪੱਲਾ ਅੱਡ ਕੇ ਮਾਂਵਾਂ ਅੱਗੇ ਭੀਖ ਮੰਗ ਸਕਦੀ ਹੈ ਪਰ ਕਦੇ ਵੀ ਦਿੱਲੀ ਤੋਂ ਭੀਖ ਨਹੀਂ ਮੰਗਣਗੇ।

ਮਮਤਾ ਬੈਨਰਜੀ ਨੇ ਕਿਹਾ, ਮੇਰੇ ਦਿਮਾਗ ‘ਚ ਇਕ ਹੀ ਗੱਲ ਹੁੰਦੀ ਹੈ ਕਿ ਲੋਕ ਮੈਨੂੰ ਕਦੇ ਵੀ ਗਲਤ ਨਾ ਸਮਝਣ। ਕਈ ਵਾਰ ਸਾਨੂੰ ਫੰਡ ਦਿੱਤਾ ਜਾਂਦਾ ਹੈ, ਕਈ ਵਾਰ ਨਹੀਂ। ਹੁਣ ਸੁਣਨ ਵਿੱਚ ਆ ਰਿਹਾ ਹੈ ਕਿ ਸਾਨੂੰ 2024 ਤੱਕ ਕੁਝ ਨਹੀਂ ਦਿੱਤਾ ਜਾਵੇਗਾ। ਜੇ ਲੋੜ ਪਈ ਤਾਂ ਉਹ ਆਪਣੀ ਸਾੜੀ ਪੱਲਾ ਅੱਡ ਕੇ ਮਾਂਵਾਂ ਅੱਗੇ ਭੀਖ ਮੰਗ ਲੈਣਗੇ ਪਰ  ਦਿੱਲੀ ਜਾਕੇ ਭੀਖ ਨਹੀਂ ਮੰਗਣਗੇ।

ਮਮਤਾ ਬੈਨਰਜੀ ਨੇ ਇਹ ਗੱਲਾਂ ਕੋਲਕਾਤਾ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਹੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਮਤਾ ਬੈਨਰਜੀ ਨੇ ਕੇਂਦਰ ‘ਤੇ ਬੰਗਾਲ ਸਰਕਾਰ ਨੂੰ ਫੰਡ ਨਾ ਦੇਣ ਦਾ ਦੋਸ਼ ਲਗਾਇਆ ਹੈ। 29-30 ਮਾਰਚ ਨੂੰ, ਉਨ੍ਹਾਂ ਨੇ ਕੋਲਕਾਤਾ ਵਿੱਚ ਦੋ ਦਿਨਾ ਧਰਨਾ ਵੀ ਦਿਤਾ ਸੀ ਅਤੇ ਦੋਸ਼ ਲਾਇਆ ਸੀ ਕਿ ਕੇਂਦਰ ਨੇ ਰਾਜ ਦੀਆਂ ਯੋਜਨਾਵਾਂ ਲਈ ਫੰਡ ਨਹੀਂ ਦਿੱਤੇ ਹਨ। ਧਰਨੇ ‘ਤੇ ਬੈਠੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਕੇਂਦਰ ਸਰਕਾਰ 100 ਦਿਨਾਂ ਦੀ ਕਾਰਜ ਯੋਜਨਾ ਅਤੇ ਹੋਰ ਯੋਜਨਾਵਾਂ ਲਈ ਫੰਡ ਜਾਰੀ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ  ਕੇਂਦਰੀ ਬਜਟ ਵਿੱਚ ਵੀ ਉਨ੍ਹਾਂ ਨੂੰ ਮਨਰੇਗਾ ਅਤੇ ਆਵਾਸ ਯੋਜਨਾ ਲਈ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment