ਨਾਂਦੇੜ ਸਾਹਿਬ ‘ਚ ਗ੍ਰਿਫਤਾਰ 14 ਸਿੱਖ ਨੌਜਵਾਨਾਂ ਦੀ ਰਿਹਾਈ ਦਾ ਰਾਹ ਹੋਇਆ ਪੱਧਰਾ

TeamGlobalPunjab
1 Min Read

ਨਵੀਂ ਦਿੱਲੀ : ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਹੋਲੇ ਮੁਹੱਲੇ ਦੌਰਾਨ ਗ੍ਰਿਫਤਾਰ ਹੋਏ ਨੌਜਵਾਨਾਂ ਵਿਚੋਂ 14 ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ। ਇਨ੍ਹਾਂ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਇੱਕ ਵਫਦ ਵਲੋਂ ਸੂਬੇ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਤੇ ਡੀ.ਜੀ.ਪੀ. ਸੰਜੇ ਪਾਂਡੇ ਨਾਲ ਮੁਲਾਕਾਤ ਕੀਤੀ ਗਈ ਸੀ ।

ਸਿਰਸਾ ਨੇ ਦੱਸਿਆ ਕਿ ਨੌਜਵਾਨ ਬਿਨਾਂ ਕਸੂਰ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਚ ਆਈ. ਜੀ. ਨੇ ਮੰਨ ਲਿਆ ਹੈ ਕਿ 14 ਨੌਜਵਾਨ ਬਿਲਕੁਲ ਬੇਕਸੂਰ ਹਨ ਤੇ ਇਨ੍ਹਾਂ ਦਾ ਹੋਲੇ-ਮਹੱਲੇ ‘ਤੇ ਹੋਈ ਹਿੰਸਾ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਦੱਸਿਆ ਕਿ ਇਹ 14 ਨੌਜਵਾਨ ਹੁਣ ਜਲਦੀ ਹੀ ਜੇਲ ਵਿਚੋਂ ਰਿਹਾਅ ਹੋ ਜਾਣਗੇ।

 

- Advertisement -

 ਸਿਰਸਾ ਨੇ ਕਿਹਾ ਕਿ ਉਹ ਕੌਮ ਦੀ ਇਸ ਵੱਡੀ ਜਿੱਤ ਲਈ ਸਹਿਯੋਗ ਵਾਸਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ, ਲੰਗਰ ਵਲੇ ਮਹਾਂਪੁਰਖ ਬਾਬਾ ਬਲਵਿੰਦਰ ਸਿੰਘ ਅਤੇ ਅਮਨਪਾਲ ਸਿੰਘ ਐਡਵੋਕੇਟ ਦੇ ਧੰਨਵਾਦੀ ਹਨ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਫਤਿਹ ਨਸੀਬ ਹੋਈ ਹੈ ।

Share this Article
Leave a comment