ਮਦਰ ਟਰੈਸਾ – ਦੁਖੀਆਂ ਦੀ ਮਸੀਹਾ

TeamGlobalPunjab
3 Min Read

-ਅਵਤਾਰ ਸਿੰਘ

ਕੈਥੋਲਿਕ ਚਰਚ ਦੇ ਪੋਪ ਵੱਲੋਂ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਦੇਣ ਨਾਲ ਉਹ ਚਰਚਾ ਦਾ ਵਿਸ਼ਾ ਬਣੀ ਸੀ। ਗਰੀਬਾਂ ਦੀ ਮਦਦ ਕਰਕੇ ਨਾਮ ਖੱਟਣ ਵਾਲੀ ਮਦਰ ਟਰੈਸਾ ਦਾ ਜਨਮ 1910 ਨੂੰ ਯੂਰਪ ਦੇ ਦੇਸ਼ ਅਲਬਾਨੀਆ ਵਿੱਚ ਹੋਇਆ।

ਉਸਦਾ ਪੂਰਾ ਅਸਲ ਨਾਂ ਐਗਨੇਜ ਬੋਜਾਯਿਹੂ ਸੀ। 1929 ਵਿੱਚ ਕੈਥੋਲਿਕ ਫਿਰਕੇ ਦੇ ਇਕ ਅਮੀਰ ਤਬਕੇ ਦੇ ਲੋਕਾਂ ਨੂੰ ਪੜਾਉਣ ਲਈ ਭਾਰਤ ਆਈ।

1950 ‘ਚ ਕਲਕੱਤਾ ਵਿਖੇ ਗਰੀਬਾਂ ਲਈ ‘ਮਿਸ਼ਨਰ ਜੀ ਆਫ ਚੈਰਿਟੀ’ ਦੀ ਸਥਾਪਨਾ ਕੀਤੀ। ਇਸ ਸੰਸਥਾ ਨੇ ਬੇਘਰਾਂ ਲਈ ਆਸ਼ਰਮ, ਕੋਹੜੀਆਂ ਲਈ ਵੱਖਰਾ ਪਿੰਡ ਬਣਾਇਆ।

- Advertisement -

1969 ਵਿੱਚ ਉਸ ਬਾਰੇ ਦਸਤਾਵੇਜੀ ਫਿਲਮ ‘ਸਮਥਿੰਗ ਬਿਉਟੀਫੁਲ ਗਾਡ’ ਤੇ ਫਿਰ ਇਸੇ ਨਾਮ ਤੇ ਛਪੀ ਕਿਤਾਬ ਨਾਲ ਉਸਦੀ ਮਸ਼ਹੂਰੀ ਹੋਣ ਤੇ ਯੂ ਐਨ ਓ, ਵੈਟੀਕਨ, ਭਾਰਤ ਤੇ ਅਮਰੀਕਾ ਸਰਕਾਰ ਨੇ ਕਈ ਇਨਾਮਾਂ ਨਾਲ ਸਨਮਾਨਿਤ ਕੀਤਾ।

17 ਅਕਤੂਬਰ, 1979 ਵਿੱਚ ਨੋਬਲ ਇਨਾਮ ਮਿਲਿਆ। ਰੋਗੀਆਂ ਵਾਲੇ ਇਸਦੇ ਬਣਾਏ ਆਸ਼ਰਮ ਦੇ ਇਕ ਇਕ ਕਮਰੇ ਵਿੱਚ 50-50 ਮਰੀਜ ਦਰਦਾਂ ਨਾਲ ਹੂੰਗਦੇ ਰਹਿੰਦੇ ਹਨ। ਇਥੇ ਰੋਗੀਆਂ ਦਾ ਇਲਾਜ ਚਕਿਤਸਾ ਵਿਗਿਆਨ ਨਾਲ ਨਹੀਂ, ਪਿਆਰ ਨਾਲ ਕੀਤਾ ਜਾਂਦਾ ਹੈ ਕਿਉਂਕਿ ਉਹ ਸਾਰੇ ਰੱਬ ‘ਤੇ ਭਰੋਸਾ ਕਰਕੇ ਚਲਦੇ ਹਨ ਨਾ ਕਿ ਵਿਗਿਆਨ ‘ਤੇ।

ਮਦਰ ਟੈਰੇਸਾ ਦੀ ਸੰਸਥਾ ਦੁੱਖਾਂ, ਦਰਦਾਂ ਤੇ ਬਿਮਾਰੀਆਂ ਨੂੰ ‘ਰੱਬ ਦੀ ਦਾਤ’ ਮੰਨਦੀ ਸੀ ਇਹ ਸਭ ‘ਰੱਬ ਦੀ ਰਜਾ’ ਵਿੱਚ ਹੁੰਦਾ ਹੈ।1997 ਵਿਚ ਇਸਦੀ ਮੌਤ ਮਗਰੋਂ ਉਸਦੀ ਵਾਰਸ ਸਿਸਟਰ ਨਿਰਮਲਾ ਨੇ ਇਕ ਮੁਲਾਕਾਤ ਦੌਰਾਨ ਕਿਹਾ, “ਗਰੀਬੀ ਰੱਬ ਦੀ ਦਾਤ ਹੈ ਤੇ ਇਹ ਹਮੇਸ਼ਾਂ ਬਣੀ ਰਹੇਗੀ।ਜੇ ਦੁਨੀਆ ਵਿੱਚੋਂ ਗਰੀਬੀ ਦਾ ਖਾਤਮਾ ਹੋ ਜਾਵੇ ਤਾਂ ਅਸੀਂ ਸਾਰੇ ਬੇਰੁਜ਼ਗਾਰ ਹੋ ਜਾਵਾਂਗੇ। ਇਸਦੀ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ।” ਇਹ ਤੱਥ ਵੀ ਵਰਨਣਯੋਗ ਹਨ ਕਿ ਦੁੱਖ, ਗਰੀਬੀ ਨੂੰ ਰੱਬ ਦੀ ਦਾਤ ਮੰਨ ਕੇ ਉਹਨਾਂ ਨੂੰ ਸਹਿਣ ਕਰਨ ਦੇਣ ਵਾਲੀ ਮਦਰ ਟੈਰੇਸਾ ਖੁਦ ਆਪਣੀ ਬਿਮਾਰੀ ਸਮੇਂ ਆਧੁਨਿਕ ਸਹੂਲਤਾਂ ਵਾਲੇ ਹਸਪਤਾਲ ਤੋਂ ਇਲਾਜ ਕਰਵਾਉਦੀ ਰਹੀ ਹੈ।

ਮਦਰ ਟੈਰੇਸਾ ਆਸ਼ਰਮਾਂ ਨੂੰ ਚਲਾਉਣ ਲਈ ਸਰਮਾਏਦਾਰ ਘਰਾਣਿਆਂ ਤੇ ਵਿਦੇਸ਼ੀ ਕੰਪਨੀਆਂ ਤੋਂ ਚੰਦੇ ਲੈਂਦੀ ਰਹੀ। ਕਟਿੰਗ ਚਾਰਲਸ ਦੀ ਕੰਪਨੀ ਉਤੇ ਠੱਗੀ ‘ਤੇ ਧੋਖੇਧੜੀ ਦੇ 70 ਤੋਂ ਵਧ ਕੇਸ ਦਰਜ ਹਨ ਉਸਨੇ ਸਾਢੇ ਬਾਰਾਂ ਲਖ ਡਾਲਰ ਦਾ ਚੰਦਾ ਦਿਤਾ।

ਵਿਦੇਸ਼ੀ ਦੌਰਿਆਂ ਲਈ ਆਪਣਾ ਨਿਜੀ ਜਹਾਜ ਵੀ ਦਿੱਤਾ। ਕਟਿੰਗ ‘ਤੇ ਚਲਦੇ ਕੇਸ ਸਮੇਂ ਉਸਨੇ ਜੱਜ ਨੂੰ ਚਿੱਠੀ ਲਿਖੀ ਕਿ ‘ਮੈਂ ਕਟਿੰਗ ਦੇ ਕੰਮ, ਵਪਾਰ ਜਾਂ ਉਹਨਾਂ ਦੇ ਮਾਮਲਿਆਂ ਬਾਰੇ ਕੁਝ ਨਹੀਂ ਜਾਣਦੀ ਪਰ ਸਿਰਫ ਏਨਾ ਜਾਣਦੀ ਹਾਂ ਕਿ ਉਹ ਗਰੀਬਾਂ ਲਈ ਹਮੇਸ਼ਾਂ ਦਿਆਲੂ ਤੇ ਸਨੇਹੀ ਰਹੇ ਹਨ।’ #

- Advertisement -
Share this Article
Leave a comment