ਪੁਲਾੜ ਅੰਦਰ ਜਾਣ ਵਾਲਾ ਪਹਿਲਾ ਵਿਅਕਤੀ ਕੌਣ ਸੀ

TeamGlobalPunjab
4 Min Read

ਅਵਤਾਰ ਸਿੰਘ

ਪੰਜਾਹ ਸਾਲ ਪਹਿਲਾਂ ਰੂਸ ਦਾ ਜੰਮਪਲ ਪਾਇਲਟ ਮੇਜਰ ਯੂਰੀ ਗਾਗਰਿਨ 12 ਅਪ੍ਰੈਲ 1961 ਨੂੰ ਵੋਸਟੋਕ-1 ਨਾਂ ਦੇ ਸਪੇਸ ਕਰਾਫਟ ‘ਚ ਪੁਲਾੜ ਅੰਦਰ ਜਾਣ ਵਾਲਾ ਪਹਿਲਾ ਵਿਅਕਤੀ ਬਣਿਆ ਸੀ ਜੋ ਸਹੀ ਸਲਾਮਤ ਧਰਤੀ ‘ਤੇ ਵਾਪਸ ਪਰਤਿਆ। ਉਸ ਨੇ ਧਰਤੀ ਦੇ ਆਲੇ-ਦੁਆਲੇ 108 ਘੰਟੇ ਪੁਲਾੜ ਵਿੱਚ ਬਤੀਤ ਕੀਤੇ। ਵਿਗਿਆਨ ਦੇ ਪੁਲਾੜੀ ਖੇਤਰ ਵਿੱਚ ਪਹਿਲੀ ਘਟਨਾ ਸੀ ਜਿਸਨੇ ਮਨੁੱਖਤਾ ਦੇ ਹਿਤ ਵਿੱਚ ਪੁਲਾੜੀ ਖੋਜ ਲਈ ਨਿਵੇਕਲਾ ਰਾਹ ਖੋਲਿਆ। ਉਸ ਵੇਲੇ ਦੇ ਯੂ ਐਨ ਉ ਦੇ ਸਕਤਰ ਬੈਨ ਕੀ ਮੂਨ ਨੇ ਕਿਹਾ, “ਮੈਨੂੰ ਭਰੋਸਾ ਹੈ ਕਿ ਅੰਤਰਰਾਸ਼ਟਰੀ ਮਨੁੱਖੀ ਪੁਲਾੜ ਉਡਾਣ ਦਿਵਸ ਸਾਨੂੰ ਮਨੁੱਖਤਾ ਦੀ ਸਾਂਝੀਵਾਲਤਾ ਅਤੇ ਸਾਂਝੀਆਂ ਚੁਣੌਤੀਆਂ ਨੂੰ ਸਰ ਕਰਨ ਲਈ ਸਾਡੀ ਇਕਠਿਆਂ ਕੰਮ ਕਰਨ ਦੀ ਲੋੜ ਦਾ ਚੇਤਾ ਕਰਵਾਏਗਾ। ਖਾਸ ਕਰਕੇ ਨੌਜਵਾਨਾ ਨੂੰ ਆਪਣੇ ਸੁਫਨੇ ਸਾਕਾਰ ਕਰਨ ਅਤੇ ਸੰਸਾਰ ਨੂੰ ਗਿਆਨ ਅਤੇ ਸੋਝੀ ਦੇ ਨਵੇਂ ਦਸਹੱਦਿਆਂ ਵਲ ਤੋਰਨ ਲਈ ਪ੍ਰੇਰਨਾਂ ਦੇਵੇਗਾ।” ਅੰਤਰਰਾਸ਼ਟਰੀ ਮਨੁੱਖੀ ਪੁਲਾੜ ਉਡਾਣ ਦਿਵਸ 7 ਅਪ੍ਰੈਲ 2011 ਨੂੰ ਯੂ ਐਨ ਓ ਵਲੋਂ ਹਰ ਸਾਲ 12 ਅਪ੍ਰੈਲ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ।

ਸਭ ਤੋਂ ਪਹਿਲਾਂ 4 ਅਕਤੂਬਰ 1957 ਨੂੰ ਸੋਵੀਅਤ ਯੂਨੀਅਨ ਨੇ ਆਪਣਾ ਪਹਿਲਾ ਬਣਾਉਟੀ ਉਪ ਗ੍ਰਹਿ ਸਪੂਤਨਿਕ -1 ਪੁਲਾੜ ਵਿੱਚ ਭੇਜ ਕੇ ਸਫਲਤਾ ਹਾਸਲ ਕੀਤੀ ਸੀ। ਇਹ 84 ਕਿਲੋਗ੍ਰਾਮ ਭਾਰ ਦਾ ਤੇ 58 ਸੈਂਟੀਮੀਟਰ ਅਕਾਰ ਦਾ ਸੀ ਜੋ ਧਰਤੀ ਦੇ ਦੁਆਲੇ ਤਿੰਨ ਮਹੀਨੇ ਚੱਕਰ ਲਾਉਦਾ ਰਿਹਾ। ਸੋਵੀਅਤ ਸੰਘ ਨੇ 3 ਨਵੰਬਰ 1957 ਨੂੰ 508 ਕਿਲੋਗ੍ਰਾਮ ਭਾਰ ਦਾ ਦੂਜਾ ਸਪੂਤਨਿਕ-2 ਭੇਜਿਆ, ਜਿਸਨੇ 200 ਦਿਨ ਧਰਤੀ ਦੀ ਪ੍ਰਕਰਮਾ ਕੀਤੀ। ਇਸ ਵਿੱਚ ਲਾਇਕਾ ਨਾਂ ਦੀ ਕੁਤੀ ਵੀ ਭੇਜੀ ਗਈ ਜੋ ਉਪ ਗ੍ਰਹਿ ਛੱਡਣ ਦੇ ਕੁਝ ਸਮੇਂ ਬਾਅਦ ਮਰ ਗਈ।

- Advertisement -

27 ਸਾਲਾ ਯੂਰੀ ਗਾਗਰਿਨ ਵੋਸਟੋਕ -1 ਵਿੱਚ 327 ਕਿਲੋਮੀਟਰ ਦੀ ਉਚਾਈ ਤੱਕ ਪਹੁੰਚਾ ਸੀ। ਵਾਪਸੀ ਤੇ ਯੂਰੀ ਗਾਗਰਿਨ ਸੱਤ ਕਿਲੋਮੀਟਰ ਦੀ ਉਚਾਈ ਤੋਂ ਪੈਰਾਸ਼ੂਟ ਰਾਂਹੀ ਵੋਲਗਾ ਨਦੀ ਦੇ ਕਿਨਾਰੇ ਉਤਰ ਗਿਆ। 2015 ਤੱਕ 40 ਤੋਂ ਵਧ ਦੇਸ਼ਾਂ ਦੇ 550 ਦੇ ਕਰੀਬ ਪੁਲਾੜ ਯਾਤਰੀ ਪੁਲਾੜ ਉਡਾਨਾਂ ਦਾ ਤਜਰਬਾ ਹਾਸਲ ਕਰ ਚੁਕੇ ਹਨ। ਚੰਨ ਤਕ ਪਹੁੰਚਣ ਵਾਲੇ 12 ਤੋਂ ਵੱਧ ਪੁਲਾੜ ਯਾਤਰੀ ਹਨ। ਰੂਸ ਦੇ ਸ਼ਹਿਰ ਕੁਲਸ਼ੀਨੋ ਵਿਚ ਮੇਜਰ ਯੂਰੀ ਗਾਗਰਿਨ 9 ਮਾਰਚ 1934 ਨੂੰ ਪੈਦਾ ਹੋਇਆ।

ਵਿਸ਼ਵ ਦਾ ਪਹਿਲਾ ਪੁਲਾੜ ਯਾਤਰੀ ਯੂਰੀ ਗਾਗਰਿਨ ਪੁਲਾੜ ਵਿਚ ਹੋਏ ਹਵਾਈ ਜਹਾਜ ਦੇ ਹਾਦਸੇ ਕਾਰਨ 27 ਮਾਰਚ 1968 ਨੂੰ ਪੁਲਾੜ ਵਿਚ ਹਮੇਸ਼ਾਂ ਲਈ ਅਲੋਪ ਹੋ ਗਿਆ। ਰੂਸ ਦੇ ਸ਼ਹਿਰ ਸਾਰਾਤੋਵ ਵਿਚ ਉਸਦਾ ਬੁਤ ਸਥਾਪਤ ਕੀਤਾ ਗਿਆ ਹੈ। ਪੁਲਾੜ ਪਰੀਆਂ 16 ਜੂਨ 1963 ਵਿਚ ਪੁਲਾੜ ਵਿੱਚ ਉਡਾਰੀ ਭਰਨ ਵਾਲੀ ਪਹਿਲੀ ਔਰਤ ਵੈਲਨਤੀਨਾ ਤੈਰਿਸ਼ਕੋਵਾ ਰੂਸ ਦੀ ਸੀ। 1984 ਵਿਚ ਹੀ ਇਸੇ ਦੇਸ਼ ਦੀ ਪੁਲਾੜ ਵਿੱਚ ਤੁਰਨ ਵਾਲੀ ਪਹਿਲੀ ਔਰਤ ਸਵੇਤਲਾਨਾ ਸੀ। 2014 ਵਿੱਚ ਯੇਲੀਨਾ ਕੋਂਡਿਕੋਵਾ ਪਹਿਲੀ ਮੁਟਿਆਰ ਸੀ ਜੋ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਵਿੱਚ ਗਈ। ਪੁਲਾੜ ਵਿਚ ਜਾਣ ਵਾਲੀਆਂ ਔਰਤਾਂ ਦੇ ਪਖੋਂ ਅਮਰੀਕਾ ਨੇ ਪਹਿਲਾ ਕਦਮ ਰੂਸ ਤੋਂ 20 ਸਾਲ ਪਿਛੋਂ ਚੁੱਕਿਆ। ਜਦੋਂ ਸ਼ੈਲੀ ਰਾਈਡ 1983 ਵਿਚ ਪੁਲਾੜ ਵਿੱਚ ਗਈ। ਇਸ ਪਿਛੋਂ ਅਮਰੀਕਾ ਦੀਆ 40 ਤੋਂ ਵੱਧ ਔਰਤਾਂ ਪੁਲਾੜ ਵਿੱਚ ਉਡਾਰੀ ਭਰ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ ਕੈਨੇਡਾ ਦੀਆਂ ਰਾਬਰਟ ਬੋਦਾਰ (1992), ਜੂਲੀ ਪਾਏਟ (1999), ਭਾਰਤ ਦੀ ਕਲਪਨਾ ਚਾਵਲਾ (1997-2003),ਜਪਾਨ ਦੀਆਂ ਚਿਆਕੀ ਮੁਕੇਈ (1994-98) ਤੇ ਨਾਉਕੋ ਯਾਮਾਜਾਕੀ (2010) ਪੁਲਾੜ ਵਿਚ ਗਈਆਂ।1986 ਵਿਚ ਪਹਿਲੀ ਵਾਰ ਹਾਦਸੇ ਵਿਚ ਅਮਰੀਕਨ ਪੁਲਾੜੀ ਔਰਤਾਂ ਜੁਡਿਥ ਏ ਰੈਸਨੀਕ ਤੇ ਕਰਿਸਟਾ ਮੈਕਾਲਿਫ ਦੀ ਮੌਤ ਹੋਈ।

2003 ਵਿੱਚ ਹਰਿਆਣਾ ਵਿਚ ਕਰਨਾਲ ਦੀ ਜੰਮਪਲ ਕਲਪਨਾ ਚਾਵਲਾ ਪੰਜ ਪੁਲਾੜ ਮਰਦ ਯਾਤਰੀਆਂ ਸਮੇਤ ਕੋਲੰਬੀਆ ਸ਼ਟਲ ਦੀ ਵਾਪਸੀ ‘ਤੇ ਹਾਦਸੇ ਵਿਚ ਮੌਤ ਦੇ ਮੂੰਹ ਜਾ ਪਈ। 2012 ਵਿਚ ਚੀਨ ਦੀ ਪਹਿਲੀ ਔਰਤ ਲਿਊ ਯਾਂਗ ਸ਼ਾਦੀਸ਼ੁਦਾ ਸੀ ਜੋ ਪੁਲਾੜ ਵਿਚ ਗਈ। ਇੰਗਲੈਂਡ ਦੀ ਰਸਾਇਣ ਵਿਗਿਆਨੀ ਹੈਲਨ ਸ਼ਰਮਨ, ਫਰਾਂਸ ਦੀ ਕਲਾਦ ਹੈਗਨੈਅਰ, ਦੱਖਣੀ ਕੋਰੀਆ ਦੀ ਯੀਸੋ ਯੀਅਨ, ਇਟਲੀ ਦੀ ਸਾਮੰਥਾ ਕਰਿਸਟੋਫੋਰੇਟੀ ਆਪਣੇ ਆਪਣੇ ਦੇਸ ਦੀਆਂ ਪਹਿਲੀਆਂ ਉਡਣ ਪਰੀਆਂ ਸਨ ਜਿਨ੍ਹਾਂ ਪੁਲਾੜ ਵਿੱਚ ਉਡਾਰੀਆਂ ਭਰੀਆਂ। ਹਰਿਆਣਾ ਦੀ ਜਸਲੀਨ ਕੌਰ ਮੰਗਲ ਮਿਸ਼ਨ ਦੀ ਦੌੜ ਵਿਚ ਆਪਣਾ ਨਾਮ ਲਿਖਾਉਣ ਵਿੱਚ ਕਾਮਯਾਬ ਹੋ ਚੁੱਕੀ ਹੈ।

Share this Article
Leave a comment