‘ਸਿਰਫ 2 ਘੰਟੇ ਹੀ ਸੌਂਦੇ ਹਨ ਪੀਐੱਮ ਮੋਦੀ, 24 ਘੰਟੇ ਜਾਗਣ ਲਈ ਕਰ ਰਹੇ ਨੇ ਪ੍ਰਯੋਗ’

TeamGlobalPunjab
2 Min Read

ਨਿਊਜ਼ ਡੈਸਕ: ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਇੱਕ ਵੱਡਾ ਦਾਅਵਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸਤ ‘ਚ ਕਿੰਨੇ ਸਰਗਰਮ ਹਨ। ਚਾਹੇ ਮੋਦੀ ਦਫਤਰ ਵਿੱਚ ਮੀਟਿੰਗ ਕਰ ਰਹੇ ਹੋਣ, ਕਿਸੇ ਥਾਂ ਦਾ ਜਾਇਜ਼ਾ ਲੈਣ ਆਏ ਹੋਣ ਜਾਂ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣ ਉਹ ਹਮੇਸ਼ਾ ਐਕਟਿਵ ਨਜ਼ਰ ਆਉਂਦੇ ਹਨ। ਕਈ ਰਿਪੋਰਟਾਂ ‘ਚ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਮੋਦੀ 24 ਘੰਟਿਆਂ ‘ਚੋਂ 18 ਘੰਟੇ ਕੰਮ ਕਰਦੇ ਹਨ ਅਤੇ ਸਿਰਫ 6 ਘੰਟੇ ਦੀ ਨੀਂਦ ਲੈਂਦੇ ਹਨ।

ਹੁਣ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਹਰ ਰੋਜ਼ ਸਿਰਫ ਦੋ ਘੰਟੇ ਹੀ ਸੌਂਦੇ ਹਨ। ਪਾਟਿਲ ਨੇ ਇਹ ਵੀ ਕਿਹਾ ਕਿ ਮੋਦੀ ਅਜਿਹਾ ਪ੍ਰਯੋਗ ਕਰ ਰਹੇ ਹਨ ਤਾਂ ਕਿ ਉਨਾਂ ਨੂੰ ਸੌਣ ਦੀ ਜ਼ਰੂਰਤ ਹੀ ਨਾਂ ਪਵੇ ਅਤੇ ਉਹ ਦੇਸ਼ ਲਈ 24 ਘੰਟੇ ਕੰਮ ਕਰਦੇ ਰਹਿਣ।

ਕੀ ਮੋਦੀ ਸੱਚੀ ਸਿਰਫ਼ 2 ਘੰਟੇ ਹੀ ਸੌਂਦੇ ਹਨ?

- Advertisement -

ਸਾਲ 2019 ‘ਚ ਮੋਦੀ ਨੇ ਖੁਦ ਜਾਣਕਾਰੀ ਦਿੱਤੀ ਸੀ ਕਿ ਉਹ ਕਿੰਨੇ ਘੰਟੇ ਸੌਂਦੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਇੰਟਰਵਿਊ ‘ਚ ਮੋਦੀ ਨੇ ਦੱਸਿਆ ਸੀ ਕਿ ਉਹ ਸਾਢੇ ਤਿੰਨ ਤੋਂ ਚਾਰ ਘੰਟੇ ਸੌਂਦੇ ਹਨ।

ਦੱਸ ਦਈਏ ਕਿ ਪੀਐੱਮ ਮੋਦੀ ਦੇ ਦਿਨ ਦੀ ਸ਼ੁਰੂਆਤ ਯੋਗ ਨਾਲ ਹੁੰਦੀ ਹੈ। ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਭੋਜਨ ਖਾਂਦੇ ਹਨ ਤੇ ਸਮੇਂ ਦੇ ਪਾਬੰਦ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment