ਮੈਨਹਟਨ : ਅਮਰੀਕਾ ਦੇ ਮੈਨਹਟਨ ਵਿੱਚ ਮਿਸ ਯੂਐਸਏ ਰਹਿ ਚੁੱਕੀ ਚੈਸਲੀ ਕ੍ਰਿਸਟ ਨੇ 60ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਦੀ ਉਮਰ ਸਿਰਫ਼ 30 ਸਾਲ ਸੀ।ਕ੍ਰਿਸਟ ਨੇ ਅੱਜ (ਸੋਮਵਾਰ) ਸਵੇਰੇ 7.15 ਵਜੇ ਖੁਦਕੁਸ਼ੀ ਕੀਤੀ। ਆਪਣੀ ਜਾਨ ਦੇਣ ਤੋਂ ਪਹਿਲਾਂ ਕ੍ਰਿਸਟ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵੀ ਕੀਤੀ ਸੀ।
ਰਿਪੋਰਟ ਮੁਤਾਬਕ ਮਿਸ ਯੂਐਸਏ ਕ੍ਰਿਸਟ ਐਕਸਟਰਾ ਨਾਮ ਦੇ ਇੱਕ ਮਨੋਰੰਜਨ ਸ਼ੋਅ ਦੀ ਪੱਤਰਕਾਰ ਵੀ ਸੀ। ਕ੍ਰਿਸਟ ਦੇ ਖੁਦਕੁਸ਼ੀ ਕਰਨ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਇਹ ਦਿਨ ਤੁਹਾਡੇ ਲਈ ਆਰਾਮ ਅਤੇ ਸ਼ਾਂਤੀ ਲਿਆਵੇ,” ਉਸਨੇ ਇਮਾਰਤ ਤੋਂ ਛਾਲ ਮਾਰਨ ਤੋਂ ਕੁਝ ਘੰਟੇ ਪਹਿਲਾਂ ਇੰਸਟਾਗ੍ਰਾਮ ‘ਤੇ ਪੋਸਟ ਕੀਤਾ।
https://www.instagram.com/p/CZWn2kuOVy_/?utm_source=ig_embed&ig_rid=4c9d5d5d-1705-44b6-a7f6-7a281216a94b
ਦੱਸ ਦੇਈਏ ਕਿ ਜਿਸ ਇਮਾਰਤ ਦੀ 60ਵੀਂ ਮੰਜ਼ਿਲ ਤੋਂ ਕ੍ਰਿਸਟ ਨੇ ਛਾਲ ਮਾਰੀ ਸੀ, ਉਹ ਉਸੇ ਇਮਾਰਤ ਦੀ 9ਵੀਂ ਮੰਜ਼ਿਲ ‘ਤੇ ਰਹਿੰਦੀ ਸੀ। ਪ੍ਰਸ਼ੰਸਕ ਕ੍ਰਿਸਟ ਦੀ ਮੌਤ ਦੀ ਖਬਰ ਸੁਣ ਕੇ ਦੁਖੀ ਹਨ।