ਨਿਊਜ਼ ਡੈਸਕ: ਪਿਛਲੇ ਕੁਝ ਦਿਨਾਂ ਤੋਂ ਭਾਰਤ-ਕੈਨੇਡਾ ਸਬੰਧ ਤਣਾਅਪੂਰਨ ਰਹੇ ਹਨ। ਪਰ ਕੈਨੇਡਾ ਜਾਣ ਵਾਲੇ ਚਾਹਵਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ। ਹਾਲ ਹੀ ਵਿੱਚ ਕੈਨੇਡਾ ਸਰਕਾਰ ਵੱਲੋਂ ਮਾਈਨਰ ਸਟੱਡੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਬਹਾਲ ਕੀਤੀ ਗਈ ਹੈ। ਇਹ ਪ੍ਰਕਿਰਿਆ ਜਲਦ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵੀਜ਼ੇ ਅਧੀਨ 4 ਤੋਂ 17 ਸਾਲ ਤੱਕ ਦੇ ਬੱਚੇ ਕੈਨੇਡਾ ਵਿੱਚ ਸਕੂਲੀ ਪੜ੍ਹਾਈ ਲਈ ਵੀਜ਼ਾ ਅਪਲਾਈ ਕਰ ਸਕਦੇ ਹਨ।
ਇਹ ਵੀਜ਼ਾ ਖ਼ਾਸ ਤੌਰ ਤੇ ਸਕੂਲੀ ਵਿੱਦਿਆ ਹਾਸਿਲ ਕਰਨ ਵਾਲੇ ਵਿਦਿਆਰਥੀਆ ਨੂੰ ਦਿੱਤਾ ਜਾਵੇਗਾ। ਇਸ ਵਿੱਚ ਬੱਚਿਆਂ ਦੇ ਮਾਤਾ ਪਿਤਾ ਵੀ ਵਿਦੇਸ਼ ਜਾ ਸਕਦੇ ਹਨ। ਇਸਦੇ ਨਾਲ ਹੀ ਬੱਚੇ ਦੇ ਨਾਲ ਵਿਦੇਸ਼ ਪਹੁੰਚ ਕੇ ਮਾਪੇ ਆਪਣਾ ਵੀਜ਼ਾ ਵਰਕ ਵੀਜ਼ਾ ਵਿੱਚ ਤਬਦੀਲ ਕਰ ਸਕਦੇ ਹਨ। ਇਹ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਸੁਨਹਿਰੀ ਮੌਕਾ ਹੈ। ਇਸ ਸਟੱਡੀ ਵੀਜ਼ੇ ਦੇ ਆਧਾਰ ਉੱਤੇ ਮਾਪਿਆਂ ਨੂੰ ਆਈਲੈਟਸ ਕਰਨ ਦੀ ਲੋੜ ਨਹੀਂ ਪਵੇਗੀ। ਉਹ ਆਪਣੇ ਬੱਚਿਆਂ ਦੇ ਮਾਈਨਰ ਸਟੱਡੀ ਵੀਜ਼ਾ ਦੇ ਆਧਾਰ ਉੱਤੇ ਹੀ ਉਸ ਨਾਲ ਜਾਣ ਦੇ ਯੋਗ ਹਨ। ਇਸ ਦੇ ਲਈ ਫੀਸ ਵੀਜ਼ਾ ਲੱਗਣ ਤੋਂ ਬਾਅਦ ਵਸੂਲੀ ਜਾਵੇਗੀ। ਬੱਚਿਆਂ ਦੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਦਾ ਇਹ ਇੱਕ ਚੰਗਾ ਮੌਕਾ ਹੈ।
ਦੱਸਣਯੋਗ ਹੈ ਕਿ ਮਾਈਨਰ ਸਟੱਡੀ ਵੀਜ਼ਾ 4 ਤੋਂ 17 ਸਾਲ ਤੱਕ ਦੇ ਬੱਚਿਆਂ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਦੀ ਪ੍ਰਕਿਰਿਆ ਦੂਸਰੇ ਵੀਜ਼ਿਆਂ ਦੇ ਮੁਕਾਬਲੇ ਕਾਫ਼ੀ ਸੁਖਾਵੀ ਹੁੰਦੀ ਹੈ। ਇਸ ਵੀਜ਼ੇ ਤਹਿਤ ਮਾਪੇ ਆਪਣੇ ਬੱਚਿਆਂ ਦੇ ਦੇਖਭਾਲ ਦੇ ਮੰਤਵ ਨਾਲ ਉਨ੍ਹਾਂ ਨਾਲ ਵਿਦੇਸ਼ ਦੀ ਸੈਰ ਕਰ ਸਕਦੇ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.