ਨਿਹੰਗ ਸਿੰਘਾਂ ਦੇ ਹਮਲੇ ਚ ਹੱਥ ਗਵਾਉਣ ਵਾਲੇ ਏਐਸਆਈ ਦੀ ਸਰਕਾਰ ਨੇ ਫੜੀ ਨੇ ਬਾਂਹ!

TeamGlobalPunjab
2 Min Read

ਚੰਡੀਗੜ੍ਹ : ਬੀਤੇ ਦਿਨੀ ਕਰਫਿਊ ਦੌਰਾਨ ਮੁਖ ਮੰਤਰੀ ਦੇ ਸ਼ਹਿਰ ਪਟਿਆਲਾ ਅੰਦਰ ਵਾਪਰੀ ਭਿਆਨਕ ਘਟਨਾ ਦੌਰਾਨ ਪੰਜਾਬ ਪੁਲਿਸ ਦੇ ਇਕ ਜਵਾਨ ਏਐਸਆਈ ਹਰਜੀਤ ਸਿੰਘ ਨੇ ਆਪਣਾ ਹੱਥ ਗਵਾ ਦਿੱਤਾ ਸੀ । ਹੁਣ ਸਰਕਾਰ ਵਲੋਂ ਉਸ ਦੀ ਮਿਸਾਲੀ ਹਿੰਮਤ ਦੀ ਪਛਾਣ ਵਜੋਂ ਸਬ ਇੰਸਪੈਕਟਰ ਦੇ ਅਹੁਦੇ ’ਤੇ ਤਰੱਕੀ ਕਰ ਦਿੱਤੀ ਗਈ ਹੈ। ਇਥੇ ਹੀ ਬਸ ਨਹੀਂ ਉਸ ਦੇ ਸਾਥੀਆਂ ਦੀ ਵੀ ਸ਼ਲਾਘਾ ਕੀਤੀ ਗਈ ਹੈ । ਇਹ ਫੈਸਲਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਪਸੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ।

ਡੀਜੀਪੀ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਅਤੇ ਅਵਾਰਡ ਭਾਵਨਾ, ਹੌਂਸਲਾ ਅਤੇ ਹਾਜ਼ਰੀ ਦੇ ਮੱਦੇਨਜ਼ਰ ਡਿਊਟੀ ਪ੍ਰਤੀ ਸ਼ਾਨਦਾਰ ਲਗਨ, ਸਬਰ ਵਜੋਂ ਦਿਤੀ ਗਈ ਹੈ । ਉਨ੍ਹਾਂ ਕਿਹਾ ਕਿ ਇਹ ਮੁਲਾਜ਼ਮ ਦੂਜਿਆਂ ਲਈ ਪ੍ਰੇਰਨਾ ਸਰੋਤ ਹਨ ।


ਦੱਸ ਦੇਈਏ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦਸਿਆ ਸੀ ਕਿ ਇਥੇ ਪਟਿਆਲਾ ਦੀ ਸਬਜ਼ੀ ਮੰਡੀ ਵਿਚ ਕੁਝ ਅਧਿਕਾਰੀ ਆਪਣੀ ਡਿਊਟੀ ਤੇ ਸਨ ਅਤੇ ਲੋਕਾਂ ਨੂੰ ਇਕਠੇ ਹੋਣ ਤੋਂ ਰੋਕ ਰਹੇ ਸਨ ।ਐਸ ਐਸ ਪੀ ਸਿੱਧੂ ਅਨੁਸਾਰ ਇਸ ਦੌਰਾਨ ਕੁਝ ਨਿਹੰਗ ਸਿੰਘ ਇਕ ਵਹੀਕਲ ਤੇ ਸਵਾਰ ਹੋ ਕੇ ਆਏ ਤਾ ਉਨ੍ਹਾਂ ਨੂੰ ਅਧਿਆਕਰੀਆਂ ਨੇ ਪੁੱਛਿਆ ਕਿ ਤੁਹਾਡੇ ਕੋਲ ਕਰਫਿਊ ਪਾਸ ਹੈ ? ਪਰ ਨਿਹੰਗ ਸਿੰਘਾਂ ਨੇ ਬੈਰੀਕੇਡ ਤੋਂ ਆਪਣੀ ਗੱਡੀ ਲੰਘਾ ਦਿਤੀ ਅਤੇ ਮੰਡੀ ਦੇ ਗੇਟ ਵਿਚ ਗੱਡੀ ਮਾਰੀ । ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਪਰ ਉਨ੍ਹਾਂ ਨੇ ਅਧਿਕਾਰੀਆਂ ਤੇ ਹਮਲਾ ਕਰ ਦਿੱਤਾ । ਉਨ੍ਹਾਂ ਦਸਿਆ ਕਿ ਇਸ ਹਮਲੇ ਦੌਰਾਨ ਐਸ ਐਚ ਓ ਥਾਣਾ ਸਦਰ ਪਟਿਆਲਾ ਦੇ ਬਾਹ ਤੇ ਗੰਭੀਰ ਸਟ ਲਗੀ ਹੈ, ਇਕ ਏਐਸਆਈ ਦਾ ਇਸ ਦੌਰਾਨ ਹੱਥ ਕੱਟਿਆ ਗਿਆ ।

Share this Article
Leave a comment