ਗਰਮੀਆਂ ਵਿੱਚ ਪੁਦੀਨਾ ਹੈ ਲਾਭਦਾਇਕ ,ਪੜੋ ਕੀ ਹਨ ਲਾਭ

Global Team
3 Min Read

ਨਿਊਜ਼ ਡੈਸਕ : ਜਿਵੇ ਹੀ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ। ਹਰ ਕੋਈ ਵਿਅਕਤੀ ਆਪਣੀ ਸਿਹਤ ਦਾ ਖਿਆਲ ਰੱਖਣਾ ਸ਼ੁਰੂ ਕਰ ਦਿੰਦਾ ਹੈ। ਉਹ ਗਰਮੀ ਤੋਂ ਰਾਹਤ ਪਾਉਣ ਲਈ ਕਈ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦਾ ਹੈ। ਜਿਸ ਨਾਲ ਸਰੀਰ ਵਿੱਚ ਠੰਡਕ ਬਣੀ ਰਹੇ। ਗਰਮੀ ਵਿੱਚ ਲੱਸੀ , ਦਹੀਂ , ਨੀਂਬੂ ਪਾਣੀ ਤੇ ਕਈ ਸਕਜਵੀ ਵੀ ਪੀਂਦੇ ਹਨ। ਅਜਿਹਾ ਹੀ ਇੱਕ ਤਰੀਕਾ ਹੈ ਪੁਦੀਨੇ ਦਾ ਸੇਵਨ ਕਰਨਾ, ਜਿਸ ਦੀ ਗਰਮੀਆਂ ਵਿੱਚ ਬਹੁਤ ਜ਼ਿਆਦਾ ਮੰਗ ਹੁੰਦੀ ਹੈ। ਪੁਦੀਨਾ ਇੱਕ ਗੁਣਾਂ ਨਾਲ ਭਰਪੂਰ ਜੜ੍ਹੀ ਬੂਟੀ ਹੈ ਜੋ ਬਹੁਤ ਸਾਰੇ ਸਿਹਤ ਲਾਭ ਪ੍ਰਦਾਨ ਕਰਦੀ ਹੈ ਅਤੇ ਕਈ ਤਰੀਕਿਆਂ ਨਾਲ ਵਰਤੀ ਜਾਂਦੀ ਹੈ। ਕਈ ਇਸ ਨੂੰ ਆਪਣੇ ਘਰ ਵਿਚ ਲਗਾਉਂਦੇ ਹਨ।

1 .ਖੰਘ ਅਤੇ ਜ਼ੁਕਾਮ ਵਿੱਚ ਅਸਰਦਾਰ: ਪੁਦੀਨੇ ਤੋਂ ਬਣੇ ਡ੍ਰਿੰਕ ਗਰਮੀਆਂ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਬਹੁਤ ਵਧੀਆ ਹਨ। ਪੁਦੀਨੇ ਦੀ ਚਾਹ, ਖਾਸ ਤੌਰ ‘ਤੇ ਖੰਘ ਅਤੇ ਜ਼ੁਕਾਮ ਦੇ ਮਾਮਲਿਆਂ ਵਿੱਚ ਬਹੁਤ ਰਾਹਤ ਪ੍ਰਦਾਨ ਕਰਦੀ ਹੈ। ਇਸ ਨਾਲ ਖਾਂਸੀ ਤੋਂ ਬਚਾ ਰਹਿੰਦਾ ਹੈ। ਗਲਾ ਨਹੀਂ ਸੁਕਦਾ। ਗਰਮੀ ਵਿੱਚ ਵੱਧ ਪਿਆਸ ਦੀ ਸਮੱਸਿਆ ਪੈਦਾ ਨਹੀਂ ਹੁੰਦੀ।

2 . ਇਮਿਊਨਿਟੀ ਵੱਧ ਕਰਨ ਵਿੱਚ ਕਰੇ ਮਦਦ-: ਪੁਦੀਨੇ, ਨਿੰਬੂ ਅਤੇ ਨਾਰੀਅਲ ਪਾਣੀ ਦਾ ਮਿਸ਼ਰਣ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਨਾਲ ਸਰੀਰ ਵਿੱਚ ਠੰਡਕ ਰਹਿੰਦੀ ਹੈ। ਜਿਸ ਨਾਲ ਸੋਚਣ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ।
3 . ਐਲਰਜੀ ਨੂੰ ਦੂਰ ਕਰਦਾ ਹੈ: ਪੁਦੀਨਾ ਇੱਕ ਕੁਦਰਤੀ ਐਂਟੀਹਿਸਟਾਮਾਈਨ ਹੈ ਜੋ ਨੱਕ ਅਤੇ ਅੱਖਾਂ ਨਾਲ ਸਬੰਧਤ ਐਲਰਜੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਦਿਮਾਗ ਨੂੰ ਸ਼ਾਂਤ ਕਰਨ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਪੁਦੀਨੇ ਦਾ ਫੇਸ ਪੈਕ ਬਣਾ ਕਿ ਮੂੰਹ ਤੇ ਲਾਉਣ ਨਾ ਗਰਮੀ ਨਾਲ ਹੋਏ ਕਿਲ ,ਮੁਹਾਸੇ ਖ਼ਤਮ ਹੋ ਜਾਂਦੇ ਹਨ।
4 .ਸਕਿਨ ਨੂੰ ਪੋਸ਼ਣ ਦਿੰਦਾ ਹੈ: ਇਸ ਦੇ ਠੰਡਕ ਵਾਲੇ ਪ੍ਰਭਾਵ ਦੇ ਨਾਲ, ਪੁਦੀਨਾ ਸਕਿਨ ਲਈ ਵੀ ਫਾਇਦੇਮੰਦ ਹੈ। ਪੁਦੀਨੇ ਦਾ ਰਸ ਚਿਹਰੇ ‘ਤੇ ਲਗਾਉਣ ਨਾਲ ਸਕਿਨ ਨੂੰ ਨਮੀ ਅਤੇ ਤਾਜ਼ਗੀ ਪ੍ਰਦਾਨ ਕਰਨ ਵਿਚ ਮਦਦ ਮਿਲਦੀ ਹੈ। ਇਸ ਨੂੰ ਦਹੀਂ ਜਾਂ ਸ਼ਹਿਦ ਵਿਚ ਮਿਲਾ ਕੇ ਲਗਾਉਣਾ ਵੀ ਸਕਿਨ ਲਈ ਫਾਇਦੇਮੰਦ ਹੁੰਦਾ ਹੈ।
5 . ਪਾਚਨ ਵਿੱਚ ਸਹਾਇਤਾ ਕਰਦਾ ਹੈ: ਪੁਦੀਨੇ ਦੀ ਵਰਤੋਂ ਪਾਚਨ ਸੰਬੰਧੀ ਸਮੱਸਿਆਵਾਂ ਵਿੱਚ ਵਿਆਪਕ ਤੌਰ ‘ਤੇ ਕੀਤੀ ਜਾਂਦੀ ਹੈ। ਜੀਰਾ, ਕਾਲੀ ਮਿਰਚ ਅਤੇ ਹਿੰਗ ਵਰਗੀਆਂ ਹੋਰ ਜੜ੍ਹੀ -ਬੂਟੀਆਂ ਦੇ ਨਾਲ ਪੁਦੀਨੇ ਦਾ ਸੇਵਨ ਕਰਨ ਨਾਲ ਪੇਟ ਦਰਦ ਅਤੇ ਪਾਚਨ ਸੰਬੰਧੀ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਪੁਦੀਨੇ ਦੀ ਚਟਨੀ ਬਣਾ ਕਿ ਖਾਣਾ ਵੀ ਸਿਹਤ ਲਈ ਵਧੀਆ ਹੁੰਦਾ ਹੈ। ਇਸ ਨਾਲ ਬਦਹਜ਼ਮੀ ਦੂਰ ਹੁੰਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

 

 

Share this Article
Leave a comment