ਕੈਨੇਡਾ ਦੀਆਂ ਸੜਕਾਂ ’ਤੇ ਆਇਆ ਗੈਰਕਾਨੂੰਨੀ ਪਰਵਾਸੀਆਂ ਦਾ ਹੜ੍ਹ

Prabhjot Kaur
2 Min Read

ਟੋਰਾਂਟੋ: ਕੈਨੇਡਾ ਦੀਆਂ ਸੜਕਾਂ ’ਤੇ ਐਤਵਾਰ ਨੂੰ ਵੱਡੀ ਗਿਣਤੀ ‘ਚ ਪਰਵਾਸੀਆਂ ਨੇ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਪੱਕਾ ਕਰਨ ਦੀ ਮੰਗ ਕਰਦਿਆਂ ਰੈਲੀਆਂ ਕੱਢੀਆਂ। ਗੈਰਕਾਨੂੰਨੀ ਪਰਵਾਸੀਆਂ ਨੇ ਟੋਰਾਂਟੋ ਤੋਂ ਇਲਾਵਾ ਵੈਨਕੂਵਰ, ਐਡਮਿੰਟਨ, ਮੌਂਟਰੀਅਲ, ਫਰੈਡਰਿਕਟਨ ਅਤੇ ਸੇਂਟ ਜੌਹਨਜ਼ ਸਣੇ 13 ਸ਼ਹਿਰਾਂ ‘ਚ ਵੱਡੇ ਇਕੱਠ ਕਰਦਿਆਂ ਲਿਬਰਲ ਸਰਕਾਰ ਨੂੰ ਜਲਦ ਤੋਂ ਜਲਦ ਇਤਿਹਾਸਕ ਫੈਸਲਾ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਮਾਈਗਰੈਂਟ ਵਰਕਰਜ਼ ਅਲਾਇੰਸ ਫਾਰ ਚੇਂਜ ਦੇ ਕਾਰਜਕਾਰੀ ਨਿਰਦੇਸ਼ਕ ਸਈਦ ਹੁਸੈਨ ਨੇ ਕਿਹਾ ਕਿ ਸਾਡੇ ਕੋਲ ਇਸ ਸਮੇਂ ਇੱਕ ਇਤਿਹਾਸਕ ਮੌਕਾ ਹੈ ਕਿ ਅਸੀਂ ਇੱਕ ਗਲਤੀ ਨੂੰ ਠੀਕ ਕਰੀਏ ਜੋ ਕਈ ਸਾਲਾਂ ਤੋਂ ਚਲੀ ਆ ਰਹੀ ਹੈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸੰਸਦ ਹੁਣ ਇਸ ਕੰਮ ‘ਚ ਕਿਸੇ ਵੀ ਤਰ੍ਹਾਂ ਦੇਰੀ ਨਾਂ ਕਰੇ।

- Advertisement -

ਉੱਥੇ ਹੀ ਟੋਰਾਂਟੋ ਵਿਖੇ ਭਾਰੀ ਬਾਰਸ਼ ਦੌਰਾਨ ਵੀ ਪਰਵਾਸੀਆਂ ਦੇ ਹੌਸਲੇ ਬੁਲੰਦ ਰਹੇ ਜੋ ਲਗਾਤਾਰ ਕੱਚੇ ਪਰਵਾਸੀਆਂ ਲਈ ਪੀ.ਆਰ. ਦੀ ਮੰਗ ਕਰ ਰਹੇ ਸਨ। ਆਪਣੇ ਪਰਿਵਾਰ ਨਾਲ ਮੈਕਸੀਕੋ ਤੋਂ ਕੈਨੇਡਾ ਪੁੱਜੇ ਇਕ ਨੌਜਵਾਨ ਨੇ ਰੈਲੀ ਦੌਰਾਨ ਦੱਸਿਆ ਕਿ ਉਸ ਦੇ ਪਰਿਵਾਰ ਸਿਹਤ ਸਹੂਲਤਾਂ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਕੋਈ ਇੰਮੀਗ੍ਰੇਸ਼ਨ ਸਟੇਟਸ ਨਾਂ ਹੋਣ ਕਾਰਨ ਕੈਨੇਡਾ ਬਾਹਰ ਨਹੀਂ ਜਾ ਸਕਦੇ। ਇੰਮੀਗ੍ਰੇਸ਼ਨ ਸਟੇਟਸ ਨਾਂ ਹੋਣ ਕਾਰਨ ਕੰਮ ਦੌਰਾਨ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ।

ਪਰਵਾਸੀਆਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਗੈਰਕਾਨੂੰਨੀ ਪਰਵਾਸੀਆਂ ਨੂੰ ਪੱਕਾ ਕਰਨ ਦੇ ਸੰਕੇਤ ਦੇ ਚੁੱਕੀ ਹੈ ਪਰ ਹੁਣ ਸਵਾਲ ਇਹ ਹੈ ਕਿ ਇਸ ਬਾਰੇ ਰਸਮੀ ਤੌਰ ’ਤੇ ਕੋਈ ਐਲਾਨ ਕਦੋਂ ਕੀਤਾ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment