ਹਰਿਆਣਾ ‘ਚ 26 ਜੁਲਾਈ ਤੱਕ ਵਧਾਇਆ ਗਿਆ ਲਾਕਡਾਊਨ

TeamGlobalPunjab
2 Min Read

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਤਾਲਾਬੰਦੀ ਨੂੰ ਇੱਕ ਵਾਰ ਫਿਰ ਤੋਂ ਹੋਰ ਸਮੇਂ ਲਈ ਵਧਾ ਦਿੱਤਾ ਹੈ । ‘ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ’ ਮੁਹਿੰਮ ਤਹਿਤ ਸੂਬੇ ਵਿਚ ਤਾਲਾਬੰਦੀ ਦੀ ਮਿਆਦ 26 ਜੁਲਾਈ ਤਕ ਵਧਾ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਨੇ ਰਾਤ 11 ਵਜੇ ਤਕ ਰੈਸਟੋਰੈਂਟ,ਢਾਬਿਆਂ ਅਤੇ ਬਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਨਾਲ ਹੀ, ਹੁਣ ਖਾਣ ਪੀਣ ਦੀਆਂ ਚੀਜ਼ਾਂ ਦੀ ਹੋਮ ਡਿਲਿਵਰੀ ਰਾਤ 11 ਵਜੇ ਤਕ ਕੀਤੀ ਜਾ ਸਕਦੀ ਹੈ।

ਸੂਬੇ ਦੇ ਮੁੱਖ ਸਕੱਤਰ ਵਿਜੇਵਰਧਨ ਨੇ ਤਾਲਾਬੰਦੀ ਦੀ ਮਿਆਦ ਵਧਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰੀ ਅਨਿਲ ਵਿਜ ਨੇ ਇਕ ਵਾਰ ਫਿਰ ਦੁਹਰਾਇਆ ਕਿ ਜੇ ਲੋਕ ਮਹਾਮਾਰੀ ਨੂੰ ਰੋਕਣ ਲਈ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਪੁਲਿਸ ਸਖ਼ਤੀ ਨਾਲ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿਚ, ਲੋਕਾਂ ਲਈ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਆਪਣੇ ਅਤੇ ਆਪਣੇ ਆਸ ਪਾਸ ਦੇ ਲੋਕਾਂ ਦੀ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ।

- Advertisement -

ਮੁੱਖ ਸਕੱਤਰ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ ਦੇ ਅਨੁਸਾਰ

  • ਹੁਣ ਰੈਸਟੋਰੈਂਟ ਅਤੇ ਬਾਰ ਨੂੰ ਸਵੇਰੇ 10 ਵਜੇ ਤੋਂ 11 ਵਜੇ ਤਕ ਖੋਲ੍ਹਿਆ ਜਾ ਸਕਦਾ ਹੈ। ਹੋਮ ਡਿਲੀਵਰੀ ਦਾ ਸਮਾਂ ਵੀ ਇਹੋ ਰਹੇਗਾ।
  • ਕਲੱਬ, ਰੈਸਟੋਰੈਂਟ, ਗੋਲਫ ਕਲੱਬਾਂ ਦੇ ਬਾਰ ਵੀ ਸਵੇਰੇ 10 ਵਜੇ ਤੋਂ 11 ਵਜੇ ਤਕ ਖੁੱਲ੍ਹਣਗੇ।
  • ਸਵੇਰੇ 6 ਵਜੇ ਤੋਂ ਰਾਤ 9 ਵਜੇ ਤਕ ਜਿਮ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
  • ਕਾਮਨ ਲਾਅ ਐਡਮਿਸ਼ਨ ਟੈਸਟ 23 ਜੁਲਾਈ ਨੂੰ ਲਿਆ ਜਾਵੇਗਾ।
  • ਮੁੱਖ ਸਕੱਤਰ ਅਨੁਸਾਰ 100 ਲੋਕ ਵਿਆਹ ਅਤੇ ਅੰਤਮ ਸੰਸਕਾਰ ਸਮਾਰੋਹ ਵਿਚ ਹਿੱਸਾ ਲੈਣ ਦੇ ਯੋਗ ਹੋਣਗੇ। ਹਾਲਾਂਕਿ, ਇਹ ਪ੍ਰਬੰਧ ਪਹਿਲਾਂ ਵਾਂਗ ਹੀ ਹੈ।
  • ਸਪਾ ਸੈਂਟਰ ਸਵੇਰੇ 6 ਵਜੇ ਖੋਲੇ ਜਾ ਸਕਦੇ ਹਨ ਅਤੇ ਰਾਤ 8 ਵਜੇ ਤਕ ਚੱਲਣਗੇ।
  • ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਅਤੇ ਮਾਲਜ਼ 10 ਵਜੇ ਤੋਂ 8 ਵਜੇ ਤਕ ਖੁੱਲ੍ਹ ਸਕਦੇ ਹਨ।
  • ਖੇਡ ਗਤੀਵਿਧੀਆਂ ਲਈ ਸਟੇਡੀਅਮ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਹਨ।
  • ਕਾਰਪੋਰੇਟ ਦਫ਼ਤਰਾਂ ਨੂੰ 100 ਪ੍ਰਤੀਸ਼ਤ ਹਾਜ਼ਰੀ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਪਰ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ।

Share this Article
Leave a comment