ਮੈਕਸੀਕੋ ਤੋਂ ਅਮਰੀਕਾ ‘ਚ ਦਾਖਲ ਹੋਣ ਦੀ ਤਿਆਰੀ ਕਰ ਰਹੇ 311 ਭਾਰਤੀਆਂ ਨੂੰ ਕੀਤਾ ਡਿਪੋਰਟ

TeamGlobalPunjab
2 Min Read

ਮੈਕਸੀਕੋ: ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਨਾਕਾਮ ਕੋਸ਼ਿਸ਼ 311 ਭਾਰਤੀਆਂ ਨੂੰ ਆਪਣੇ ਦੇਸ਼ ਵਾਪਸ ਲੈ ਆਈ। ਇਹ ਭਾਰਤੀ ਮੈਕਸਿਕੋ ਤੋਂ ਅਮਰੀਕਾ ‘ਚ ਦਾਖਲ ਹੋਣ ਦੀ ਤਿਆਰੀ ‘ਚ ਲੱਗੇ ਹੋਏ ਸਨ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਬੋਇੰਗ 747 – 400 ਚਾਰਟਰ ਜਹਾਜ਼ ਤੋਂ ਇਨ੍ਹਾਂ ਸਾਰੇ ਭਾਰਤੀਆਂ ਨੂੰ ਆਈ.ਜੀ.ਆਈ. ਏਅਰਪੋਰਟ ਦਿੱਲੀ ‘ਤੇ ਉਤਾਰਿਆ ਗਿਆ।

ਆਯਾਤ ਦੇ ਨੈਸ਼ਨਲ ਮਾਈਗਰੇਸ਼ਨ ਇੰਸਟੀਚਿਊਟ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਹੜੇ ਭਾਰਤੀ ਨਾਗਰਿਕ ਦੇਸ਼ ਵਿੱਚ ਨੇਮੀ ਰੂਪ ਨਾਲ ਠਹਿਰਣ ਦੀ ਸ਼ਰਤ ਨੂੰ ਪੂਰਾ ਕਰਨ ‘ਚ ਸਮਰਥ ਨਹੀਂ ਸਨ। ਉਨ੍ਹਾਂ ਨੂੰ ਟੋਲੁਬਾ ਸਿਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੋਇੰਗ 747 ‘ਚ ਨਵੀਂ ਦਿੱਲੀ ਭੇਜ ਦਿੱਤਾ ਗਿਆ। ਇਨ੍ਹਾਂ ਭਾਰਤੀਆਂ ਨੂੰ ਓਕਸਾਕਾ, ਬਾਜਾ ਕੈਲੀਫੋਰਨਿਆ, ਵੇਰਾਕਰੂਜ਼, ਚਿਆਪਾਸ, ਸੋਨੋਰਾ, ਮੈਕਸਿਕੋ ਸਿਟੀ, ਡੁਰਾਂਗੋ ਤੇ ਤਬਾਸਕੋ ਰਾਜਾਂ ‘ਚ ਇਮੀਗ੍ਰੇਸ਼ਨ ਅਧਿਕਾਰੀਆਂ ਸਾਹਮਣੇ ਪੇਸ਼ ਕੀਤਾ ਗਿਆ ਸੀ।

ਇੱਥੇ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੂਨ ਮਹੀਨੇ ‘ਚ ਚਿਤਾਵਨੀ ਦਿੰਦੇ ਕਿਹਾ ਸੀ ਕਿ ਜੇਕਰ ਮੈਕਸਿਕੋ ਨੇ ਆਪਣੇ ਦੇਸ਼ ਦੀ ਸਰਹੱਦ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਲੋਕਾਂ ‘ਤੇ ਰੋਕ ਨਹੀਂ ਲਗਾਈ ਤਾਂ ਉਹ ਦੇਸ਼ ‘ਚ ਹੋਣ ਵਾਲੇ ਸਾਰੇ ਆਯਾਤਾਂ ‘ਤੇ ਟੈਕਸ ਲਗਾਉਣਾ ਸ਼ੁਰੂ ਕਰ ਦੇਣਗੇ। ਇਸ ਤੋਂ ਬਾਅਦ ਮੈਕਸਿਕੋ ਆਪਣੀ ਸਰਹੱਦ ‘ਤੇ ਸੁਰੱਖਿਆ ਵਧਾਉਣ ਤੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਆਪਣੀ ਨੀਤੀ ਨੂੰ ਵਿਸਥਾਰ ਦੇਣ ‘ਤੇ ਸਹਿਮਤ ਹੋਇਆ।

ਮੈਕਸੀਕੋ ਤੋਂ ਘਰ ਵਾਪਸੀ ਕਰਨ ਵਾਲੇ ਭਾਰਤੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕਾ ਵਿੱਚ ਦਾਖਲ ਹੋਣ ਲਈ ਏਜੰਟਾਂ ਨੂੰ 25 ਤੋਂ 30 ਲੱਖ ਰੁਪਏ ਤੱਕ ਦਿੱਤੇ ਸਨ। ਏਜੰਟਾਂ ਨੇ ਸਾਰੇ ਭਾਰਤੀਆਂ ਨੂੰ ਮੈਕਸਿਕੋ ਬਾਰਡਰ ਤੋਂ ਅਮਰੀਕਾ ਵਿੱਚ ਐਂਟਰੀ ਕਰਵਾਉਣ ਤੇ ਉੱਥੇ ਨੌਕਰੀ ਦਵਾਉਣ ਦਾ ਵਚਨ ਕੀਤਾ ਸੀ ਜਿਸ ਵਿੱਚ ਉਹ ਅਸਫਲ ਰਹੇ ਅਤੇ ਉਹ ਧੋਖਾਧੜੀ ਦਾ ਸ਼ਿਕਾਰ ਹੋ ਗਏ।

Share this Article
Leave a comment