ਟੋਰਾਂਟੋ ‘ਚ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਫਰਾਰ ਹੋਇਆ ਭਾਰਤੀ ਮੂਲ ਦਾ ਵਿਅਕਤੀ, ਪੁਲਿਸ ਵਲੋਂ ਭਾਲ ਜਾਰੀ

TeamGlobalPunjab
2 Min Read

ਟੋਰਾਂਟੋ : ਟੋਰਾਂਟੋ ਪੁਲਿਸ ਗਾਰਡਨਰ ਐਕਸਪ੍ਰੈਸ ਵੇਅ ‘ਤੇ ਐਤਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਸਬੰਧੀ ਭਾਰਤੀ ਮੂਲ ਦੇ ਕਲਿਆਣ ਤ੍ਰਿਵੇਦੀ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਤ ਦੇ 1: 30 ਕੁ ਵਜੇ ਤੇਜ਼ ਰਫਤਾਰ ਨਾਲ ਆ ਰਹੀ ਚਿੱਟੇ ਰੰਗ ਦੀ ਔਡੀ ਆਰ-8 ਨੇ ਇੱਕ ਹੋਰ ਗੱਡੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ ਤੇ ਇਸ ‘ਚ ਸਵਾਰ 58 ਸਾਲਾ ਔਰਤ ਦੀ ਮੌਤ ਹੋ ਗਈ ਪਰ ਔਡੀ ਦਾ ਡਰਾਈਵਰ ਮੌਕੇ ‘ਤੇ ਰੁਕਣ ਦੀ ਬਜਾਏ ਫ਼ਰਾਰ ਹੋ ਗਿਆ।

ਟੋਰਾਂਟੋ ਪੁਲਿਸ ਮੁਤਾਬਕ ਇਸਲਿੰਗਟਨ ਐਵਨਿਊ ਦੇ ਪੂਰਬ ਵੱਲ ਵਾਪਰੇ ਹਾਦਸੇ ਦੌਰਾਨ ਗ੍ਰੇਅ ਰੰਗ ਦੀ ਨਿਸਾਨ ਗੱਡੀ ਪਲਟ ਗਈ ਅਤੇ ਇਸ ‘ਚ ਸਵਾਰ 58 ਸਾਲ ਦੀ ਔਰਤ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾਂ ਝਲਦੀ ਹੋਈ ਦਮ ਤੋੜ ਗਈ। ਨਿਸਾਨ ਗੱਡੀ ਚਲਾ ਰਹੇ 61 ਸਾਲ ਦਾ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਮ੍ਰਿਤਕ

ਹੁਣ ਤੱਕ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਔਡੀ ਹਾਈਵੇਅ 427 ‘ਤੇ ਦੱਖਣ ਵੱਲ ਜਾ ਰਹੀ ਸੀ ਅਤੇ ਹਾਦਸੇ ਤੋਂ ਪਹਿਲਾਂ ਗਾਰਡਨਰ ਐਕਸਪ੍ਰੈਸ ਵੇਅ ‘ਤੇ ਪੂਰਬ ਵੱਲ ਜਾਂਦੀ ਨਜ਼ਰ ਆਈ। ਹਾਦਸੇ ਤੋਂ ਬਾਅਦ ਔਡੀ ਦਾ ਡਰਾਈਵਰ ਕਿਸੇ ਤਰੀਕੇ ਨਾਲ ਗੱਡੀ ‘ਚੋਂ ਬਾਹਰ ਨਿਕਲਿਆ ਅਤੇ ਫ਼ਰਾਰ ਹੋ ਗਿਆ। ਮੌਕੇ ਤੋਂ ਲੰਘ ਰਹੇ ਕੁਝ ਲੋਕਾਂ ਨੇ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਅਤੇ ਕਈਆਂ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸ ਬਾਰੇ ਕੋਈ ਜਾਣਕਾਰੀ ਹੈ ਤਾਂ 416-908 1900 ਤੇ ਸੰਪਰਕ ਕੀਤਾ ਜਾਵੇ।

Share this Article
Leave a comment