ਅਮਰੀਕਾ ‘ਚ ਰੂਸ ਲਈ ਜਾਸੂਸੀ ਕਰ ਰਿਹਾ ਮੈਕਸੀਕੋ ਦਾ ਨਾਗਰਿਕ ਗ੍ਰਿਫਤਾਰ

TeamGlobalPunjab
2 Min Read

ਮਿਆਮੀ: ਅਮਰੀਕਾ ਦੇ ਮਿਆਮੀ ਸ਼ਹਿਰ ਵਿੱਚ ਮੈਕਸੀਕੋ ਦੇ ਇੱਕ ਨਾਗਰਿਕ ਨੂੰ ਰੂਸ ਵੱਲੋਂ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਜਸਟਿਸ ਵਿਭਾਗ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਇਸ ਮੈਕਸੀਕਨ ਨਾਗਰਿਕ ‘ਤੇ ਅਮਰੀਕੀ ਸਰਕਾਰ ਦੇ ਇੱਕ ਵੱਡੇ ਸਰੋਤ ‘ਤੇ ਜਾਸੂਸੀ ਕਰਨ ਦੇ ਦੋਸ਼ ਹੇਂਠ ਗ੍ਰਿਫਤਾਰ ਕੀਤਾ ਗਿਆ ਹੈ। ਸਿੰਗਾਪੁਰ ਵਿੱਚ ਰਹਿਣ ਵਾਲੇ ਇੱਕ ਮੈਕਸੀਕਨ ਨਾਗਰਿਕ ਹੈਕਟਰ ਐਲੇਜਾਂਦਰੋ ਕੈਬਰੇਰਾ ਫਿਊਏਂਟਸ (Hector Alejandro Cabrera Fuentes) ‘ਤੇ ਸਾਜਿਸ਼ ਅਤੇ ਵਿਦੇਸ਼ੀ ਸਰਕਾਰ ਵਲੋਂ ਅਮਰੀਕਾ ਦੇ ਅੰਦਰ ਜਾਸੂਸੀ ਕਰਨ ਦਾ ਇਲਜ਼ਾਮ ਹੈ।

ਅਮਰੀਕੀ ਖੁਫਿਆ ਅਧਿਕਾਰੀਆਂ ਨੇ ਰੂਸ ਦੀ ਪਹਿਚਾਣ ਆਪਣੇ ਦੇਸ਼ ਲਈ ਇੱਕ ਜਾਸੂਸੀ ਖਤਰੇ ਦੇ ਰੂਪ ਵਿੱਚ ਕੀਤੀ ਹੈ। ਬੀਤੇ ਸਾਲ ਵਿਸ਼ੇਸ਼ ਵਕੀਲ ਰਾਬਰਟ ਮੁਲਰ ਦੀ ਜਾਂਚ ਵਿੱਚ ਪਾਇਆ ਗਿਆ ਕਿ ਰੂਸ ਨੇ 2016 ਦੀ ਰਾਸ਼ਟਰਪਤੀ ਚੋਣਾ ਵਿੱਚ ਦਖਲ ਦਿੱਤਾ ਸੀ। ਇੱਕ ਅਜਿਹੀ ਧਾਰਨਾ ਜਿਸਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰ – ਵਾਰ ਖਾਰਜ ਕਰ ਦਿੱਤਾ ਹੈ।

ਅਮਰੀਕੀ ਜਸਟਿਸ ਵਿਭਾਗ ਦੇ ਸਮਾਚਾਰ ਇਸ਼ਤਿਹਾਰ ‘ਚ ਨਸ਼ਰ ਕੀਤੇ ਗਏ ਅਦਾਲਤੀ ਦਸਤਾਵੇਜਾਂ ਦੇ ਮੁਤਾਬਕ ਇੱਕ ਰੂਸੀ ਸਰਕਾਰੀ ਅਧਿਕਾਰੀ ਨੇ ਪਿਛਲੇ ਸਾਲ ਫਿਊਏਂਟਸ ਦੀ ਭਰਤੀ ਕੀਤੀ ਅਤੇ ਕਿਹਾ ਕਿ ਉਸਨੂੰ ਆਪਣੇ ਨਾਮ ਦੀ ਵਰਤੋਂ ਨਾਂ ਕਰਦੇ ਹੋਏ ਮਿਆਮੀ – ਡੈਡ ਕਾਉਂਟੀ ਵਿੱਚ ਇੱਕ ਵਿਸ਼ੇਸ਼ ਜ਼ਾਇਦਾਦ ਕਿਰਾਏ ‘ਤੇ ਲੈਣੀ ਚਾਹੀਦੀ ਹੈ।

ਅਦਾਲਤ ਦੇ ਦਸਤਾਵੇਜਾਂ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਹਫਤੇ ਫਿਊਏਂਟਸ ਨੇ ਮੈਕਸੀਕੋ ਸਿਟੀ ਤੋਂ ਮਿਆਮੀ ਦੀ ਯਾਤਰਾ ਕੀਤੀ ਅਤੇ ਆਪਣੇ ਨਿਵਾਸ ‘ਤੇ ਪਹੁੰਚ ਗਏ, ਜਿੱਥੇ ਇੱਕ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਰੋਕ ਦਿੱਤੀ ਉਸ ਦੇ ਸਾਥੀ ਨੇ ਲਾਈਸੈਂਸ ਪਲੇਟ ਦੀ ਤਸਵੀਰ ਖਿੱਚ ਲਈ। ਜਦੋਂ ਇਸ ਜੋੜੀ ਨੇ ਐਤਵਾਰ ਨੂੰ ਮੈਕਸੀਕੋ ਸਿਟੀ ਲਈ ਮਿਆਮੀ ਛੱਡਣ ਦੀ ਕੋਸ਼ਿਸ਼ ਕੀਤੀ, ਤਾਂ ਅਮਰੀਕਾ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਕਥਿਤ ਤੌਰ ‘ਤੇ ਆਪਣੇ ਫੋਨ ਵਿੱਚ ਉਨ੍ਹਾਂ ਦੀ ਤਸਵੀਰਾਂ ਵੇਖੀਂ।

- Advertisement -

Share this Article
Leave a comment